ਟਵਿੱਟਰ ਨੇ ਜਿਨ੍ਹਾਂ ਮੁਲਾਜ਼ਮਾਂ ਨੂੰ ਬਾਹਰ ਕਰ ਦਿੱਤਾ ਹੈ, ਉਨ੍ਹਾਂ ‘ਤੇ ਇੱਕ ਵਾਰ ਫਿਰ ਪਹਾੜ ਟੁੱਟ ਪਿਆ ਹੈ, ਨਵੇਂ ਮਾਲਿਕ ਐਲਨ ਮਸਕ ਵੱਲੋਂ ਉਨ੍ਹਾਂ ਲਈ ਹਰ ਦਿਨ ਨਵਾਂ ਫਰਮਾਨ ਜਾਰੀ ਹੋ ਰਿਹਾ ਹੈ।
ਮਸਕ ਨੇ ਇਸ ਵਾਰ ਕਿਹਾ ਹੈ ਕਿ ਉਨ੍ਹਾਂ (ਕਰਮਚਾਰੀਆਂ) ਨੂੰ ਹਫ਼ਤੇ ਵਿੱਚ 80 ਘੰਟੇ ਕੰਮ ਕਰਨ ਲਈ ਤਿਆਰ ਰਹਿਣਾ ਹੋਵੇਗਾ। ਹਫ਼ਤੇ ਵਿੱਚ 80 ਘੰਟੇ ਦਾ ਮਤਲਬ ਹਰ ਰੋਜ਼ 16 ਘੰਟੇ ਕੰਮ ਕਰਨਾ। ਨਾਲ ਹੀ ਹੁਣ ਮੁਫਤ ਖਾਣਾ ਵੀ ਨਹੀਂ ਮਿਲੇਗਾ। ਇਸ ਤੋਂ ਪਹਿਲਾਂ ਮਸਕ ਨੇ ਘਰ ਤੋਂ ਕੰਮ ਕਰਨ ਦੀ ਸਹੂਲਤ ਵੀ ਖਤਮ ਕਰ ਦਿੱਤੀ ਹੈ।
ਐਲਨ ਮਸਕ ਟਵਿੱਟਰ ਦੀ ਸੱਤਾ ਸੰਭਾਲਣ ਅਤੇ ਕੰਪਨੀ ਵਿੱਚ ਕਰਮਚਾਰੀਆਂ ਦੀ ਉਥਲ-ਪੁਥਰ ਤੋਂ ਬਾਅਦ ਪਹਿਲੀ ਵਾਰ ਸਟਾਫ ਨੂੰ ਸੰਬੋਧਿਤ ਕਰ ਰਹੇ ਸਨ ਇਸ ਮਾਮਲੇ ਦੀ ਜਾਣਕਾਰੀ ਰੱਖਣ ਵਾਲੇ ਇਕ ਵਿਅਕਤੀ ਮੁਤਾਬਕ ਐਲਨ ਮਸਕ ਨੇ ਕਿਹਾ, “ਜੇਕਰ ਤੁਸੀਂ ਆਫਿਸ ਨਹੀਂ ਆਉਣਾ ਚਾਹੁੰਦੇ ਤਾਂ ਤੁਹਾਡਾ ਅਸਤੀਫਾ ਸਵੀਕਾਰ ਕਰ ਲਿਆ ਗਿਆ ਹੈ।”
ਐਲਨ ਮਸਕ ਨੇ 44 ਬਿਲੀਅਨ ਡਾਲਰ ਵਿੱਚ ਕੰਪਨੀ ਨੂੰ ਖਰੀਦਣ ਤੋਂ ਬਾਅਦ ਟਵਿੱਟਰ ਕਰਮਚਾਰੀਆਂ ਨੂੰ ਆਪਣੇ ਪਹਿਲੇ ਸੰਬੋਧਨ ਵਿੱਚ ਕਿਹਾ ਕਿ ਜੇ ਛੇਤੀ ਹੀ ਰੈਵੇਨਿਊ ਆਉਣਾ ਸ਼ੁਰੂ ਨਾ ਹੋਇਆ ਤਾਂ ਕੰਪਨੀ ਦੀਵਾਲੀਆ ਹੋ ਸਕਦੀ ਹੈ।
ਐਲਨ ਮਸਕ ਨੇ ਸਭ ਤੋਂ ਪਹਿਲਾਂ ਟੌਪ ਮੈਨੇਜਮੈਂਟ ਵਿੱਚ ਸੀਈਓ ਪਰਾਗ ਅਗਰਵਾਲ ਸਣੇ ਕਈ ਅਧਿਕਾਰੀਆਂ ਦੀ ਛੁੱਟੀ ਕਰ ਦਿੱਤੀ। ਉਸ ਮਗਰੋਂ ਕੰਪਨੀ ਤੋਂ ਲਗਭਗ 50 ਫੀਸਦੀ ਕਰਮਚਾਰੀਆਂ ਨੂੰ ਹਟਾ ਦਿੱਤਾ। ਛਾਂਟੀ, ਜਾਂ ਫਿਰ ਕਹੋ ਕਿ ਮੁਲਾਜ਼ਮਾਂ ਨੂੰ ਕੱਢਣ ਦਾ ਸਿਲਸਿਲਾ ਅਜੇ ਰੁਕਿਆ ਨਹੀਂ ਹੈ।
ਇਹ ਵੀ ਪੜ੍ਹੋ : ਗੈਂਗਸਟਰ ਲਾਰੈਂਸ ਤਿਹਾੜ ‘ਚ ਅੱਤਵਾਦੀਆਂ ਦੇ ਫੋਨ ਵਰਤ ਰਿਹਾ ਸੀ- ਦਿੱਲੀ ਪੁਲਿਸ ਦਾ ਵੱਡਾ ਖੁਲਾਸਾ
ਇੱਕ ਰਿਪੋਰਟ ਮੁਤਾਬਕ ਇਸ ਮਾਮਲੇ ਦੀ ਜਾਣਕਾਰੀ ਰੱਖਣ ਵਾਲੇ ਲੋਕਾਂ ਨੇ ਦੱਸਿਆ ਹੈ ਕਿ ਵੀਰਵਾਰ ਨੂੰ ਇੱਕ ਹੋਰ ਕਾਰਜਕਾਰੀ ਦੀ ਛੁੱਟੀ ਕਰ ਦਿੱਤੀ ਗਈ ਹੈ। ਜੋਏਲ ਰੋਥ ਐਲਨ ਮਸਕ ਦੀ ਅਗਵਾਈ ਵਾਲੀ ਨਵੀਂ ਟੀਮ ਦਾ ਅਹਿਮ ਹਿੱਸਾ ਸਨ। ਇਕ ਹੋਰ ਅਧਿਕਾਰੀ ਰੌਬਿਨ ਵ੍ਹੀਲਰ ਨੇ ਵੀ ਅਸਤੀਫਾ ਦੇ ਦਿੱਤਾ, ਪਰ ਮਸਕ ਉਨ੍ਹਾਂ ਨੂੰ ਰੋਕਣ ਵਿਚ ਸਫਲ ਰਹੇ।
ਜੇ ਟਵਿਟਰ ਦੇ ਮਾਮਲੇ ‘ਚ ਤੁਸੀਂ ਸੋਚ ਰਹੇ ਹੋ ਕਿ ਐਲਨ ਮਸਕ ਆਪਣੇ ਕਰਮਚਾਰੀਆਂ ਨੂੰ ਡਰਾ-ਧਮਕਾ ਰਹੇ ਹਨ ਤਾਂ ਤੁਹਾਨੂੰ ਦੱਸ ਦੇਈਏ ਕਿ ਇਹ ਉਨ੍ਹਾਂ ਦਾ ਅੰਦਾਜ਼ ਹੈ। ਪੂਰੇ ਮਾਮਲੇ ‘ਤੇ ਨਜ਼ਰ ਰੱਖਣ ਵਾਲੇ ਇਕ ਵਿਅਕਤੀ ਨੇ ਦੱਸਿਆ ਕਿ ਐਲਨ ਮਸਕ ਇਸ ਤੋਂ ਪਹਿਲਾਂ ਵੀ ਆਪਣੇ ਮੁਲਾਜ਼ਮਾਂ ਨੂੰ ਡਰਾ ਧਮਕਾ ਕੇ ਪ੍ਰੇਰਿਤ ਕਰਦੇ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਦਾ ਮੈਨੇਜਮੈਂਟ ਸਟਾਈਲ ਹੈ। ਮਸਕ ਨੇ ਇਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਕਿ ਕਰਮਚਾਰੀ ਸਖਤ ਮਿਹਨਤ ਨਹੀਂ ਕਰ ਰਹੇ ਹਨ ਅਤੇ ਟਵਿੱਟਰ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -: