ਅਕਸਰ ਘਰਾਂ-ਦਫਤਰਾਂ, ਪਾਰਟੀਆਂ ਆਮ ਤੌਰ ‘ਤੇ ਹਰ ਥਾਂ ‘ਤੇ ਕੋਲਡ ਡ੍ਰਿੰਕ ਤੋਂ ਬਿਨਾਂ ਤਾਂ ਜਿਵੇਂ ਗਲਾ ਹੀ ਸੁੱਕਾ ਗਿਣਿਆ ਜਾਂਦਾ ਹੈ ਪਰ ਅਜਿਹੀਆਂ ਸਾਫਟ ਡ੍ਰਿੰਕ ਪੀਣ ਵਾਲੇ ਲੋਕ ਹੁਣ ਸਾਵਧਾਨ ਹੋ ਜਾਣ। ਵਿਸ਼ਵ ਸਿਹਤ ਸੰਗਠਨ (WHO) ਨੇ ਚਿਤਾਵਨੀ ਜਾਰੀ ਕਰਦੇ ਹੋਏ ਕਿਹਾ ਹੈ ਕਿ ਕੋਕਾ-ਕੋਲਾ ਸਣੇ ਸਾਫਟ ਡਰਿੰਕਸ ਅਤੇ ਖਾਣ-ਪੀਣ ਦੀਆਂ ਚੀਜ਼ਾਂ ਨੂੰ ਮਿੱਠਾ ਬਣਾਉਣ ਲਈ ਵਰਤੇ ਜਾਣ ਵਾਲੇ ਨਕਲੀ ਸਵੀਟਨਰ ਐਸਪਾਰਟੇਮ ਨਾਲ ਕੈਂਸਰ ਹੋਣ ਦਾ ਖਤਰਾ ਹੈ।
ਜੁਲਾਈ ਵਿੱਚ ਕੈਂਸਰ ਬਾਰੇ ਖੋਜ ਲਈ ਅੰਤਰਰਾਸ਼ਟਰੀ ਏਜੰਸੀ (IARC) ਐਸਪਾਰਟੇਮ ਨੂੰ ਆਪਣੇ ਪਦਾਰਥਾਂ ਦੀ ਸੂਚੀ ਵਿੱਚ ਸ਼ਾਮਲ ਕਰੇਗੀ ਜੋ ਕੈਂਸਰ ਦੇ ਜੋਖਮ ਦਾ ਕਾਰਨ ਬਣ ਸਕਦੇ ਹਨ ਜਾਂ ਵਧਾ ਸਕਦੇ ਹਨ। ਐਸਪਾਰਟੇਮ ਕੋਕਾ-ਕੋਲਾ, ਡਾਈਟ ਸੋਡਾ ਤੋਂ ਲੈ ਕੇ ਮਾਰਸ ਐਕਸਟਰਾ ਚਿਊਇੰਗ ਗਮ ਅਤੇ ਕੁਝ ਹੋਰ ਡ੍ਰਿੰਕਸ ਵਿੱਚ ਵਰਤਿਆ ਜਾਂਦਾ ਹੈ।
WHO ਨੇ ਅਜੇ ਤੱਕ ਇਹ ਨਹੀਂ ਦੱਸਿਆ ਹੈ ਕਿ ਐਸਪਾਰਟੇਮ ਵਾਲੇ ਉਤਪਾਦ ਦਾ ਸੇਵਨ ਕਰਨਾ ਕਿੰਨਾ ਸੁਰੱਖਿਅਤ ਹੈ। ਕੋਈ ਵਿਅਕਤੀ ਹਾਨੀਕਾਰਕ ਪਦਾਰਥਾਂ ਦਾ ਕਿੰਨਾ ਸੇਵਨ ਕਰ ਸਕਦਾ ਹੈ, ਇਹ ਸੁਝਾਅ WHO ਦੀ ਇੱਕ ਵੱਖਰੀ ਮਾਹਿਰ ਕਮੇਟੀ ਨੇ ਦਿੱਤਾ ਹੈ। ਆਮ ਤੌਰ ‘ਤੇ ਇਹ ਸੁਝਾਅ ਜੁਆਇੰਟ WHO ਅਤੇ ਫੂਡ ਐਂਡ ਐਗਰੀਕਲਚਰ ਆਰਗੇਨਾਈਜ਼ੇਸ਼ਨ ਐਕਸਪਰਟ ਕਮੇਟੀ ਆਨ ਫੂਡ ਐਡਿਟਿਵਜ਼ (ਜੇਈਸੀਐਫਏ) ਦੁਆਰਾ ਦਿੱਤਾ ਜਾਂਦਾ ਹੈ।
ਐਡੀਟਿਵਜ਼ ‘ਤੇ WHO ਦੀ ਕਮੇਟੀ JECFA ਇਸ ਸਾਲ ਐਸਪਾਰਟੇਮ ਦੀ ਵਰਤੋਂ ਦੀ ਸਮੀਖਿਆ ਕਰ ਰਹੀ ਹੈ। 1981 ਵਿੱਚ JECFA ਨੇ ਕਿਹਾ ਸੀ ਕਿ ਜੇ ਐਸਪਾਰਟੇਮ ਦੀ ਇੱਕ ਹੱਦ ਤੱਕ ਰੋਜ਼ਾਨਾ ਵਰਤੋਂ ਕੀਤੀ ਜਾਂਦੀ ਹੈ, ਤਾਂ ਇਹ ਸੁਰੱਖਿਅਤ ਹੈ। ਮਿਸਾਲ ਵਜੋਂ ਜੇ 60 ਕਿਲੋਗ੍ਰਾਮ ਭਾਰ ਵਾਲਾ ਵਿਅਕਤੀ ਇੱਕ ਦਿਨ ਵਿੱਚ 12-36 ਕੈਨ ਡਾਈਟ ਸੋਡਾ ਪੀਂਦਾ ਹੈ, ਤਾਂ ਉਹ ਇੱਕ ਜੋਖਮ ਲੈ ਰਿਹਾ ਹੈ।
ਪਿਛਲੇ ਸਾਲ ਫਰਾਂਸ ਵਿੱਚ ਐਸਪਾਰਟੇਮ ਉੱਤੇ ਇੱਕ ਖੋਜ ਹੋਈ ਸੀ। ਇਸ ਦੌਰਾਨ ਆਰਟੀਫਿਸ਼ੀਅਲ ਮਿੱਠੇ ਦੀ ਵਰਤੋਂ ਕਰਨ ਵਾਲੇ ਇਕ ਲੱਖ ਲੋਕਾਂ ‘ਤੇ ਅਧਿਐਨ ਕੀਤਾ ਗਿਆ। ਇਸ ਵਿੱਚ ਪਾਇਆ ਗਿਆ ਕਿ ਜਿਨ੍ਹਾਂ ਲੋਕਾਂ ਨੇ ਜ਼ਿਆਦਾ ਮਾਤਰਾ ਵਿੱਚ ਆਰਟੀਫਿਸ਼ੀਅਲ ਸਵੀਟਨਰ (ਜਿਸ ਵਿੱਚ ਐਸਪਾਰਟੇਮ ਵੀ ਸ਼ਾਮਲ ਹੈ) ਦੀ ਵਰਤੋਂ ਕੀਤੀ ਹੈ, ਉਨ੍ਹਾਂ ਵਿੱਚ ਕੈਂਸਰ ਦਾ ਖ਼ਤਰਾ ਜ਼ਿਆਦਾ ਸੀ।
ਇਕ ਖੋਜ ਰਿਪੋਰਟ ਮੁਤਾਬਕ 350 ਮਿਲੀਲੀਟਰ ਦੇ ਇਕ ਛੋਟੇ ਜਿਹੇ ਕੋਲਡ ਡਰਿੰਕ ਦੇ ਕੈਨ ਵਿਚ ਵੀ 10 ਤੋਂ 12 ਚੱਮਚ ਚੀਨੀ ਹੁੰਦੀ ਹੈ। ਦੂਜੇ ਪਾਸੇ WHO ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇੱਕ ਦਿਨ ਵਿੱਚ 5-6 ਚੱਮਚ ਤੋਂ ਵੱਧ ਖੰਡ ਦੀ ਵਰਤੋਂ ਖਤਰਨਾਕ ਹੈ।
ਯਾਨੀ ਕੋਲਡ ਡਰਿੰਕਸ ਦੀ ਛੋਟੀ ਬੋਤਲ ਪੀ ਕੇ ਤੁਸੀਂ ਦੋ-ਤਿੰਨ ਦਿਨਾਂ ਲਈ ਖੰਡ ਦਾ ਕੋਟਾ ਪੂਰਾ ਕਰ ਲੈਂਦੇ ਹੋ। ਨਿਊ ਹਾਰਵਰਡ ਸਕੂਲ ਆਫ ਪਬਲਿਕ ਹੈਲਥ (HSPH) ਦੀ ਇੱਕ ਰਿਪੋਰਟ (2015) ਮੁਤਾਬਕ ਅਜਿਹੇ ਡਰਿੰਕਸ ਹਰ ਸਾਲ ਲਗਭਗ 2 ਲੱਖ ਮੌਤਾਂ ਲਈ ਸਿੱਧੇ ਤੌਰ ‘ਤੇ ਜ਼ਿੰਮੇਵਾਰ ਹਨ।
ਇਹ ਵੀ ਪੜ੍ਹੋ : ਇਸ ਦੇਸ਼ ‘ਚ ‘I Love you’ ਬੋਲਣ ‘ਤੇ ਮਿਲੇਗੀ ਮੌਤ ਦੀ ਸਜ਼ਾ! ਜ਼ੁਬਾਨ ਖੋਲ੍ਹਣ ਲਈ ਸੋਚਣਾ ਪਊ ਹਜ਼ਾਰ ਵਾਰ
ਉਥੇ ਹੀ ਕੈਨੇਡਾ ਵਿੱਚ 350 ਮਿਲੀ. ਕੋਕਾ-ਕੋਲਾ ਦੀ ਬੋਤਲ ਵਿੱਚ 10 ਚਮੱਚ, ਫਰਾਂਸ ਵਿੱਚ 4 ਚੱਮਚ, ਭਾਰਤ ਵਿੱਚ 11 ਚੱਮਚ ਤੇ ਥਾਈਲੈਂਡ ਵਿੱਚ 12 ਚੱਮਚ ਖੰਡ ਮਿਲਾਈ ਹੁੰਦੀ ਹੈ। ਜਦੋਂ ਅਸੀਂ ਸਾਧਾਰਨ ਪਾਣੀ ਵਿੱਚ 10-12 ਚੱਮਚ ਚੀਨੀ ਮਿਲਾਉਂਦੇ ਹਾਂ ਤਾਂ ਇਹ ਪੀਣ ਲਾਈਕ ਨਹੀਂ ਰਹਿੰਦਾ। ਦਰਅਸਲ, ਫਾਸਫੋਰਿਕ ਐਸਿਡ ਸਾਰੇ ਕਾਰਬੋਨੇਟਿਡ ਡਰਿੰਕਸ ਯਾਨੀ ਕੋਲਡ ਡਰਿੰਕਸ ਵਿੱਚ ਮਿਲਾਇਆ ਜਾਂਦਾ ਹੈ। ਇਸ ਕਾਰਨ ਖੰਡ ਦੀ ਮਿਠਾਸ ਦੀ ਪਤਾ ਨਹੀਂ ਚੱਲਦਾ। ਇਹੀ ਕਾਰਨ ਹੈ ਕਿ ਕੋਲਡ ਡਰਿੰਕਸ ਨੂੰ ਥੋੜਾ ਮਿੱਠਾ ਬਣਾਉਣ ਲਈ ਉਨ੍ਹਾਂ ਵਿੱਚ ਬਹੁਤ ਜ਼ਿਆਦਾ ਚੀਨੀ ਸ਼ਾਮਲ ਕਰਨੀ ਪੈਂਦੀ ਹੈ।
ਵੀਡੀਓ ਲਈ ਕਲਿੱਕ ਕਰੋ -: