ਪੱਟੀ ਦੇ ਕਾਂਗਰਸੀ ਵਿਧਾਇਕ ਹਰਮਿੰਦਰ ਸਿੰਘ ਗਿੱਲ ਦੀ ਇੱਕ ਇਕ ਕਾਲ ਰਿਕਾਰਡਿੰਗ ਲੀਕ ਹੋ ਗਈ, ਜਿਸ ਵਿੱਚ ਵਿਧਾਇਕ ਤਰਨਤਾਰਨ ਦੇ ਐੱਸਡੀਓ ਨੂੰ ਜੁਰਮਾਨਾ ਕਰਨ ਬਾਰੇ ਗੱਲਬਾਤ ਕਰਦਾ-ਕਰਦਾ ਉਸ ਨੂੰ ਸ਼ਰੇਆਮ ਧਮਕੀ ਦੇ ਰਿਹਾ ਹੈ, ਇਸ ਦੇ ਨਾਲ ਹੀ ਉਹ ਐੱਸ.ਡੀ.ਓ. ਨੂੰ ਗਾਲ੍ਹਾਂ ਵੀ ਕੱਢ ਰਿਹਾ ਹੈ।
ਆਡੀਓ ਦੀ ਸ਼ੁਰੂਆਤੀ ਗੱਲਬਾਤ ਵਿੱਚ ਵਿਧਾਇਕ ਨੇ ਪਹਿਲਾਂ ਐੱਸਡੀਓ ਪੁੰਗ ਪਿੰਡ ਦੇ ਕਿਸੇ ਬੰਦੇ ਨੂੰ 15-20 ਦਿਨ ਪਹਿਲਾਂ ਜੁਰਮਾਨਾ ਕਰਨ ਬਾਰੇ ਪੁੱਛਦਾ ਹੈ, ਐੱਸਡੀਓ ਉਸ ਦੀ ਗੱਲ ਦਾ ਜਵਾਬ ਦਿੰਦਾ ਹੈ ਤਾਂ ਵਿਧਾਇਕ ਉਸ ਦੀ ਗੱਲ ਕੱਟ ਕੇ ਉਸ ਨੂੰ ਗਾਲ੍ਹਾਂ ਕੱਢਣ ਲੱਗ ਜਾਂਦਾ ਹੈ।
ਵੀਡੀਓ ਲਈ ਕਲਿੱਕ ਕਰੋ -:
Atta Burfi Recipe | ਦੁੱਧ ਅਤੇ ਖੋਏ ਤੋਂ ਬਿਨਾਂ ਆਟਾ ਬਰਫੀ | Wheat Flour Burfi | Diwali Special Desserts
ਇਸ ਦੇ ਨਾਲ ਹੀ ਵਿਧਾਇਕ ਉਸ ਨੂੰ ਧਮਕੀ ਦਿੰਦਾ ਹੈ ਕਿ ਅੱਜ ਤੋਂ ਲੱਗ ਕੇ ਜੇ ਕਿਸੇ ਨੂੰ ਜੁਰਮਾਨਾ ਕੀਤਾ ਤਾਂ ਐਸੀ ਥਾਂ ‘ਤੇ ਸੁੱਟਾਂਗਾ ਜਿਥੇ ਪਾਣੀ ਵੀ ਨਾ ਮਿਲੂ। ਸਰਕਾਰ ਕਰਜ਼ੇ ਮਾਫ ਕਰ ਰਹੀ ਹੈ ਤੇ ਤੂੰ ਜੁਰਮਾਨੇ ਕਰਨ ਲੱਗਾ ਏਂ। ਇਸ ਦੇ ਨਾਲ ਹੀ ਉਹ ਉਸ ‘ਤੇ ਪਰਚਾ ਕਰਵਾਉਣ ਦੀ ਧਮਕੀ ਦਿੰਦਾ ਹੋਇਆ ਕਹਿੰਦਾ ਹੈ ਕਿ ਅੱਜ ਤੋਂ ਕਿਸੇ ਪਿੰਡ ਵਿੱਚ ਵੜਨ ਦੀ ਜੁਅਰਤ ਨਾ ਕਰੇ। ਇਸ ਗੱਲਬਾਤ ਵਿੱਚ ਵਿਧਾਇਕ ਕਈ ਵਾਰ ਐੱਸਡੀਓ ਨੂੰ ਗਾਲ੍ਹਾਂ ਕੱਢਦਾ ਹੈ।
ਇਹ ਵੀ ਪੜ੍ਹੋ : BJP ਨਾਲ ਮਿਲ ਕੇ ਲੜਾਂਗਾ ਪੰਜਾਬ ਵਿਧਾਨ ਸਭਾ ਚੋਣਾਂ, ਜਲਦ ਲਾਂਚ ਕਰਾਂਗਾਂ ਪਾਰਟੀ : ਕੈਪਟਨ