ਟਾਇਨਟੈਨਿਕ ਜਹਾਜ਼ ਦਾ ਮਲਬਾ ਦੇਖਣ ਟਾਇਟਨ ਪਣਡੁੱਬੀ ਵਿਚ ਸਵਾਰ ਹੋ ਕੇ ਗਏ ਸਾਰੇ ਯਾਤਰੀਆਂ ਦੀ ਮੌਤ ਹੋ ਚੁੱਕੀ ਹੈ। ਹਾਦਸੇ ਵਿਚ ਪਾਕਿਸਤਾਨੀ ਮੂਲ ਦੇ ਅਰਬਪਤੀ ਸ਼ਹਿਜਾਦਾ ਦਾਊਦ ਤੇ ਉਨ੍ਹਾਂ ਦੇ 19 ਸਾਲਾ ਬੇਟੇ ਸੁਲੇਮਾਨ ਦਾਊਦ ਦੀ ਵੀ ਮੌਤ ਹੋ ਗਈ ਹੈ। ਵੀਰਵਾਰ ਨੂੰ ਸ਼ਹਿਜ਼ਾਦਾ ਦਾਊਦ ਦੀ ਭੈਣ ਨੇ ਦੱਸਿਆ ਕਿ ਸੁਲਮਾਨ ਇਸ ਸਫਰ ‘ਤੇ ਜਾਣਾ ਹੀ ਨਹੀਂ ਚਾਹੁੰਦਾ ਸੀ ਤੇ ਉਹ ਤਾਂ ਇਸ ਨੂੰ ਲੈ ਕੇ ਡਰਿਆ ਹੋਇਆ ਸੀ।
ਰਿਪੋਰਟ ਮੁਤਾਬਕ ਸ਼ਹਿਜਾਦਾ ਦਾਊਦ ਦੀ ਵੱਡੀ ਭੈਣ ਅਜਮੇਹ ਦਾਊਦ ਨੇ ਦੱਸਿਆ ਕਿ ਸੁਲੇਮਾਨ ਨੇ ਇਕ ਰਿਸ਼ਤੇਦਾਰ ਨੂੰ ਦੱਸਿਆ ਸੀ ਕਿ ਇਸ ਟਰਿਪ ਨੂੰ ਲੈ ਕੇ ਰੋਮਾਂਚਿਤ ਨਹੀਂ ਹੈ ਸਗੋਂ ਡਰਿਆ ਹੋਇਆ ਹੈ। ਅਜਮੇਹ ਨੇ ਦੱਸਿਆ ਕਿ ਜਿਸ ਦਿਨ ਉਹ ਲੋਕ ਪਣਡੁੱਬੀ ਨਾਲ ਸਮੁੰਦਰ ਦੀ ਗਹਿਰਾਈ ਵਿਚ ਉਤਰੇ, ਉਸੇ ਹਫਤੇ ਫਾਦਰਸ ਡੇ ਸੀ ਤੇ ਸੁਲੇਮਾਨ ਆਪਣੇ ਪਿਤਾ ਨੂੰ ਖੁਸ਼ੀ ਦੇਣਾ ਚਾਹੁੰਦਾ ਸੀ ਕਿਉਂਕਿ ਸ਼ਹਿਜ਼ਾਦਾ ਦਾਊਦ ਚਾਹੁੰਦੇ ਸਨ ਕਿ ਉਨ੍ਹਾਂ ਦਾ ਬੇਟਾ ਵੀ ਉਨ੍ਹਾਂ ਨਾਲ ਟਾਇਟੈਨਿਕ ਦਾ ਮਲਬਾ ਦੇਖਣ ਸਮੁੰਦਰ ਦੀ ਗਹਿਰਾਈ ਵਿਚ ਚੱਲੇ। ਸ਼ਹਿਜਾਦਾ ਦਾਊਦ ਇਸ ਟ੍ਰਿਪ ਨੂੰ ਲੈ ਕੇ ਕਾਫੀ ਰੋਮਾਂਚਿਤ ਸੀ ਤੇ ਇਸੇ ਵਜ੍ਹਾ ਨਾਲ ਸੁਲੇਮਾਨ ਆਪਣੇ ਪਿਤਾ ਨੂੰ ਨਿਰਾਸ਼ ਨਹੀਂ ਕਰਨਾ ਚਾਹੁੰਦਾ ਸੀ।
ਅਜਮੇਹ ਦਾਊਦ ਨੇ ਦੱਸਿਆ ਕਿ ਸ਼ਹਿਜਾਦਾ ਦਾਊਦ ਬਚਪਨ ਤੋਂ ਹੀ ਟਾਇਟੈਨਿਕ ਜਹਾਜ਼ ਨੂੰ ਲੈ ਕੇ ਕਾਫੀ ਜਨੂੰਨੀ ਰਹਿੰਦੇ ਸਨ। ਟਾਇਟੈਨਿਕ ਜਹਾਜ਼ ਦੇ ਡੁੱਬਣ ਦੀ ਘਟਨਾ ‘ਤੇ ਆਧਾਰਿਤ ਬ੍ਰਿਟਿਸ਼ ਡ੍ਰਾਮਾ ‘ਏ ਨਾਇਟ ਟੂ ਰਿਮੈਂਬਰ ਦੇ ਵੀ ਉਹ ਪ੍ਰਸ਼ੰਸਕ ਸਨ। ਸ਼ਹਿਜਾਦਾ ਦਾਊਦ ਨੂੰ ਸਮੁੰਦਰੀ ਮਿਊਜ਼ੀਅਮ ਦੇਖਣਾ ਵੀ ਪਸੰਦ ਸੀ। ਇਹੀ ਵਜ੍ਹਾ ਹੈ ਕਿ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਦੇ ਭਰਾ ਨੇ ਓਸ਼ਨਗੇਟ ਮਿਸ਼ਨ ਲਈ ਕਰੋੜਾਂ ਰੁਪਏ ਦਾ ਟਿਕਟ ਖਰੀਦਿਆ ਹੈ ਤਾਂ ਉਨ੍ਹਾਂ ਨੂੰ ਬਿਲਕੁਲ ਵੀ ਹੈਰਾਨਗੀ ਨਹੀਂ ਹੋਈ।
ਇਹ ਵੀ ਪੜ੍ਹੋ : YouTube ਤੋਂ ਡਿਜ਼ਾਇਨਿੰਗ ਸਿੱਖਣ ਵਾਲੇ ਨੇ ਬਣਾਈ ਟੀਮ ਇੰਡੀਆ ਲਈ ਜਰਸੀ, ਸਕੂਲ ‘ਚ 2 ਵਾਰ ਹੋਇਆ ਫੇਲ੍ਹ
ਦੱਸ ਦੇਈਏ ਕਿ ਸ਼ਹਿਜ਼ਾਦਾ ਦਾਊਦ ਦਾ ਸਬੰਧ ਪਾਕਿਸਤਾਨ ਦੇ ਸਭ ਤੋਂ ਵੱਡੇ ਵਪਾਰਕ ਘਰਾਣਿਆਂ ਵਿਚੋਂ ਇਕ ਦਾਊਦ ਹਰਕਿਊਲਿਸ ਕਾਰਪੋਰੇਸ਼ਨ ਤੋਂ ਹਨ। ਇਹ ਗਰੁੱਪ ਖੇਤੀ, ਸਿਹਤ ਤੇ ਹੋਰ ਕਈ ਖੇਤਰਾਂ ਵਿਚ ਕੰਮ ਕਰਦਾ ਹੈ। ਸ਼ਹਿਜ਼ਾਦਾ ਇਸ ਗਰੁੱਪ ਦੀ ਕਰਾਚੀ ਸਥਿਤ ਕੰਪਨੀ ਐਨਗ੍ਰੋ ਕਾਰਪੋਰੇਸ਼ਨ ਦੇ ਵਾਈਸ ਚੇਅਰਮੈਨ ਸਨ। ਨਾਲ ਹੀ ਉਹ ਪ੍ਰਿੰਸ ਚਾਰਲਸ ਵੱਲੋਂ ਗਠਿਤ ਕੀਤੀ ਗਈ ਚੈਰੀਟੇਬਲ ਟਰੱਸਟ ਪ੍ਰਿੰਸ ਟਰੱਸਟ ਇੰਟਰਨੈਸ਼ਨਲ ਦੇ ਸਲਾਹਕਾਰ ਵੀ ਸਨ।
ਵੀਡੀਓ ਲਈ ਕਲਿੱਕ ਕਰੋ -: