ਜੰਮੂ-ਕਸ਼ਮੀਰ ਵਿਚ ਰਾਸ਼ਟਰੀ ਸੁਰੱਖਿਆ ਸੰਮੇਲਨ ਵਿਚ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਸਾਡੀ ਸਰਕਾਰ ਨੇ ਅੱਤਵਾਦ ਖਿਲਾਫ ਪ੍ਰਭਾਵੀ ਕਾਰਵਾਈ ਸ਼ੁਰੂ ਕੀਤੀ ਤੇ ਪਹਿਲੀ ਵਾਰ ਦੇਸ਼ ਹੀ ਨਹੀਂ ਦੁਨੀਆ ਨੇ ਜਾਣਿਆ ਕਿ ਅੱਤਵਾਦ ਖਿਲਾਫ ਜ਼ੀਰੋ ਟੋਲਰੈਂਸ ਦਾ ਮਤਲਬ ਕੀ ਹੁੰਦਾ ਹੈ। ਅਸੀਂ ਅੱਤਵਾਦ ਦੀ ਫੰਡਿੰਗ ‘ਤੇ ਰੋਕ ਲਗਾਈ। ਹਥਿਆਰਾਂ ਤੇ ਡਰੱਗਸ ਦੀ ਸਪਲਾਈ ‘ਤੇ ਰੋਕ ਲਗਾਈ ਤੇ ਅੱਤਵਾਦੀਆਂ ਦੇ ਸਫਾਏ ਦੇ ਨਾਲ-ਨਾਲ ਜੋ ਭੂਮੀਗਤ ਵਰਕਰਸ ਦਾ ਨੈਟਵਰਕ ਇਥੇ ਕੰਮ ਕਰਦਾ ਹੈ, ਉਸ ਨੂੰ ਵੱਖ-ਵੱਖ ਕਰਨ ਦਾ ਕੰਮ ਹੋ ਰਿਹਾ ਹੈ।
ਰਾਜਨਾਥ ਸਿੰਘ ਨੇ ਕਿਹਾ ਕਿ ਜੰਮੂ-ਕਸ਼ਮੀਰ ਦਾ ਵੱਡਾ ਹਿੱਸਾ ਪਾਕਿਸਤਾਨ ਦੇ ਕਬਜ਼ੇ ਵਿਚ ਹੈ। ਉਥੋਂ ਦੇ ਲੋਕ ਦੇਖ ਰਹੇ ਹਨ ਕਿ ਭਾਰਤ ਵੱਲ ਲੋਕ ਸ਼ਾਂਤੀ ਨਾਲ ਆਪਣਾ ਜੀਵਨ ਜੀਅ ਰਹੇ ਹਨ ਪਰ ਪਾਕਿਸਤਾਨ ਸਰਕਾਰ ਵੱਲੋਂ ਉਨ੍ਹਾਂ ਅਨਿਆਂ ਕੀਤਾ ਜਾ ਰਿਹਾ ਹੈ। POK ਭਾਰਤ ਦਾ ਹਿੱਸਾ ਹੈ, ਸੀ ਤੇ ਰਹੇਗਾ।
ਰੱਖਿਆ ਮੰਤਰੀ ਨੇ ਕਿਹਾ ਕਿ ਜਦੋਂ ਮੁਸਲਿਮ ਦੇਸ਼ ਵੀ ਮੰਨਦੇ ਹਨ ਕਿ ਅੱਤਵਾਦ ਅਸਵੀਕਾਰਨਯੋਗ ਹੈ। ਸੰਯੁਕਤ ਬਿਆਨ ਵਿਚ ਸਪੱਸ਼ਟ ਤੌਰ ‘ਤੇ ਕਿਹਾ ਗਿਆ ਹੈ ਕਿ ਸੰਯੁਕਤ ਰਾਸ਼ਟਰ-ਸੂਚੀਬੱਧ ਅੱਤਵਾਦੀ ਸੰਗਠਨਾਂ ਖਿਲਾਫ ਠੋਸ ਕਾਰਵਾਈ ਹੋਣੀ ਚਾਹੀਦੀ ਹੈ, ਜਿਸ ਵਿਚ ਲਸ਼ਕਰ-ਏ-ਤੋਇਬਾ, ਜੈਸ਼-ਏ-ਮੁਹੰਮਦ ਤੇ ਹਿਜਬੁਲ ਮੁਜਾਹਿਦੀਨ ਸ਼ਾਮਲ ਹੈ। ਇਸ ਸੰਯੁਕਤ ਬਿਆਨ ‘ਚ ਇਹ ਵੀ ਕਿਹਾ ਗਿਆ ਹੈ ਕਿ ਪਾਕਿਸਤਾਨ ਨੂੰ ਆਪਣੇ ਖੇਤਰ ਵਿਚ ਹੋਣ ਵਾਲੀ ਹਰ ਅੱਤਵਾਦੀ ਕਾਰਵਾਈ ਨੂੰ ਰੋਕਣਾ ਚਾਹੀਦਾ ਹੈ ਤੇ ਆਪਣੀ ਜ਼ਮੀਨ ਦਾ ਇਸਤੇਮਾਲ ਅੱਤਵਾਦ ਲਈ ਨਹੀਂ ਕਰਨ ਦੇਣਾ ਚਾਹੀਦਾ ਤੇ 26/11 ਤੇ ਪਠਾਨਕੋਟ ਹਮਲੇ ਦੇ ਦੋਸ਼ੀਆਂ ਖਿਲਾਫ ਕਾਰਵਾਈ ਕਰਨੀ ਚਾਹੀਦੀ।
ਇਹ ਵੀ ਪੜ੍ਹੋ : ਓਬਾਮਾ ਨੂੰ ਭਾਰਤ ਦੀ ਤਾਰੀਫ ‘ਚ ਲਗਾਉਣੀ ਚਾਹੀਦੀ ਊਰਜਾ, ਸਾਬਕਾ ਰਾਸ਼ਟਰਪਤੀ ਨੂੰ ਅਮਰੀਕੀ ਅਧਿਕਾਰੀ ਦੀ ਸਲਾਹ
ਸਾਬਕਾ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਦੀ ਟਿੱਪਣੀ ‘ਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਓਬਾਮਾ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਭਾਰਤ ਹੀ ਇਕੋ ਇਕ ਅਜਿਹਾ ਦੇਸ਼ ਹੈ ਜੋ ਦੁਨੀਆ ਵਿਚ ਰਹਿਣ ਵਾਲੇ ਸਾਰੇ ਲੋਕਾਂ ਨੂੰ ਪਰਿਵਾਰ ਦਾ ਮੈਂਬਰ ਮੰਨਦਾ ਹੈ… ਉਨ੍ਹਾਂ ਨੂੰ ਆਪਣੇ ਬਾਰੇ ਵੀ ਸੋਚਣਾ ਚਾਹੀਦਾ ਕਿ ਉਨ੍ਹਾਂ ਨੇ ਕਿੰਨੇ ਮੁਸਲਿਮ ਦੇਸ਼ਾਂ ‘ਤੇ ਹਮਲਾ ਕੀਤਾ ਹੈ।
ਵੀਡੀਓ ਲਈ ਕਲਿੱਕ ਕਰੋ -: