ਬਾਰਡਰ ਸਕਿਓਰਿਟੀ ਫੋਰਸ ਨੇ ਇਕ ਵਾਰ ਫਿਰ ਪਾਕਿਸਤਾਨੀ ਤਸਕਰਾਂ ਦੀ ਕੋਸ਼ਿਸ਼ ਨੂੰ ਅਸਫਲ ਕਰ ਦਿੱਤਾ। ਇਸ ਵਾਰ ਬੀਐੱਸਐੱਫ ਜਵਾਨਾਂ ਨੇ ਜਿਥੇ ਲਗਭਗ 5.6 ਕਰੋੜ ਰੁਪਏ ਦੀ ਹੈਰੋਇਨ ਜ਼ਬਤ ਕੀਤੀ ਹੈ, ਉਥੇ ਖੇਪ ਚੁੱਕਣ ਲਈ ਆਏ ਤਸਕਰ ਨੂੰ ਆਪਣਾ ਮੋਟਰ ਸਾਈਕਲ ਛੱਡ ਕੇ ਭੱਜਣਾ ਪਿਆ। ਮੋਟਰਸਾਈਕਲ ਦੇ ਆਧਾਰ ‘ਤੇ ਤਸਕਰ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਇਹ ਖੇਪ ਅੰਮ੍ਰਿਤਸਰ ਦੇ ਸਰਹੱਦੀ ਪਿੰਡ ਮੋਦੇ ਤੋਂ ਬਰਾਮਦ ਕੀਤੀ ਹੈ। ਬੀਐੱਸਐੱਫ ਜਵਾਨਾਂ ਨੂੰ ਸੂਚਨਾ ਮਿਲੀ ਸੀ ਕਿ ਭਾਰਤੀ ਤਸਕਰ ਲਈ ਪਾਕਿਸਤਾਨੀ ਤੋਂ ਹੈਰੋਇਨ ਦੀ ਖੇਪ ਆਈ ਹੈ ਜਿਸ ਨੂੰ ਉਹ ਚੁੱਕਣ ਆਇਆ ਹੈ। ਇਸ ਦੇ ਬਾਅਦ BSF ਜਵਾਨ ਅਲਰਟ ਹੋ ਗਏ ਦੇ ਮੋਦੇ ਦੇ ਖੇਤਾਂ ਤੋਂ ਡ੍ਰੋਨ ਨਾਲ ਸੁੱਟੀ ਖੇਪ ਨੂੰ ਬਰਾਮਦ ਕਰ ਲਿਆ। ਇਹ ਖੇਪ ਬੋਤਲਾਂ ਵਿਚ ਭਰ ਕੇ ਸੁੱਟੀ ਗਈ ਸੀ। ਦੋਵੇਂ ਬੋਤਲਾਂ ‘ਤੇ ਹੁੱਕ ਲੱਗੇ ਹੋਏ ਸਨ ਜਿਸ ਤੋਂ ਸਪੱਸ਼ਟ ਹੋਇਆ ਕਿ ਇਹ ਡ੍ਰੋਨ ਤੋਂ ਹੀ ਸੁੱਟੀ ਗਈ ਹੋ ਸਕਦੀ ਹੈ।
ਖੇਪ ਮਿਲਣ ਦੇ ਬਾਅਦ ਬੀਐੱਸਐੱਫ ਜਵਾਨ ਅਲਰਟ ਹੋ ਗਏ ਤੇ ਇਲਾਕੇ ਨੂੰ ਘੇਰ ਲਿਆ। ਇਸ ਦੌਰਾਨ ਉਨ੍ਹਾਂ ਨੂੰ ਇਕ ਸ਼ੱਕੀ ਮੋਟਰਸਾਈਕਲ ਖੜ੍ਹੀ ਮਿਲੀ। ਬੀਐੱਸਐੱਫ ਦੇ ਜਵਾਨਾਂ ਦਾ ਅਨੁਮਾਨ ਹੈ ਕਿ ਇਹ ਮੋਟਰ ਸਾਈਕਲ ਨਸ਼ਾ ਤਸਕਰ ਦਾ ਹੋ ਸਕਦਾ ਹੈ ਜਿਸ ‘ਤੇ ਉਹ ਇਸ ਖੇਪ ਨੂੰ ਲੈਣ ਆਇਆ ਸੀ। ਸਥਾਨਕ ਪੁਲਿਸ ਦੀ ਮਦਦ ਨਾਲ ਮੋਟਰਸਾਈਕਲ ਮਾਲਕ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਹੜ੍ਹ ਪੀੜਤਾਂ ਦੀ ਮਦਦ ਲਈ ਅੱਗੇ ਆਏ PLPB ਦੇ ਡਾਇਰੈਕਟਰ ਲੋਹਿਤ ਬਾਂਸਲ, ਕੈਬਨਿਟ ਮੰਤਰੀ ਜੋੜਾਮਾਜਰਾ ਨੇ ਕੀਤਾ ਸਨਮਾਨਿਤ
ਬੀਐੱਸਐੱਫ ਜਵਾਨਾਂ ਨੇ ਦੋਵੇਂ ਬੋਤਲਾਂ ਨੂੰ ਰਿਕਵਰ ਕਰਕੇ ਜਦੋਂ ਉਸ ਦਾ ਭਾਰ ਤੋਲਿਆ ਤਾਂ ਕੁੱਲ ਵਜ਼ਨ 885 ਗ੍ਰਾਮ ਸੀ ਜਿਸ ਦੀ ਕੀਮਤ 5.6 ਕਰੋੜ ਰੁਪਏ ਦੱਸੀ ਜਾ ਰਹੀ ਹੈ। ਫਿਲਹਾਲ ਖੇਪ ਨੂੰ ਜਾਂਚ ਲਈ ਫੋਰੈਂਸਿੰਕ ਲੈਬ ਵਿਚ ਭੇਜ ਦਿੱਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: