ਚੰਡੀਗੜ੍ਹ/ਜਲੰਧਰ : ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਸ. ਜਸਵੀਰ ਸਿੰਘ ਗੜ੍ਹੀ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆ ਕਿਹਾ ਕਿ ਬਹੁਜਨ ਸਮਾਜ ਪਾਰਟੀ ਵਲੋਂ ਕਿਸਾਨ ਮੋਰਚੇ ਵੱਲੋਂ ਗੱਲਬਾਤ ਲਈ ਦਿੱਤੇ ਸੱਦੇ ਤਹਿਤ ਪਾਰਟੀ ਵਲੋਂ ਨੁਮਾਇੰਦੇ ਦੇ ਰੂਪ ਵਿਚ ਬਸਪਾ ਦੇ ਜਨਰਲ ਸਕੱਤਰ ਸ਼੍ਰੀ ਭਗਵਾਨ ਸਿੰਘ ਚੋਹਾਨ ਅਤੇ ਜਨਰਲ ਸਕੱਤਰ ਸ਼੍ਰੀ ਗੁਰਲਾਲ ਸੈਲਾ ਜੀ ਸ਼ਾਮਿਲ ਹੋਣਗੇ।
ਸ. ਗੜ੍ਹੀ ਨੇ ਕਿਹਾ ਕਿ ਬਸਪਾ ਇਕ ਅੰਦੋਲਨ ਹੈ ਜੋ ਕਿ ਦਲਿਤਾਂ ਪਛੜੀਆਂ ਸ਼੍ਰੇਣੀਆਂ ਘੱਟ ਗਿਣਤੀਆਂ ਅਤੇ ਗ਼ਰੀਬਾਂ ਦੇ ਮਾਣ ਸਨਮਾਨ ਲਈ ਆਧੁਨਿਕ ਕਾਲ ਦੇ ਭਾਰਤ ਵਿਚ ਪਿਛਲੇ ਡੇਢ ਸੌ ਸਾਲਾਂ ਤੋਂ 1848 ਤੋਂ ਮਹਾਤਮਾ ਜੋਤਿਬਾ ਫੂਲੇ ਜੀ ਦੇ ਸਮੇਂ ਤੋਂ ਚੱਲ ਰਿਹਾ ਹੈ ਜਿਸ ਤਹਿਤ ਛਤਰਪਤੀ ਸਾਹੂ ਮਹਾਰਾਜ, ਬਾਬਾ ਸਾਹਿਬ ਅੰਬੇਡਕਰ, ਨਾਰਾਇਣਾ ਗੁਰੂ, ਸਾਹਿਬ ਕਾਂਸ਼ੀ ਰਾਮ ਜੀ ਅਤੇ ਅਨੇਕਾਂ ਮਹਾਂਪੁਰਸ਼ਾਂ ਵਲੋਂ ਚਲਾਇਆ ਗਿਆ। ਹਜ਼ਾਰਾਂ ਸਾਲਾਂ ਤੋਂ ਦੇਸ਼ ਦੇ ਦਲਿਤ ਪਛੜੇ ਵਰਗਾਂ ਅਤੇ ਘੱਟ ਗਿਣਤੀਆਂ ਨੂੰ ਮੌਕੇ ਦੀਆਂ ਹਕੂਮਤਾਂ ਅਤੇ ਸਮਾਜਿਕ ਵਿਵਸਥਾ ਤਹਿਤ ਦਬਾਇਆ ਗਿਆ। ਬਸਪਾ ਇਨ੍ਹਾਂ ਵਰਗਾਂ ਦੇ ਮਾਣ ਸਨਮਾਨ ਦੀ ਲੜਾਈ ਮਜ਼ਬੂਤੀ ਨਾਲ ਲੜ ਰਹੀ ਹੈ।
ਅਜੋਕੇ ਸਮੇਂ ਵਿਚ ਕਿਸਾਨ ਵਰਗ ਨੂੰ ਵੀ ਮੌਕੇ ਦੀ ਹਕੂਮਤ ਨੇ ਕੁਚਲਣ ਲਈ ਕਾਲੇ ਕਾਨੂੰਨ ਲਿਆਂਦੇ, ਜਿਸ ਲਈ ਕਿਸਾਨ ਵਰਗ ਪਿਛਲੇ ਇਕ ਸਾਲ ਤੋਂ ਅੰਦੋਲਨ ਕਰ ਰਿਹਾ ਹੈ। ਜਿਸਦਾ ਬਹੁਜਨ ਸਮਾਜ ਦੇ ਅੰਦੋਲਨ ਨੇ ਸਮਰਥਨ ਕੀਤਾ ਹੈ। ਬਹੁਜਨ ਸਮਾਜ ਦਾ ਅੰਦੋਲਨ ਰੋਕਣ ਲਈ ਕਾਂਗਰਸ ਭਾਜਪਾ ਆਦਿ ਨੇ ਹਮੇਸ਼ਾ ਕੋਸਿਸ਼ ਕੀਤੀ ਹੈ, ਪਰ ਮਾਣ ਸਨਮਾਣ ਦਾ ਅੰਦੋਲਨ ਰੁਕਣ ਵਾਲਾ ਨਹੀਂ ਹੈ। ਜਿਸਦੀ ਤਾਜ਼ਾ ਉਦਾਹਰਣ ਕਾਂਗਰਸ ਭਾਜਪਾ ਵੱਲੋਂ ਦਲਿਤਾਂ ਪਛੜੀਆਂ ਸ਼੍ਰੇਣੀਆਂ ਦੇ ਅਪਮਾਨ ਕਰਨ ਹਿਤ ਬਹੁਜਨ ਸਮਾਜ ਨੂੰ ਗੈਰ ਪੰਥਕ ਅਤੇ ਅੱਪਵਿਤੱਰ ਤੱਕ ਕਿਹਾ ਗਿਆ ਕਿ ਸ੍ਰੀ ਆਨੰਦਪੁਰ ਸਾਹਿਬ ਅਤੇ ਸ੍ਰੀ ਚਮਕੌਰ ਸਾਹਿਬ ਦੀਆਂ ਵਿਧਾਨ ਸਭਾ ਸੀਟਾਂ ਕਿਉਂ ਗੱਠਜੋੜ ਤਹਿਤ ਬਸਪਾ ਦੇ ਹਿੱਸੇ ਆ ਗਈਆਂ।
ਇਹ ਵੀ ਪੜ੍ਹੋ : ਸਾਬਕਾ DGP ਸੁਮੇਧ ਸੈਣੀ ਨੂੰ ਮਿਲੀ ਰਾਹਤ ਜਾਰੀ ਰਹੇਗੀ ਜਾਂ ਨਹੀਂ, HC ਅੱਜ ਕਰੇਗਾ ਫੈਸਲਾ