ਐਲਨ ਮਸਕ ਹਮੇਸ਼ਾ ਕਿਸੇ ਨਾ ਕਿਸੇ ਵਿਵਾਦ ‘ਚ ਘਿਰੇ ਰਹਿੰਦੇ ਹਨ ਅਤੇ ਹੁਣ ਮਸਕ ਨੇ ਐਕਸ (ਟਵਿਟਰ) ਨੂੰ ਲੈ ਕੇ ਵੱਡਾ ਐਲਾਨ ਕੀਤਾ ਹੈ। ਹੁਣ ਮਾਈਕ੍ਰੋਬਲਾਗਿੰਗ ਪਲੇਟਫਾਰਮ X ਤੋਂ ਇੱਕ ਉਪਯੋਗੀ ਫੀਚਰ ਹਟਾਉਣ ਜਾ ਰਹੇ ਹਨ, ਐਲਨ ਮਸਕ ਨੇ ਜਾਣਕਾਰੀ ਦਿੱਤੀ ਹੈ ਕਿ ਕੰਪਨੀ ਜਲਦੀ ਹੀ ਬਲਾਕ ਫੀਚਰ ਨੂੰ ਹਟਾਉਣ ਜਾ ਰਹੀ ਹੈ। ਮਸਕ ਨੇ ਇਸ ਫੀਚਰ ਨੂੰ ਹਟਾਉਣ ਦਾ ਜੋ ਕਾਰਨ ਦੱਸਿਆ ਹੈ, ਉਹ ਕਾਫੀ ਹੈਰਾਨ ਕਰਨ ਵਾਲਾ ਹੈ।
ਦਰਅਸਲ ਟੇਸਲਾ ਓਨਰਜ਼ ਸਿਲੀਕਾਨ ਵੈਲੀ ਦੇ ਅਕਾਊਂਟ ਤੋਂ ਇਕ ਪੋਸਟ ਪਾਈ ਗਈ ਸੀ, ਜਿਸ ‘ਚ ਸਵਾਲ ਪੁੱਛਿਆ ਗਿਆ ਸੀ ਕਿ ਕਿਸ ਯੂਜ਼ਰ ਨੂੰ ਮਿਊਟ ਅਤੇ ਬਲਾਕ ਫੀਚਰ ਜ਼ਿਆਦਾ ਪਸੰਦ ਹੈ? ਇਸ ਪੋਸਟ ਦੇ ਜਵਾਬ ਵਿੱਚ ਐਲਨ ਮਸਕ ਨੇ ਦੱਸਿਆ ਕਿ ਡਾਇਰੈਕਟ ਮੈਸੇਜ ਨੂੰ ਛੱਡ ਕੇ ਬਲਾਕ ਫੀਚਰ ਨੂੰ ਜਲਦੀ ਹੀ ਡਿਲੀਟ ਕੀਤਾ ਜਾਵੇਗਾ।
ਇੱਕ ਹੋਰ ਪੋਸਟ ਵਿੱਚ ਐਲਨ ਮਸਕ ਨੇ ਇਹ ਵੀ ਸਵੀਕਾਰ ਕੀਤਾ ਹੈ ਕਿ ਇਸ ਫੀਚਰ ਦਾ ਕੋਈ ਫਾਇਦਾ ਨਹੀਂ ਹੈ। ਇਸ ਦਾ ਸਾਫ ਮਤਲਬ ਹੈ ਕਿ ਬਲਾਕ ਫੀਚਰ ਨੂੰ ਹਟਾਉਣ ਤੋਂ ਬਾਅਦ ਵੀ ਜੇ ਕੋਈ ਤੁਹਾਨੂੰ ਮੈਸੇਜ ਭੇਜ ਕੇ ਪਰੇਸ਼ਾਨ ਕਰਦਾ ਹੈ ਤਾਂ ਤੁਸੀਂ ਉਸ ਨੂੰ ਮੈਸੇਜ ਭੇਜਣ ਤੋਂ ਰੋਕ ਸਕੋਗੇ, ਇਹ ਫੀਚਰ ਮੈਸੇਜ ਆਪਸ਼ਨ ਤੋਂ ਨਹੀਂ ਹਟਾਇਆ ਜਾਵੇਗਾ।
ਬਲਾਕ ਫੀਚਰ ਦੀ ਮਦਦ ਨਾਲ ਜਦੋਂ ਯੂਜ਼ਰ ਕਿਸੇ ਅਕਾਊਂਟ ਨੂੰ ਬਲਾਕ ਕਰਦਾ ਸੀ ਤਾਂ ਉਸ ਤੋਂ ਬਾਅਦ ਬਲਾਕ ਕੀਤੇ ਅਕਾਊਂਟ ਵਾਲੇ ਯੂਜ਼ਰ ਦੀਆਂ ਪੋਸਟਾਂ ਯੂਜ਼ਰ (ਬਲਾਕਰ) ਦੀ ਟਾਈਮਲਾਈਨ ‘ਤੇ ਨਹੀਂ ਦਿਖਾਈ ਦਿੰਦੀਆਂ। ਇੰਨਾ ਹੀ ਨਹੀਂ, ਅਕਾਊਂਟ ਨੂੰ ਬਲਾਕ ਕਰਨ ਤੋਂ ਬਾਅਦ ਸਾਹਮਣੇ ਵਾਲਾ ਯੂਜ਼ਰ ਨਾ ਤਾਂ ਤੁਹਾਨੂੰ ਮੈਸੇਜ ਭੇਜ ਸਕਦਾ ਹੈ ਅਤੇ ਨਾ ਹੀ ਤੁਹਾਡੀਆਂ ਪੋਸਟਾਂ ਨੂੰ ਦੇਖ ਸਕਦਾ ਹੈ।
ਇਹ ਵੀ ਪੜ੍ਹੋ : PM ਕੌਮੀ ਬਾਲ ਪੁਰਸਕਾਰ ਲਈ 31 ਤੱਕ ਆਨਲਾਈਨ ਦਿਓ ਅਰਜ਼ੀ, ਇਸ ਹੈਲਪਲਾਈਨ ‘ਤੇ ਕਰੋ ਫੋਨ
ਕੁੱਲ ਮਿਲਾ ਕੇ ਇਸ ਫੀਚਰ ਨੂੰ ਹਟਾਉਣ ਤੋਂ ਬਾਅਦ ਤੁਹਾਨੂੰ ਇਨ੍ਹਾਂ ਸਹੂਲਤਾਂ ਦੀ ਕਮੀ ਮਹਿਸੂਸ ਹੋ ਸਕਦੀ ਹੈ। ਜਦੋਂ ਤੋਂ ਐਲਨ ਮਸਕ ਨੇ ਪਿਛਲੇ ਸਾਲ 44 ਬਿਲੀਅਨ ਡਾਲਰ ਦੀ ਡੀਲ ‘ਤੇ ਦਸਤਖਤ ਕਰਨ ਤੋਂ ਬਾਅਦ ਐਕਸ (ਟਵਿੱਟਰ) ਦੀ ਵਾਗਡੋਰ ਸੰਭਾਲੀ ਹੈ, ਉਸ ਨੇ ਪਲੇਟਫਾਰਮ ਨਾਲ ਸਬੰਧਤ ਕਈ ਬਦਲਾਅ ਕੀਤੇ ਹਨ।
ਵੀਡੀਓ ਲਈ ਕਲਿੱਕ ਕਰੋ -: