ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸੂਬੇ ਵਿਚ ਉਦਯੋਗਿਕ ਖੇਤਰ ਦੇ ਵਿਕਾਸ ਤੇ ਉਦਯੋਗਪਤੀਆਂ ਨੂੰ ਅਨੁਕੂਲ ਮਾਹੌਲ ਦੇਣ ਲਈ ਲੋਕਾਂ ਤੋਂ ਸੁਝਾਅ ਮੰਗੇ। ਉਨ੍ਹਾਂ ਨੇ ਇਸ ਲਈ ਇਕ ਵ੍ਹਟਸਐਪ ਨੰਬਰ ਤੇ ਈ-ਮੇਲ ਆਈਡੀ ਵੀ ਜਾਰੀ ਕੀਤੇ ਹਨ ਜਿਸ ‘ਤੇ ਲੋਕ ਪੰਜਾਬ ਸਰਕਾਰ ਨੂੰ ਆਪਣੇ ਸੁਝਾਅ ਦੇ ਸਕਦੇ ਹਨ।
ਸੀਐੱਮ ਮਾਨ ਵੱਲੋਂ ਜਾਰੀ ਵ੍ਹਟਸਐਪ ਨੰਬਰ (81948-91948) ‘ਤੇ ਲੋਕ ਆਪਣੇ ਸੁਝਾਅ ਭੇਜ ਸਕਦੇ ਹਨ। ਇਸ ਤੋਂ ਇਲਾਵਾ ਈ-ਮੇਲ ਆਈਡੀ punjabconsultation@gmail.com ‘ਤੇ ਵੀ ਈ-ਮੇਲ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਸੂਬੇ ਨੂੰ ਰੰਗਲਾ ਪੰਜਾਬ ਬਣਾਉਣ ਲਈ ਸੂਬਾ ਸਰਕਾਰ ਵੱਲੋਂ ਇਹ ਨਵੀਂ ਪਹਿਲ ਕੀਤੀ ਗਈ ਹੈ। ਉੁਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਇੰਡਸਟ੍ਰੀਅਲਿਸਟ ਨੂੰ ਸੂਬੇ ਵਿਚ ਲਿਆ ਕੇ ਉਨ੍ਹਾਂ ਨੂੰ ਬਿਜ਼ਨੈੱਸ ਦੇ ਅਨੁਕੂਲ ਮਾਹੌਲ ਪੈਦਾ ਕਰੇਗੀ। ਇਸੇ ਕਾਰਨ ਲੋਕਾਂ ਤੋਂ ਸੁਝਾਅ ਮੰਗੇ ਜਾ ਰਹੇ ਹਨ ਤਾਂ ਕਿ ਪੰਜਾਬ ਵਿਚ ਬਿਜ਼ਨੈੱਸ ਫ੍ਰੈਂਡਲੀ ਇੰਫ੍ਰਾਸਟ੍ਰਕਚਰ ਕਾਇਮ ਕੀਤਾ ਜਾ ਸਕੇ।
ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਵਿਚ ਜਦੋਂ ਕਾਰੋਬਾਰ ਵਧੇਗਾ ਤਾਂ ਰੈਵੇਨਿਊ ਆਉਣ ਸਣੇ ਲੋਕਾਂ ਨੂੰ ਰੋਜ਼ਗਾਰ ਵੀ ਮਿਲੇਗਾ। ਉਨ੍ਹਾਂ ਕਿਹਾ ਕਿ ਲੋਕਾਂ ਦੇ ਸੁਝਾਅ ਮੁਤਾਬਕ ਸੂਬਾ ਸਰਕਾਰ ਇੰਡਸਟ੍ਰੀਅਲ ਖੇਤਰ ਦੇ ਵਿਕਾਸ ਦੀ ਯੋਜਨਾ ਤਿਆਰ ਕਰੇਗਾ। ਉਨ੍ਹਾਂ ਕਿਹਾ ਕਿ ਆਪ ਸਰਕਾਰ ਲੋਕਾਂ ਨੂੰ ਬੇਹਤਰ ਸਹੂਲਤਾਂ ਦੇਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਬਿਜਲੀ, ਆਪ ਕਲੀਨਿਕ ਤੇ ਨਹਿਰੀ ਪਾਣੀ ਦੇ ਸੰਬਧ ਵਿਚ ਲੋਕਾਂ ਤੋਂ ਸੁਝਾਅ ਮੰਗੇ। ਫਿਰ ਇਨ੍ਹਾਂ ਸੁਝਾਵਾਂ ਮੁਤਾਬਕ ਲਾਗੂ ਸਹੂਲਤਾਂ ਦੇ ਨਤੀਜੇ ਸਾਰਿਆਂ ਦੇ ਸਾਹਮਣੇ ਹਨ।
ਇਹ ਵੀ ਪੜ੍ਹੋ : ਅਮਰੀਕਾ ‘ਚ ਭਾਰਤੀ ਦੂਤਾਵਾਸ ‘ਤੇ ਹਮਲੇ ਦੀ ਜਾਂਚ ਕਰੇਗੀ NIA, 5 ਮੈਂਬਰੀ ਟੀਮ ਜਾਵੇਗੀ ਸੈਨ ਫਰਾਂਸਿਸਕੋ
CM ਮਾਨ ਨੇ ਕਿਹਾ ਕਿ ਪੰਜਾਬ ਵਿਚ ਹੁਣ ਬਿਜਲੀ ਬਿੱਲ ਜ਼ੀਰੋ ਆ ਰਹੇ ਹਨ। ਮੁਹੱਲਾ ਕਲੀਨਿਕ ਵਿਚ 35 ਲੱਖ ਤੋਂ ਵੱਧ ਲੋਕ ਦਵਾਈਆਂ ਲੈ ਕੇ ਠੀਕ ਹੋਏ ਹਨ। ਉਨ੍ਹਾਂ ਖੇਤਾਂ ਵਿਚ ਵੀ ਨਹਿਰੀ ਪਾਣੀ ਪਹੁੰਚਿਆ ਹੈ ਜਿਥੇ 35-40 ਸਾਲ ਤੋਂ ਪਾਣੀ ਨਹੀਂ ਦੇਖਿਆ ਗਿਆ ਸੀ। ਉਨ੍ਹਾਂ ਲੋਕਾਂ ਤੋਂ ਆਪਣੇ ਕੀਮਤੀ ਸੁਝਾਅ ਦੇਣ ਦੀ ਅਪੀਲ ਕੀਤੀ ਹੈ ਕਿ ਤਾਂ ਕਿ ਸੂਬੇ ਦੇ ਇੰਡਸਟ੍ਰੀਅਲ ਖੇਤਰ ਨੂੰ ਉਤਸ਼ਾਹ ਮਿਲ ਸਕੇ।
ਵੀਡੀਓ ਲਈ ਕਲਿੱਕ ਕਰੋ -: