ਨਗਰ ਨਿਗਮ ਵਿਚ ਟੈਂਡਰ ਘਪਲੇ ਦਾ ਮਾਮਲਾ ਸਾਹਮਣੇ ਆਇਆ ਹੈ। ਕੰਪਨੀ ਨੇ ਨਿਗਮ ਅਫਸਰਾਂ ‘ਤੇ ਵਿਕਾਸ ਕੰਮਾਂ ਨੂੰ ਲੈ ਕੇ ਹੋਰ ਕੰਪਨੀ ਨੂੰ ਘੱਟ ਦਰਾਂ ‘ਤੇ ਟੈਂਡਰ ਦੇਣ ਦਾ ਦੋਸ਼ ਲਗਾਇਆ ਹੈ। ਨਿਗਮ ਅਫਸਰਾਂ ਦੀ ਲਾਪ੍ਰਵਾਹੀ ਕਾਰਨ ਸਰਕਾਰ ਨੂੰ 22.83ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਮੁੱਖ ਸਕੱਤਰ ਅਨੁਰਾਗ ਵਰਮਾ ਨੇ ਮਾਮਲੇ ਦਾ ਨੋਟਿਸ ਲੈਂਦੇ ਹੋਏ ਜਾਂਚ ਬਿਠਾਈ ਹੈ। ਨਿਗਮ ਅਧੀਨ ਵਿਕਾਸ ਕੰਮਾਂ, ਸੁੰਦਰੀਕਰਨ, ਸੜਕ ਨਿਰਮਾਣ ਕੰਮਾਂ ਨੂੰ ਲੈ ਕੇ 2 ਵੱਖ-ਵੱਖ ਟੈਂਡਰ 72 ਕਰੋੜ ਤੇ 82 ਕਰੋੜ ਦੇ ਕੱਢੇ ਗਏ ਸਨ।
ਟੈਂਡਰਾਂ ਲਈ ਵਾਹਾ ਪ੍ਰਾਈਵੇਟ ਲਿਮਟਿਡ ਕੰਪਨੀ ਸਣੇ ਤਿੰਨ ਕੰਪਨੀਆਂ ਨੇ ਅਪਲਾਈ ਕੀਤਾ ਸੀ। ਦੋਸ਼ ਲੱਗੇ ਹਨ ਕਿ ਇਨ੍ਹਾਂ ਕੰਪਨੀਆਂ ਦੀ ਬਜਾਏ ਟੈਂਡਰ ਕਿਸੇ ਹੋਰ ਨੂੰ ਨਾ ਦਿੱਤੇ ਗਏ ਤੇ ਟੈਂਡਰ ਵੀ 22.83 ਕਰੋੜ ਰੁਪਏ ਘੱਟ ਕੀਮਤ ‘ਤੇ ਦਿੱਤਾ ਗਿਆ। ਇਸ ਨੂੰ ਲੈ ਕੇ ਕੰਪਨੀ ਵੱਲੋਂ ਮੁੱਖ ਸਕੱਤਰ ਪੰਜਾਬ ਨੂੰ ਸ਼ਿਕਾਇਤ ਕੀਤੀ ਗਈ ਸੀ।
ਮੁੱਖ ਸਕੱਤਰ ਅਨੁਰਾਗ ਵਰਮਾ ਨੇ ਮਾਮਲੇ ਵਿਚ ਜਾਂਚ ਬਿਠਾਈ ਹੈ। ਮੁੱਖ ਸਕੱਤਰ ਨੇ ਨਗਰ ਨਿਗਮ ਦੇ ਸੀਨੀਅਰ ਅਫਸਰਾਂ ਨੂੰ ਤਲਬ ਕੀਤਾ ਸੀ ਪਰ ਅਧਿਕਾਰੀ ਉਥੇ ਨਹੀਂ ਪਹੁੰਚੇ। ਮਾਮਲਾ ਸੀਐੱਮ ਦੇ ਨੋਟਿਸ ਵਿਚ ਲਿਆਂਦਾ ਗਿਆ। ਹੁਣ ਜਾਂਚ ਦੇ ਬਾਅਦ ਹੀ ਸਪੱਸ਼ਟ ਹੋ ਸਕੇਗਾ ਕਿ ਦੋਸ਼ਾਂ ਵਿਚ ਸੱਚਾਈ ਕਿੰਨੀ ਹੈ ਤੇ ਕਿਸ ਅਧਿਕਾਰੀ ਦਾ ਕੀ ਰੋਲ ਰਿਹਾ ਹੈ।
ਵਾਹਾ ਪ੍ਰਾਈਵੇਟ ਲਿਮਟਿਡ ਕੰਪਨੀ ਨੇ ਮੁੱਖ ਸਕੱਤਰ ਨੂੰ ਸ਼ਿਕਾਇਤ ਕੀਤੀ ਸੀ। ਕੰਪਨੀ ਦੇ ਮੁਤਾਬਕ ਉਨ੍ਹਾਂ ਨੇ ਟੈਂਡਰ ਲਈ ਪ੍ਰਕਿਰਿਆ ਵਿਚ ਹਿੱਸਾ ਲਿਆਸੀ। ਦਾਅਵਾ ਕੀਤਾ ਕਿ ਉਨ੍ਹਾਂ ਦੀ ਕੰਪਨੀ ਦੇ ਦਸਤਾਵੇਜ਼ਾਂ ਵਿਚ ਕੁਝ ਤਕਨੀਕੀ ਖਾਮੀਆਂ ਕਾਰਨ ਟੈਂਡਰ ਦੂਜੇ ਠੇਕੇਦਾਰ ਨੂੰ ਦੇ ਦਿੱਤਾ ਗਿਆ। ਕੰਪਨੀ ਮੈਨੇਜਮੈਂਟ ਦਾ ਦਾਅਵਾ ਹੈ ਕਿ ਇਹ ਟੈਂਡਰ 22.83 ਕਰੋੜ ਰੁਪਏ ਦੀ ਘੱਟ ਦਰ ‘ਤੇ ਦਿੱਤਾ ਗਿਆ।
ਇਹ ਵੀ ਪੜ੍ਹੋ : ਆਤਮ ਸਮਰਪਣ ਦੀਆਂ ਖਬਰਾਂ ਵਿਚਾਲੇ ਡੋਨਾਲਡ ਟਰੰਪ ਨੇ ਕੀਤਾ ਟਵੀਟ, ਲਿਖਿਆ “Never Surrender”
ਮਾਮਲੇ ਵਿਚ ਮੁੱਖ ਸਕੱਤਰ ਅਨੁਰਾਗ ਵਰਮਾ ਨੇ 1 ਅਗਸਤ ਨੂੰ ਸਥਾਨਕ ਲੋਕਲ ਬਾਡੀਜ਼ ਸਕੱਤਰ ਅਜਾਏ ਸ਼ਰਮਾ ਨੂੰ ਜਾਂਚ ਦੇ ਹੁਕਮ ਜਾਰੀ ਕੀਤੇ ਸਨ। ਮੁੱਖ ਸਕੱਤਰ ਅਨੁਰਾਗ ਵਰਮਾ ਨੇ ਕਥਿਤ ਘਪਲੇ ਦੀ ਜਾਂਚ ਰਿਪੋਰਟ ਬੁੱਧਵਾਰ ਤੱਕ ਸੌਂਪਣ ਨੂੰ ਕਿਹਾ ਸੀ। ਪਿਛਲੇ ਕੁਝ ਸਮੇਂ ਤੋਂ ਸਾਂਸਦ ਰਵਨੀਤ ਬਿੱਟੂ ਵੀ ਕਰੋੜਾਂ ਦੀ ਲਾਗਤ ਨਾਲ ਹੋ ਰਹੇ ਸਮਾਰਟ ਸਿਟੀ ਤੇ ਹੋਰ ਵਿਕਾਸ ਕੰਮਾਂ ਨੂੰ ਲੈਕੇ ਸਵਾਲ ਚੁੱਕ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ -: