ਹਰਿਆਣਾ ਦੇ ਫਤਿਹਾਬਾਦ ਜ਼ਿਲ੍ਹੇ ਦੇ ਪਿੰਡ ਬਨਮੰਡੌਰੀ ਨੇੜੇ ਬੁੱਧਵਾਰ ਸਵੇਰੇ ਕਾਰ ਅਤੇ ਬਾਈਕ ਦੀ ਟੱਕਰ ਕਾਰਨ ਵੱਡਾ ਹਾਦਸਾ ਵਾਪਰਿਆ ਹੈ। ਸੂਚਨਾ ਅਨੁਸਾਰ ਬਾਈਕ ਸਵਾਰ ਵਿਅਕਤੀ ਬੱਚਿਆਂ ਨੂੰ ਸਕੂਲ ਛੱਡਣ ਜਾ ਰਿਹਾ ਸੀ ਅਚਾਨਕ ਇਕ ਕਾਰ ਨੇ ਉਸ ਨੂੰ ਟੱਕਰ ਮਾਰ ਦਿੱਤੀ। ਹਾਦਸੇ ਵਿੱਚ ਬਾਈਕ ਸਵਾਰ ਵਿਅਕਤੀ, ਪੰਜਵੀਂ ਜਮਾਤ ਵਿੱਚ ਪੜ੍ਹਦੇ 2 ਭੈਣ-ਭਰਾ ਗੰਭੀਰ ਜ਼ਖ਼ਮੀ ਹੋ ਗਏ। ਜ਼ਖਮੀਆਂ ਨੂੰ ਅਗਰੋਹਾ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਗਿਆ ਹੈ।
ਜਾਣਕਾਰੀ ਅਨੁਸਾਰ ਪਿੰਡ ਬਨਮੰਡੌਰੀ ਦੇ ਨਾਲ ਲੱਗਦੇ ਢਾਣੀ ਨਹਿਰ ਖੇਤਰ ਦੇ ਰਹਿਣ ਵਾਲੇ 10 ਸਾਲਾ ਆਂਚਲ ਅਤੇ ਉਸ ਦਾ ਭਰਾ 11 ਸਾਲਾ ਕ੍ਰਿਸ਼ਨ ਪਿੰਡ ਦੇ ਹੀ ਸਰਕਾਰੀ ਸਕੂਲ ਵਿੱਚ 5ਵੀਂ ਜਮਾਤ ਵਿੱਚ ਪੜ੍ਹਦੇ ਹਨ। ਅੱਜ ਸਵੇਰੇਉਨ੍ਹਾਂ ਦਾ ਜਾਣਕਾਰ ਦਿਨੇਸ਼ ਦੋਵਾਂ ਨੂੰ ਬਾਈਕ ’ਤੇ ਬਿਠਾ ਕੇ ਪਿੰਡ ਦੇ ਸਰਕਾਰੀ ਸਕੂਲ ਵਿੱਚ ਛੱਡਣ ਜਾ ਰਿਹਾ ਸੀ। ਅਚਾਨਕ ਪਿੰਡ ਵਾਲੇ ਪਾਸੇ ਤੋਂ ਆ ਰਹੀ ਆਲਟੋ ਕਾਰ ਨਾਲ ਬਾਈਕ ਦੀ ਟੱਕਰ ਹੋ ਗਈ। ਇਸ ਘਟਨਾ ‘ਤੋਂ ਬਾਅਦ ਕਾਰ ਸਵਾਰ ਮੌਕੇ ‘ਤੋਂ ਫ਼ਰਾਰ ਹੋ ਗਿਆ।
ਇਹ ਵੀ ਪੜ੍ਹੋ : DRI ਦੀ ਪਟਨਾ ਤੇ ਮਹਾਰਾਸ਼ਟਰ ‘ਚ ਛਾਪੇਮਾਰੀ, 51 ਕਰੋੜ ਦਾ ਸੋਨਾ ਜ਼ਬਤ, ਸੂਡਾਨ ਦੇ 7 ਨਾਗਰਿਕ ਗ੍ਰਿਫਤਾਰ
ਇਸ ਹਾਦਸੇ ਵਿੱਚ ਬਾਈਕ ‘ਤੇ ਸਵਾਰ ਤਿੰਨੋਂ ਗੰਭੀਰ ਜ਼ਖ਼ਮੀ ਹੋ ਗਏ ਹਨ। ਦੱਸਿਆ ਜਾ ਰਿਹਾ ਹੈ ਬੱਚੇ ਕ੍ਰਿਸ਼ਨਾ ਦੀ ਲੱਤ ਬੁਰੀ ਤਰ੍ਹਾਂ ਟੁੱਟ ਗਈ, ਜਦਕਿ ਆਂਚਲ ਅਤੇ ਦਿਨੇਸ਼ ਦੀ ਲੱਤ ‘ਤੇ ਗੰਭੀਰ ਸੱਟਾਂ ਲੱਗੀਆਂ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਰਿਸ਼ਤੇਦਾਰ ਮੌਕੇ ‘ਤੇ ਪਹੁੰਚੇ ਅਤੇ ਤਿੰਨੋਂ ਜ਼ਖਮੀਆਂ ਨੂੰ ਭੱਟੂ ਹਸਪਤਾਲ ਵਿਚ ਭਰਤੀ ਕਰਵਾਇਆ। ਜਿੱਥੋਂ ਡਾਕਟਰਾਂ ਨੇ ਮਰੀਜ਼ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਅਗਰੋਹਾ ਰੈਫਰ ਕਰ ਦਿੱਤਾ ਹੈ। ਫ਼ਰਾਰ ਕਾਰ ਚਾਲਕ ਪਿੰਡ ਦਾ ਹੀ ਵਸਨੀਕ ਦੱਸਿਆ ਜਾ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -: