ਬਚਪਨ ਤੋਂ ਹੀ ਘਰ ਵਾਲੇ ਸਵੇਰੇ-ਸਵੇਰੇ ਬੱਚਿਆਂ ਨੂੰ ਪਾਰਕ ਵਿਚ ਵਾਕ ‘ਤੇ ਲੈ ਜਾਣ ਦੀ ਆਦਤ ਪੁਆਉਣ ਲੱਗਦੇ ਹਨ। ਪੁਰਾਣੇ ਸਮੇਂ ਵਿਚ ਤੁਸੀਂ ਵੀ ਆਪਣੇ ਘਰ ਵਿਚ ਕਈ ਵਾਰ ਸੁਣਿਆ ਹੋਵੇਗਾ ਕਿ ਹਰੀ ਘਾਹ ‘ਤੇ ਸਵੇਰੇ ਨੰਗੇ ਪੈਰ ਚੱਲਣਾ ਚਾਹੀਦਾ ਹੈ ਪਰ ਅੱਜ ਦੇ ਸਮੇਂ ਲੋਕ ਆਪਣੇ ਕੰਮ ਵਿਚ ਇੰਨੇ ਬਿਜ਼ੀ ਹੋ ਚੁੱਕੇ ਹਨ ਕਿ ਖੁਦ ਲਈ ਸਮਾਂ ਹੀ ਨਹੀਂ ਕੱਢ ਪਾਉਂਦੇ ਹਨ। ਅਜਿਹੇ ਵਿਚ ਅੱਜ ਅਸੀਂ ਤੁਹਾਨੂੰ ਨੰਗੇ ਪੈਰ ਘਾਹ ‘ਤੇ ਚੱਲਣ ਦੇ ਫਾਇਦੇ ਦੱਸਣ ਵਾਲੇ ਹਾਂ ਜਿਨ੍ਹਾਂ ਨੂੰ ਜਾਨਣ ਦੇ ਬਾਅਦ ਤੁਸੀਂ ਅੱਜ ਤੋਂ ਹੀ ਘਾਹ ‘ਤੇ ਚੱਲਣਾ ਸ਼ੁਰੂ ਕਰ ਦਿਓਗੇ। 15 ਤੋਂ 20 ਮਿੰਟ ਵੀ ਜੇਕਰ ਤੁਸੀਂ ਹਰ ਦਿਨ ਘਾਹ ‘ਤੇ ਨੰਗੇ ਪੈਰ ਚੱਲ ਲੈਂਦੇ ਹੋ ਤਾਂ ਇਸ ਨਾਲ ਕਈ ਸਮੱਸਿਆਵਾਂ ਖਤਮ ਹੋ ਸਕਦੀਆਂ ਹਨ।
ਰੋਜ਼ਾਨਾ ਸਵੇਰ ਸਮੇਂ ਨੰਗੇ ਪੈਰ ਘਾਹ ‘ਤੇ ਚੱਲਣ ਨਾਲ ਅੱਖਾਂ ਦੀ ਰੌਸ਼ਨੀ ਤੇਜ਼ ਹੁੰਦੀ ਹੈ। ਨੰਗੇ ਪੈਰ ਘਾਹ ‘ਤੇ ਚੱਲਣ ਨਾਲ ਬਾਡੀ ਦਾ ਪ੍ਰੈਸ਼ਰ ਪੈਰਾਂ ਦੇ ਅੰਗੂਠਿਆਂ ‘ਤੇ ਪੈਂਦਾ ਹੈ ਜੋ ਅੱਖਾਂ ਲਈ ਫਾਇਦੇਮੰਦ ਹੈ। ਜੇਕਰ ਤੁਸੀਂ ਕਿਸੇ ਵੀ ਤਰ੍ਹਾਂ ਦੀ ਐਲਰਜੀ ਦੇ ਸ਼ਿਕਾਰ ਹੋ ਤਾਂ ਤੁਹਾਨੂੰ ਘਾਹ ‘ਤੇ ਚੱਲਣ ਨਾਲ ਇਸ ਸਮੱਸਿਆ ਤੋਂ ਛੁਟਕਾਰਾ ਮਿਲ ਸਕਦਾ ਹੈ। ਡਿਪ੍ਰੈਸ਼ਨ ਦੇ ਸ਼ਿਕਾਰ ਲੋਕਾਂ ਨੂੰ ਘਾਹ ‘ਤੇ ਰੋਜ਼ਾਨਾ ਘੱਟ ਤੋਂ ਘੱਟ 20 ਤੋਂ 30 ਮਿੰਟ ਚੱਲਣਾ ਚਾਹੀਦਾ ਹੈ। ਇਸ ਨਾਲ ਉਨ੍ਹਾਂ ਨੂੰ ਆਰਾਮ ਮਿਲੇਗਾ। ਡਾਇਬਟੀਜ਼ ਦੇ ਮਰੀਜ਼ਾਂ ਨੂੰ ਵੀ ਸਵੇਰ ਦੇ ਸਮੇਂ ਘਾਹ ‘ਤੇ ਚੱਲਣ ਨਾਲ ਡਾਇਬਟੀਜ਼ ਕੰਟਰੋਲ ਕਰਨ ਵਿਚ ਫਾਇਦਾ ਮਿਲਦਾ ਹੈ। ਘਾਹ ਵਿਚ ਸਵੇਰੇ ਦੇ ਸਮੇਂ ਚੱਲਣ ਨਾਲ ਤੁਸੀਂ ਰਿਲੈਕਸ ਫੀਲ ਕਰੋਗੇ ਤੇ ਤਣਾਅ ਨਹੀਂ ਹੋਵੇਗਾ।
ਇਹ ਵੀ ਪੜ੍ਹੋ : ਮਨ ਕੀ ਬਾਤ ‘ਚ ਬੋਲੇ PM ਮੋਦੀ -‘ਪੰਜਾਬ ‘ਚ ਚਲਾਈ ਜਾ ਰਹੀ ਨਸ਼ਿਆਂ ਖਿਲਾਫ ਮੁਹਿੰਮ ਸ਼ਲਾਘਾਯੋਗ’
ਸਵੇਰੇ ਘਾਹ ‘ਤੇ ਤੁਹਾਨੂੰ ਘੱਟ ਤੋਂ ਘੱਟ 15 ਮਿੰਟ ਚੱਲਣਾ ਚਾਹੀਦਾ ਹੈ। ਜੇਕਰ ਤੁਹਾਡੇ ਕੋਲ ਸਮਾਂ ਹੈ ਤਾਂ ਤੁਸੀਂ 30 ਮਿੰਟ ਤੱਕ ਚੱਲ ਸਕਦੇ ਹੋ। ਇਸ ਨਾਲ ਸਿਹਤ ‘ਤੇ ਚੰਗਾ ਅਸਰ ਪਵੇਗਾ। ਮਾਹਿਰਾਂ ਮੁਤਾਬਕ ਨੰਗੇ ਪੈਰ ਘਾਹ ‘ਤੇ ਚੱਲਣ ਨਾਲ ਸਰੀਰ ਵਿਚ ਖੂਨ ਦਾ ਸੰਚਾਰ ਜ਼ਿਆਦਾ ਹੁੰਦਾ ਹੈ ਜਿਸ ਨਾਲ ਨੀਂਦ ਵਿਚ ਵੀ ਸੁਧਾਰ ਹੁੰਦਾ ਹੈ।
ਵੀਡੀਓ ਲਈ ਕਲਿੱਕ ਕਰੋ -: