ਮੁਕਤਸਰ ਦੇ ਪਿੰਡ ਲੱਖੇਵਾਲੀ ਵਿਚ ਗੋਲੀ ਲੱਗਣ ਨਾਲ ਜ਼ਖਮੀ ਹੋਏ ਭਾਜਪਾ ਨੇਤਾ ਸਰਬਜੀਤ ਸਿੰਘ ਲੱਖੇਵਾਲੀ ਦੀ ਮੌਤ ਹੋ ਗਈ ਹੈ। ਸਰਬਜੀਤ ਸਿੰਘ ਲੱਖੇਵਾਲੀ ਲੁਧਇਆਣਾ ਦੇ ਹਸਪਤਾਲ ਵਿਚ ਇਲਾਜ ਅਧੀਨ ਸੀ। ਹਾਲਾਂਕਿ ਪੁਲਿਸ ਜਾਂਚ ਵਿਚ ਹੁਣ ਤੱਕ ਉਨ੍ਹਾਂ ਨੂੰ ਗੋਲੀ ਲੱਗਣ ਦਾ ਕਾਰਨ ਸਪੱਸ਼ਟ ਨਹੀਂ ਹੋ ਸਕੇ ਹਨ।
ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਰਹਿ ਚੁੱਕੇ ਸਰਬਜੀਤ ਸਿੰਘ ਕਾਕਾ ਲੱਖੇਵਾਲੀ ਹੁਣੇ ਜਿਹੇ ਕਾਂਗਰਸ ਛੱਡ ਕੇ ਭਾਜਪਾ ਵਿਚ ਸ਼ਾਮਲ ਹੋਏ ਸਨ। ਪੁਲਿਸ ਜਾਂਚ ਵਿਚ ਫਿਲਹਾਲ ਇਹ ਸਾਫ ਨਹੀਂ ਹੋ ਸਕਿਆ ਹੈ ਕਿ ਗੋਲੀ ਕਿਵੇਂ ਲੱਗੀ ਜਾਂ ਕਿਸ ਨੇ ਮਾਰੀ। ਹਾਲਾਂਕਿ ਪੀੜਤ ਪਰਿਵਾਰ ਅੱਜ ਪੁਲਿਸ ਨੂੰ ਆਪਣੇ ਬਿਆਨ ਦਰਜ ਕਰਵਾ ਸਕਦਾ ਹੈ। ਕਿਉਂਕਿ ਇਸ ਤੋਂ ਪਹਿਲਾਂ ਕਿਸੇ ਪਰਿਵਾਰਕ ਮੈਂਬਰ ਵੱਲੋਂ ਬਿਆਨ ਨਹੀਂ ਦਿੱਤੇ ਗਏ ਸਨ।
ਸਰਬਜੀਤ ਸਿੰਘ ਕਾਕਾ ਕਾਫੀ ਸਮੇਂ ਯੂਥ ਕਾਂਗਰਸ ਵਿਚ ਵੀ ਰਹੇ। ਫਿਰ ਬੜਾ ਮਰੋਟ ਦੇ ਲੱਖੇਵਾਲੀ ਜ਼ੋਨ ਤੋਂ ਉਹ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਬਣੇ। ਉਹ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਤੇ ਮਨਪ੍ਰੀਤ ਸਿੰਘ ਬਾਦਲ ਦੇ ਕਰੀਬੀ ਮੰਨੇ ਜਾਂਦੇ ਰਹੇ ਹਨ।
ਇਹ ਵੀ ਪੜ੍ਹੋ : ਚੰਬਾ ’ਚ ਵੱਡਾ ਹਾਦਸਾ, ਨਦੀ ‘ਚ ਡਿੱਗੀ ਬਲੈਰੋ, 6 ਪੁਲਿਸ ਮੁਲਾਜ਼ਮਾਂ ਸਣੇ 7 ਦੀ ਮੌ.ਤ
ਸੂਤਰਾਂ ਮੁਤਾਬਕ ਪਰਿਵਾਰ ਵਿਚ ਕਿਸੇ ਤਰ੍ਹਾਂ ਦਾ ਵਿਵਾਦ ਚੱਲ ਰਿਹਾ ਸੀ।ਇਸੇ ਵਿਵਾਦ ਕਾਰਨ ਗੋਲੀ ਚੱਲੀ ਦੱਸੀ ਜਾ ਰਹੀ ਹੈ। ਹਾਲਾਂਕਿ ਗੋਲੀ ਚੱਲਣ ਦੀ ਘਟਨਾ ਹਾਦਸਾ ਹੈ ਜਾਂ ਫਿਰ ਕਿਸੇ ਵੱਲੋਂ ਮਾਰੀ ਗਈ ਹੈ। ਇਨ੍ਹਾਂ ਸਾਰੇ ਸਵਾਲਾਂ ਦਾ ਖੁਲਾਸਾ ਪਰਿਵਾਰਕ ਮੈਂਬਰਾਂ ਵੱਲੋਂ ਪੁਲਿਸ ਨੂੰ ਬਿਆਨ ਦਰਜ ਕਰਾਉਣ ਦੇ ਬਾਅਦ ਹੋ ਸਕੇਗਾ।
ਵੀਡੀਓ ਲਈ ਕਲਿੱਕ ਕਰੋ -: