ਜਗਤਗੁਰੂ ਰਾਮਭਦਰਾਚਾਰੀਆ ਦੇ ਵਾਰਸ ਖਿਲਾਫ ਲਾਲਗੰਜ ਥਾਣੇ ਵਿੱਚ ਕੁਕਰਮ ਦਾ ਕੇਸ ਦਰਜ ਕੀਤਾ ਗਿਆ ਹੈ। ਪੀੜਤ ਦੇ ਪਿਤਾ ਦਾ ਦੋਸ਼ ਹੈ ਕਿ ਰਾਮਭਦਰਾਚਾਰੀਆ ਦੇ ਵਾਰਸ ਨੇ ਸਰੀਰ ਵਿੱਚ ਦਰਦ ਹੋਣ ਦੇ ਬਹਾਨੇ ਮਾਹਿਲਸ਼ ਲਈ ਉਸ ਦੇ ਬੇਟੇ ਨੂੰ ਬੁਲਾਇਆ ਤੇ ਉਸ ਦੇ ਨਾਲ ਦਰਿੰਦਗੀ ਕੀਤੀ। ਇੱਥੋਂ ਤੱਕ ਕਿ ਕਿਸੇ ਨਾਲ ਕੁਝ ਦੱਸਣ ‘ਤੇ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ। 24 ਫਰਵਰੀ ਨੂੰ ਜਦੋਂ ਉਸ ਦਾ ਬੇਟਾ ਉਸ ਨੂੰ ਮਿਲਿਆ ਤਾਂ ਉਸ ਨੇ ਰੋ-ਰੋ ਕੇ ਆਪਬੀਤੀ ਸੁਣਾਈ।
ਦੂਜੇ ਪਾਸੇ ਰਾਮਭਦਰਾਚਾਰੀਆ ਦਾ ਕਹਿਣਾ ਹੈ ਜੋ ਪੀੜਤ ਵੱਲੋਂ ਲਗਾਇਆ ਗਿਆ ਦੋਸ਼ ਪੂਰੀ ਤਰ੍ਹਾਂ ਸਾਜ਼ਿਸ਼ ਹੈ। ਤੁਲਸੀ ਪੀਠ ਦੇ ਵੱਕਾਰ ਨੂੰ ਖਰਾਬ ਕਰਨ ਲਈ ਇਹ ਸਾਜ਼ਿਸ਼ ਰਚੀ ਗਈ ਹੈ। ਰਾਮਚੰਦਰ ਦਾਸ ਉਪਰ ਲਗਾਏ ਗਏ ਸਾਰੇ ਦੋਸ਼ ਬੇਬੁਨਿਆਦ ਹਨ।
ਜੈਨਪੁਰ ਦੇ ਬਰਸਠੀ ਥਾਣਾ ਇਲਾਕੇ ਦੇ ਇੱਕ ਪਿੰਡ ਦਾ ਰਹਿਣ ਵਾਲਾ 13 ਸਾਲਾਂ ਅੱਲ੍ਹੜ ਪਿਛਲੇ 7 ਮਹੀਨੇ ਤੋਂ ਚਿਤਰਕੂਟ ਦੇ ਸ਼੍ਰੀਤੁਲਸੀ ਪੀਠ ਵਿੱਚ ਰਹਿ ਰਿਹਾ ਹੈ। ਉਹ ਦੀਕਸ਼ਾ ਵੀ ਲੈ ਚੁੱਕਾ ਹੈ। ਆਚਾਰੀਆ ਰਾਮਚੰਦਰ ਦਾਸ ਉਰਫ਼ ਜੈ ਮਿਸ਼ਰਾ ਨੇ ਹੀ ਪੀੜਤ ਨੂੰ ਐਂਟਰੀ ਦਿਵਾਈ ਸੀ। ਉਸ ਦੇ ਪਿਤਾ ਨੇ ਪੁਲਿਸ ਇੰਸਪੈਕਟਰ ਨੂੰ ਲਿਖੀ ਚਿੱਠੀ ਵਿੱਚ ਕਿਹਾ ਕਿ 8 ਫਰਵਰੀ ਨੂੰ 15 ਫਰਵਰੀ ਤੱਕ ਜਗਦਗੁਰੂ ਸਵਾਮੀਰਾਮਭਦਰਾਚਾਰੀਆ ਦੀ ਕਥਾ ਮਿਰਜ਼ਾਪੁਰ ਦੇ ਲਾਲਗੰਜ ਦੇ ਇੱਕ ਪਿੰਡ ਵਿੱਚ ਹੋਈ ਸੀ। ਉਸ ਵਿੱਚ ਆਚਾਰੀਆ ਰਾਮਚੰਦਰ ਦਾਸ ਦੇ ਨਾਲ ਉਨ੍ਹਾਂ ਦਾ ਬੇਟਾ ਵੀ ਗਿਆ ਸੀ।
13 ਫਰਵਰੀ ਦੀ ਰਾਤ 10 ਵਜੇ ਆਚਾਰੀਆ ਰਾਮਚੰਦਰ ਦਾਸ ਨੇ ਸਰੀਰ ਵਿੱਚ ਦਰਦ ਹੋਣ ਦੇ ਬਹਾਨੇ ਅੱਲ੍ਹੜ ਨੂੰ ਆਪਣੇ ਕਮਰੇ ਵਿੱਚ ਬੁਲਾਇਆ। ਉਸ ਦੇ ਨਾਲ ਕੁਕਰਮ ਕੀਤਾ। ਵਿਰੋਧ ਕਰਨ ‘ਤੇ ਮਾਰਕੁੱਟ ਕੀਤੀ ਤੇ ਕਿਹਾ ਕਿ ਕਿਸੇ ਨੂੰ ਦੱਸਿਆ ਤਾਂ ਗੋਲੀ ਮਾਰ ਦਿਆਂਗਾ। ਦੂਜੇ ਦਿਨ ਮੱਧ ਪ੍ਰਦੇਸ਼ ਦੇ ਸਤਨਾ ਵਿੱਚ ਆਯੋਜਿਤ ਕਥਾ ਵਿੱਚ ਸ਼ਾਮਲ ਹੋਣ ਲਈ ਚਲਾ ਗਿਆ। ਜਦੋਂ ਇਹ ਵਾਰਦਾਤ ਹੋਈ ਤਾਂ ਪੀੜਤ ਦੇ ਪਿਤਾ ਗੁਜਰਾਤ ਵਿੱਚ ਸਨ। 24 ਫਰਵਰੀ ਨੂੰ ਜਦੋਂ ਉਹ ਆਸ਼ਰਮ ਪਰਤੇ ਤਾਂ ਬੇਟੇ ਨੇ ਆਪਬੀਤੀ ਸੁਣਾਈ।
ਵੀਡੀਓ ਲਈ ਕਲਿੱਕ ਕਰੋ -:
“Deep Sidhu ਦੀ ਮੌਤ ਦਾ ‘ਇਲੈਕਸ਼ਨ ਨਾਲ ਕੁਨੈਕਸ਼ਨ’, Rupinder Handa ਨੇ ਖੜ੍ਹੇ ਕੀਤੇ ਵੱਡੇ ਸਵਾਲ, ਜਦੋਂ ਸਾਰੇ ਗਾਇਕ ਇੱਕ ਪਾਸੇ ਤੇ ਉਹ ਕੱਲਾ ਪਾਸੇ ….”
ਪੁਲਿਸ ਨੇ ਦੱਸਿਆ ਕਿ ਦੋਸ਼ੀ ਆਚਾਰੀਆ ਖਿਲਾਫ ਧਾਰਾ 377 ਸਣੇ ਅੱਧਾ ਦਰਜਨ ਹੋਰ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਮਾਮਲਾ ਰਾਸ਼ਟਰੀ ਸੰਤ ਤੇ ਕਥਾਵਾਚਕ ਰਾਮਭਦਰਾਚਾਰੀਆ ਦੇ ਸੇਵਾਦਾਰ ਨਾਲ ਜੁੜੇ ਹੋਣ ਦੇ ਨਾਤੇ, ਇਸ ਦੀ ਜਾਂਚ ਸੀ.ਓ. ਲਾਲਗੰਜ ਕਰ ਰਹੇ ਹਨ। ਅਜੇ ਦੋਸ਼ੀ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ।