ਫਤਿਹਗੜ੍ਹ ਸਾਹਿਬ ਵਿਚ ਸਾਬਕਾ ਖੇਤੀਬਾੜੀ ਮੰਤਰੀ ਕਾਕਾ ਰਣਦੀਪ ਸਿੰਘ ਦੇ ਕਰੀਬੀ ਕਾਂਗਰਸੀ ਸਰਪੰਚ ਨੂੰ ਸਸਪੈਂਡ ਕੀਤਾ ਗਿਆ ਹੈ। ਅਮਲੋਹ ਬਲਾਕ ਦੇ ਪਿੰਡ ਸਲਾਣਾ ਜੀਵਨ ਸਿੰਘ ਵਾਲਾ ਦੇ ਕਾਂਗਰਸੀ ਸਰਪੰਚ ਜਗਵੀਰ ਸਿੰਘ ‘ਤੇ ਗਾਜ਼ ਡਿੱਗੀ। ਉਹ ਕਾਂਗਰਸ ਦੇ ਬਲਾਕ ਪ੍ਰਧਾਨ ਵੀ ਹਨ। ਜਗਵੀਰ ਸਿੰਘ ‘ਤੇ 3.96 ਲੱਖ 878 ਰੁਪਏ ਦੇ ਗਬਨ ਦੇ ਨਾਲ 99.93 ਲੱਖ 759 ਰੁਪਏ ਦੀਆਂ ਗ੍ਰਾਂਟਾਂ ਦਾ ਇਸਤੇਮਾਲ ਕਰਨ ਦੇ ਬਾਅਦ ਯੂਜ਼ਰ ਸਰਟੀਫਿਕੇਟ ਜਮ੍ਹਾ ਨਾ ਕਰਾਉਣ ਦਾ ਦੋਸ਼ ਹੈ।
ਇਸ ਤੋਂ ਇਲਾਵਾ ਪੰਚਾਇਤੀ ਦੁਕਾਨਾਂ ਨੂੰ ਗਲਤ ਤਰੀਕੇ ਨਾਲ ਕਿਰਾਏ ‘ਤੇ ਦੇਣ ਦਾ ਦੋਸ਼ ਵੀ ਜਗਵੀਰ ਸਿੰਘ ਦੀ ਸਸਪੈਂਸ਼ਨ ਦਾ ਕਾਰਨ ਬਣਿਆ। ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਡਾਇਰੈਕਟਰ ਗੁਰਪ੍ਰੀਤ ਸਿੰਘ ਖਹਿਰਾ ਦੇ ਹੁਕਮਾਂ ਮੁਤਾਬਕ ਗ੍ਰਾਮ ਪੰਚਾਇਤ ਸਲਾਣਾ ਜੀਵਨ ਸਿੰਘ ਵਾਲਾ ਨੂੰ ਸਾਲ 2021-22 ਦੀ ਵਿਵੇਕੀ ਗ੍ਰਾਂਟ ਡੇਢ ਲੱਖ ਰੁਪਏ, 15ਵੇਂ ਵਿੱਤ ਕਮਿਸ਼ਨ ਤਹਿਤ ਸੰਮਤੀ ਸ਼ੇਅਰ ਦੀ ਗ੍ਰਾਂਟ 2 ਲੱਖ 46 ਹਜ਼ਾਰ 878 ਰੁਪਏ ਦਾ ਗਬਨ ਕਰਨ, 99 ਲੱਖ 93 ਹਜ਼ਾਰ 759 ਰੁਪਏ ਦੀ ਗ੍ਰਾਂਟ ਦੇ ਯੂਜਰ ਸਰਟੀਫਿਕੇਟ ਜਮ੍ਹਾ ਨਾ ਕਰਾਉਣ ਦੇ ਦੋਸ਼ ਸਹੀ ਸਾਬਤ ਹੋਣ ਦੇ ਬਾਅਦ ਸਰਪੰਚ ਜਗਵੀਰ ਸਿੰਘ ਨੂੰ ਸਸਪੈਂਡ ਕੀਤਾ ਗਿਆ।
ਇਹ ਵੀ ਪੜ੍ਹੋ : ਪੰਜਾਬ ਯੂਨੀਵਰਸਿਟੀ ਪਹੁੰਚੇ CM ਮਾਨ, ਨਵੇਂ ਹੋਸਟਲ ਲਈ 49 ਕਰੋੜ ਰੁਪਏ ਜਾਰੀ ਕਰਨ ਦਾ ਕੀਤਾ ਐਲਾਨ
ਵਿਭਾਗ ਨੇ ਦਾਅਵਾ ਕੀਤਾ ਕਿ ਪੰਚਾਇਤੀ ਰਾਜ ਐਕਟ 1994 ਤਹਿਤ ਨੋਟਿਸ ਜਾਰੀ ਕਰਕੇ ਜਗਵੀਰ ਸਿੰਘ ਨੂੰ 7 ਦਿਨਾਂ ਅੰਦਰ ਆਪਣਾ ਸਪੱਸ਼ਟੀਕਰਨ ਪੇਸ਼ ਕਰਨ ਲਈ ਕਿਹਾ ਪਰ ਵਿਭਾਗ ਨੂੰ ਸਰਪੰਚ ਦਾ ਕੋਈ ਜਵਾਬ ਨਹੀਂ ਮਿਲਿਆ।
ਵੀਡੀਓ ਲਈ ਕਲਿੱਕ ਕਰੋ -: