ਪੰਜਾਬ ਦੇ ਮੌਜੂਦਾ ਤੇ ਸਾਬਕਾ ਮੁੱਖ ਮੰਤਰੀਆਂ ਵਿਚਾਲੇ ਇੱਕ-ਦੂਜੇ ‘ਤੇ ਨਿਸ਼ਾਨੇ ਵਿੰਨ੍ਹੇ ਜਾ ਰਹੇ ਹਨ। ਕੈਪਟਨ ਦੇ ਹਮਲੇ ਪਿੱਛੋਂ ਹੁਣ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਜੀਤ ਸਿੰਘ ‘ਤੇ ਪਲਟਵਾਰ ਕੀਤਾ।
ਉਨ੍ਹਾਂ ਕੈਪਟਨ ‘ਤੇ ਲੋਕਾਂ ਲਈ ਕੰਮ ਨਾ ਕਰਨ ਦਾ ਦੋਸ਼ ਲਾਇਆ। ਇੱਕ ਸਮਿਟ ਦੌਰਾਨ ਚੰਨੀ ਨੇ ਕਿਹਾ ਕਿ ਪੰਜਾਬ ਵਿੱਚ ਹੁਣ ਇੱਕ ਨਵਾਂ ਸਿਸਟਮ ਕੰਮ ਕਰ ਰਿਹਾ ਹੈ।
ਚੰਨੀ ਨੇ ਕਿਹਾ ਕਿ ਸਾਨੂੰ ਪੰਜਾਬ ‘ਚ ਮੁੱਖ ਮੰਤਰੀ ਬਦਲਣ ਦੀ ਕੀ ਲੋੜ ਸੀ? ਅਸਲ ਵਿੱਚ ਸਾਡੇ ਸਾਬਕਾ ਮੁੱਖ ਮੰਤਰੀ ਸਿਰਫ਼ ਦੋ ਘੰਟੇ ਕੰਮ ਕਰਦੇ ਸਨ, ਜਦੋਂਕਿ ਮੈਂ ਦੋ ਘੰਟੇ ਕੰਮ ਨਹੀਂ ਕਰਦਾ। ਮੈਂ ਬਾਕੀ ਸਮਾਂ ਕੰਮ ਕਰਦਾ ਹਾਂ ਅਤੇ ਸਿਰਫ਼ ਦੋ ਘੰਟੇ ਆਰਾਮ ਕਰਦਾ ਹਾਂ।
ਚੰਨੀ ਨੇ ਕੈਪਟਨ ‘ਤੇ ਹੋਰ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਉਹ ਤਾਂ ਕਾਫੀ ਦੇਰ ਤੱਕ ਸੌਂਦੇ ਹੀ ਰਹਿੰਦੇ ਸਨ। ਮੈਂ ਹਰ ਕਿਸੇ ਨੂੰ ਮਿਲਦਾ ਹਾਂ। ਉਹ ਕਿਸੇ ਨੂੰ ਨਹੀਂ ਮਿਲਦੇ ਸਨ। ਇਸ ਲਈ ਹੁਣ ਹਾਲਾਤ ਬਦਲ ਗਏ ਹਨ ਅਤੇ ਲੋਕ ਇਸ ਬਦਲਾਅ ਨੂੰ ਪਸੰਦ ਕਰ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ -:
CM ਚੰਨੀ ਦਾ EXLUSIVE INTERVIEW “ਵਿਰੋਧੀਆਂ ਨੂੰ ਜਵਾਬ, ਕਿਹਾ “ਮੈਂ ਕਿਸੇ ਦੀ COPY ਨੀ ਕਰਦਾ, ਆਪਣੀ ਚਾਲ ਚੱਲਦਾ!”
ਚੰਨੀ ਨੇ ਅੱਗੇ ਕਿਹਾ ਕਿ ਜੇ ਮੈਂ ਮੁੱਖ ਮੰਤਰੀ ਬਣ ਗਿਆ ਹਾਂ ਤਾਂ ਕੀ ਮੈਂ ਲੋਕਾਂ ਨੂੰ ਮਿਲਣਾ ਬੰਦ ਕਰ ਦਿਆਂ? ਮੈਂ ਆਪਣੀ ਰਿਹਾਇਸ਼ ਦੇ ਸਾਹਮਣੇ ਟੈਂਟ ਪੁਆ ਦਿੱਤਾ ਹੈ। ਮੈਂ ਚਾਹੁੰਦਾ ਹਾਂ ਕਿ ਲੋਕ ਆਉਣ ਤੇ ਮੈਨੂੰ ਮਿਲਣ।
ਇਹ ਵੀ ਪੜ੍ਹੋ : ਪੰਜਾਬ ‘ਚ ਅਗਲੇ ਦੋ ਦਿਨਾਂ ‘ਚ ਵਧੇਗੀ ਠੰਡ, ਪਹਾੜਾਂ ‘ਤੇ ਬਰਫਬਾਰੀ ਤੇ ਮੈਦਾਨੀ ਖੇਤਰਾਂ ‘ਚ ਪਵੇਗਾ ਮੀਂਹ
ਜਦੋਂ ਚੰਨੀ ਨੂੰ ਪੁੱਛਿਆ ਗਿਆ ਕਿ ਮੁੱਖ ਮੰਤਰੀ ਬਦਲਣ ਦਾ ਫੈਸਲਾ ਇੰਨੀ ਦੇਰ ਨਾਲ ਕਿਉਂ ਲਿਆ ਗਿਆ? ਇਸ ‘ਤੇ ਚੰਨੀ ਨੇ ਕਿਹਾ ਕਿ ਹਰ ਚੀਜ਼ ਦਾ ਸਮਾਂ ਅਤੇ ਸਥਾਨ ਤੈਅ ਹੁੰਦਾ ਹੈ। ਕੈਪਟਨ ਅਮਰਿੰਦਰ ਸਿੰਘ ਕੋਈ ਇੱਦਾਂ-ਉਦਾਂ ਦੇ ਸ਼ਖਸ ਤਾਂ ਹੈ ਨਹੀਂ। ਉਨ੍ਹਾਂ ਵਰਗੇ ਮਜ਼ਬੂਤ ਸ਼ਖਸ ਨੂੰ ਅਹੁਦੇ ਤੋਂ ਹਟਾਉਣ ਲਈ ਸੋਚਣਾ-ਵਿਚਾਰਣਾ ਪੈਂਦਾ ਹੈ। ਚੰਨੀ ਨੇ ਕਿਹਾ ਕਿ ਕੈਪਟਨ ਮੁੱਖ ਮੰਤਰੀ ਹੁੰਦਿਆਂ ਵੀ ਭਾਜਪਾ ਦੇ ਸੰਪਰਕ ਵਿੱਚ ਸਨ। ਮੈਂ ਪਹਿਲਾਂ ਹੀ ਮੁੱਖ ਮੰਤਰੀ ਵਜੋਂ ਨਾਮਜ਼ਦ ਹੋ ਗਿਆ ਸੀ, ਪਰ ਮੈਂ ਸੋਚ ਰਿਹਾ ਸੀ ਕਿ ਉਹ ਮੈਨੂੰ ਸਹੁੰ ਚੁੱਕਣ ਵੀ ਦੇਣਗੇ ਜਾਂ ਨਹੀਂ?