ਲੁਧਿਆਣਾ ਵਿਚ ਦੇਰ ਰਾਤ 2 ਲੋਕਾਂ ਦੀ ਹੱਤਿਆ ਕਰ ਦਿੱਤੀ ਗਈ। ਸੂਆ ਰੋਡ ਸਥਿਤ ਪਿੰਡ ਬੁਲਾਰਾ ਵਿਚ ਦੇਰ ਰਾਤ ਲਗਭਗ 1.30 ਵਜੇ ਡੇਅਰੀ ਸੰਚਾਲਕ ਤੇ ਉਸ ਦੇ ਨੌਕਰ ਦਾ ਤੇਜ਼ਧਾਰ ਹਥਿਆਰ ਨਾਲ ਗਲਾ ਕੱਟ ਦਿੱਤਾ ਗਿਆ। ਮ੍ਰਿਤਕ ਡੇਅਰੀ ਸੰਚਾਲਕ ਦੇ ਪਰਿਵਾਰ ਨੇ ਦੂਜੇ ਨੌਕਰ ‘ਤੇ ਡਬਲ ਮਰਡਰ ਨੂੰ ਕਰਨ ਦਾ ਸ਼ੱਕ ਪ੍ਰਗਟਾਇਆ ਹੈ।
ਪੀੜਤ ਪਰਿਵਾਰ ਨੇ ਦੱਸਿਆ ਕਿ ਜੋਤਰਾਮ ਦੇਰ ਰਾਤ ਆਪਣੇ ਕਮਰੇ ਵਿਚ ਸੌਂ ਰਿਹਾ ਸੀ। ਸਵੇਰੇ ਜਦੋਂ ਉਠੇ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਜੋਤਰਾਮ ਦਾ ਕਤਲ ਕਰ ਦਿੱਤਾ ਗਿਾ ਹੈ। ਪਸ਼ੂਆਂ ਵਾਲੇ ਸ਼ੈੱਡ ਦੇ ਹੇਠਾਂ ਉਨ੍ਹਾਂ ਦੇ ਨੌਕਰ ਭਗਵੰਤ ਸਿੰਘ ਦੀ ਵੀ ਲਾਸ਼ ਪਈ ਸੀ।
ਪੀੜਤ ਪਰਿਵਾਰ ਨੂੰ ਸ਼ੱਕ ਹੈ ਕਿ ਉਨ੍ਹਾਂ ਦੇ ਇਕ ਹੋਰ ਨੌਕਰ ਨੇ ਇਸ ਕਤਲਕਾਂਡ ਨੂੰ ਅੰਜਾਮ ਦਿੱਤਾ ਹੈ। ਸਵੇਰੇ ਜਦੋਂ ਡੇਅਰੀ ਤੋਂ ਜੋਤਰਾਮ ਦੇ ਬੇਟੇ ਤਰਸੇਮ ਨੂੰ ਲੋਕਾਂ ਨੇ ਫੋਨ ਕਰਕੇ ਘਟਨਾ ਦੀ ਜਾਣਕਾਰੀ ਦਿੱਤੀ ਤਾਂ ਉਹ ਮੌਕੇ ‘ਤੇ ਪਹੁੰਚੇ। ਉਨ੍ਹਾਂ ਦੇਖਿਆ ਕਿ ਪਿਤਾ ਜੋਤਰਾਮ ਖੂਨ ਨਾਲ ਲੱਥਪੱਥ ਪਿਆ ਸੀ। ਉਨ੍ਹਾਂ ਦਾ ਪੁਰਾਣਾ ਨੌਕਰ ਭਗਵੰਤ ਸਿੰਘ ਵੀ ਕੁਝ ਦੂਰੀ ‘ਤੇ ਮ੍ਰਿਤਕ ਪਿਆ ਸੀ।
ਜੋਤਰਾਮ ਕੋਲ ਲਗਭਗ 4500 ਰੁਪਏ ਸਨ। ਜਦੋਂ ਪੁਲਿਸ ਨੇ ਮੌਕਾ ‘ਤੇ ਦੇਖਿਆ ਤਾਂ ਜੋਤਰਾਮ ਕੋਲ ਪੈਸੇ ਨਹੀਂ ਸਨ। ਸ਼ੰਕਾ ਹੈ ਕਿ ਕਾਤਲ 4500 ਰੁਪਏ ਚੋਰੀ ਕਰਕੇ ਲੈ ਗਿਆ ਹੈ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਵਿਚ ਲੱਗੀ ਹੋਈ ਹੈ।
ਜੋਤਰਾਮ ਤੇ ਭਗਵੰਤ ਸਿੰਘ ਦਾ ਤੇਜ਼ਧਾਰ ਹਥਿਆਰ ਨਾਲ ਗਲਾ ਵੱਢ ਦਿੱਤਾ ਗਿਆ। ਜਿਸ ਵਿਅਕਤੀ ‘ਤੇ ਪਰਿਵਾਰ ਵਾਲਿਆਂ ਨੂੰ ਸ਼ੱਕ ਹੈ ਉਨ੍ਹਾਂ ਦਾ ਨਾਂ ਗਿਰਧਾਰੀ ਹੈ। ਉਨ੍ਹਾਂ ਨੇ ਤਰਸ ਦੇ ਆਧਾਰ ‘ਤੇ ਉਸ ਨੂੰ ਡੇਅਰੀ ਵਿਚ ਰੱਖਿਆ ਸੀ। ਕਤਲ ਕਿਸ ਵਜ੍ਹਾ ਨਾਲ ਕੀਤਾ ਗਿਆ ਅਜੇ ਤੱਕ ਇਹ ਸਾਫ ਨਹੀਂ ਹੋ ਸਕਿਆ ਹੈ।
ਇਹ ਵੀ ਪੜ੍ਹੋ : ਸੈਂਟਲਰ ਜੇਲ੍ਹ ਲੁਧਿਆਣਾ ‘ਚ ਕੈਦੀਆਂ ਦੀ ਵੀਡੀਓ ਕਾਨਫਰੰਸਿੰਗ ਲਈ ਬਣਨਗੇ 20 ਕੈਬਿਨ, ਆਨਲਾਈਨ ਹੋਵੇਗੀ ਪੇਸ਼ੀ
ਘਟਨਾ ਵਾਲੀ ਥਾਂ ‘ਤੇ ਏਸੀਪੀ ਵੈਭਵ ਤੇ ਸੀਆਈਏ ਟੀਮ ਪਹੁੰਚੀ। ਸੀਨੀਅਰ ਅਧਿਕਾਰੀਆਂ ਨੇ ਪੂਰੇ ਮਾਮਲੇ ਦਾ ਜਾਇਜ਼ਾ ਲਿਆ। ਇਲਾਕੇ ਵਿਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਜਲਦ ਹੀ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।
ਦੋਹਰੇ ਕਤਲਕਾਂਡ ਦੇ ਬਾਅਦ ਡੇਅਰੀ ਵਿਚ ਬਾਕੀ ਜੋ ਨੌਕਰੀ ਹਨ, ਉਨ੍ਹਾਂ ਤੋਂ ਪੁਲਿਸ ਪੁੱਛਗਿਛ ਕਰ ਰਹੀ ਹੈ। ਪੁਲਿਸ ਨੇ ਡੇਅਰੀ ਸੰਚਾਲਕਾਂ ਨੂੰ ਸਖਤ ਹੁਕਮ ਦਿੱਤੇ ਹਨ ਕਿ ਜਿਸ ਵੀ ਕਿਸੇ ਵਿਅਕਤੀ ਨੂੰ ਉਹ ਕੰਮ ‘ਤੇ ਰੱਖਦੇ ਹਨ, ਉਸ ਦਾ ਰਿਕਾਰਡ ਜ਼ਰੂਰ ਆਪਣੇ ਸਬੰਧਤ ਪੁਲਿਸ ਥਾਣੇ ਵਿਚ ਜਮ੍ਹਾ ਕਰਵਾਉਣ।
ਵੀਡੀਓ ਲਈ ਕਲਿੱਕ ਕਰੋ -: