ਦਿੱਲੀ ਦੇ ਅਰੁਣਜੈਤਲੀ ਸਟੇਡੀਅਮ ਵਿੱਚ ਸ਼ਨੀਵਾਰ ਨੂੰ ਦਿੱਲੀ ਕੈਪੀਟਲਜ਼ ਅਤੇ ਸਨਰਾਈਜ਼ਰਸ ਹੈਦਰਾਬਾਦ ਵਿਚਾਲੇ IPL ਡਬਲ ਹੈਡਰ ਦਾ ਦੂਜਾ ਮੈਚ ਖੇਡਿਆ ਗਿਆ। ਮੈਚ ਦੌਰਾਨ, ਕੁਝ ਪ੍ਰਸ਼ੰਸਕ ਸਟੈਂਡ ਵਿੱਚ ਇੱਕ ਦੂਜੇ ਨਾਲ ਭਿੜ ਗਏ। ਹਾਲਾਂਕਿ ਪ੍ਰਸ਼ੰਸਕਾਂ ਵਿਚਾਲੇ ਝੜਪ ਦਾ ਕਾਰਨ ਸਪੱਸ਼ਟ ਨਹੀਂ ਹੈ। ਇਸ ਝੜਪ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ।
ਮਿਲੀ ਜਾਣਕਰੀ ਮੁਤਾਬਕ ਕਿਸੇ ਗੱਲ ਨੂੰ ਲੈ ਕੇ ਦੋਵਾਂ ਧਿਰਾਂ ਵਿਚਾਲੇ ਬਹਿਸ ਹੋਈ ਸੀ। ਕੁਝ ਹੀ ਦੇਰ ‘ਚ ਮਾਮਲਾ ਲੜਾਈ ਤੱਕ ਪਹੁੰਚ ਗਿਆ। ਇਸ ਦੌਰਾਨ ਦੋ ਵਿਅਕਤੀ ਕੁਰਸੀ ‘ਤੇ ਵੀ ਡਿੱਗ ਪਏ। ਸਟੈਂਡ ‘ਤੇ ਕੁਝ ਲੋਕਾਂ ਨੂੰ ਆਪਸ ‘ਚ ਲੜਦੇ ਦੇਖ ਕੇ ਬਾਕੀਆਂ ਨੇ ਉਨ੍ਹਾਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ। ਪਰ ਦੋਹਾਂ ਧਿਰਾਂ ਵਿੱਚੋਂ ਕਿਸੇ ਨੇ ਵੀ ਇੱਕ ਨਾ ਸੁਣੀ। ਹਾਲਾਂਕਿ ਬਾਅਦ ‘ਚ ਸੁਰੱਖਿਆ ਗਾਰਡ ਨੇ ਆ ਕੇ ਮਾਮਲਾ ਸ਼ਾਂਤ ਕਰਵਾਇਆ।
ਇਹ ਵੀ ਪੜ੍ਹੋ : ਬਮਿਆਲ ਸੈਕਟਰ ‘ਚ ਸਰਹੱਦ ‘ਤੇ ਦੇਖੇ ਗਏ ਸ਼ੱਕੀ ਵਿਅਕਤੀ, BSF ਤੇ ਪੁਲਿਸ ਵੱਲੋਂ ਸਰਚ ਆਪਰੇਸ਼ਨ ਸ਼ੁਰੂ
ਮੈਚ ਦੀ ਗੱਲ ਕਰੀਏ ‘ਤਾਂਬਮਿਆਲ ਸੈਕਟਰ ‘ਚ ਸਰਹੱਦ ‘ਤੇ ਦੇਖੇ ਗਏ ਸ਼ੱਕੀ ਵਿਅਕਤੀ, BSF ਤੇ ਪੁਲਿਸ ਵੱਲੋਂ ਸਰਚ ਆਪਰੇਸ਼ਨ ਸ਼ੁਰੂ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਹੈਦਰਾਬਾਦ ਨੇ 20 ਓਵਰਾਂ ‘ਚ 6 ਵਿਕਟਾਂ ‘ਤੇ 197 ਦੌੜਾਂ ਬਣਾਈਆਂ। 198 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਦਿੱਲੀ ਦੀ ਟੀਮ 20 ਓਵਰਾਂ ‘ਚ 6 ਵਿਕਟਾਂ ‘ਤੇ 188 ਦੌੜਾਂ ਹੀ ਬਣਾ ਸਕੀ। ਦਿੱਲੀ ਨੇ ਹੁਣ ਤੱਕ ਖੇਡੇ ਗਏ ਅੱਠ ਮੈਚਾਂ ਵਿੱਚ ਸਿਰਫ਼ ਦੋ ਮੈਚ ਹੀ ਜਿੱਤੇ ਹਨ। ਦਿੱਲੀ ਪੁਆਇੰਟ ਟੇਬਲ ‘ਚ ਸਭ ਤੋਂ ਹੇਠਾਂ ਅੱਠਵੇਂ ਨੰਬਰ ‘ਤੇ ਹੈ। ਜਦਕਿ ਗੁਜਰਾਤ ਟਾਈਟਨਸ ਅੱਠ ਮੈਚਾਂ ਵਿੱਚੋਂ 6 ਮੈਚ ਜਿੱਤ ਕੇ ਅੰਕ ਸੂਚੀ ਵਿੱਚ ਸਿਖਰ ’ਤੇ ਹੈ।
ਵੀਡੀਓ ਲਈ ਕਲਿੱਕ ਕਰੋ -: