ਫਿਰੋਜ਼ਪੁਰ ਜ਼ਿਲ੍ਹੇ ਵਿਚ ਰੇਲਵੇ ਵਿਭਾਗ ਵਿਚ ਜੂਨੀਅਰ ਇੰਜੀਨੀਅਰ ਦੇ 17 ਸਾਲ ਦੇ ਪੁੱਤਰ ਦੀ ਕਿਡਨੈਪਰਸ ਨੇ ਹੱਤਿਆ ਕਰ ਦਿੱਤੀ ਹੈ। ਪੁਲਿਸ ਨੇ ਮੱਲਾਂਵਾਲਾ ਕੋਲ ਗੰਗ ਨਹਿਰ ਤੋਂ ਮ੍ਰਿਤਕ ਦੀ ਲਾਸ਼ ਬਰਾਮਦ ਕਰ ਲਈ ਹੈ। ਪਰਿਵਾਰ ਵਾਲਿਆਂ ਨੇ ਮ੍ਰਿਤਕ ਦੇ ਦੋਸਤ ਤੇ ਉਸ ਦੇ ਨਾਲ ਆਉਣ ਵਾਲੇ ਸ਼ਖਸ ‘ਤੇ ਅਗਵਾ ਦੇ ਕਤਲ ਦਾ ਸ਼ੱਕ ਜ਼ਾਹਿਰ ਕੀਤਾ ਹੈ। ਪੁਲਿਸ ਨੇ ਦੋਸਤ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਉਸ ਦੇ ਦੋਸਤ ਦੀ ਭਾਲ ਜਾਰੀ ਹੈ।
ਮ੍ਰਿਤਕ ਸਾਰਥਕ ਦੇ ਪਿਤਾ ਅਮਨ ਨੇ ਸ਼ਿਕਾਇਤ ਦਰਜ ਕਰਾਈ। ਉੁਨ੍ਹਾਂ ਦੱਸਿਆ ਕਿ ਸਾਰਥ 10 ਜੂਨ ਨੂੰ ਅਗਵਾ ਕਰਕੇ 20 ਲੱਖ ਰੁਪਏ ਦੀ ਫਿਰੌਤੀ ਮੰਗੀ ਗਈ ਸੀ ਪਰ ਪੁਲਿਸ ਵੱਲੋਂ ਜਾਂਚ ਕੀਤੇ ਜਾਣ ‘ਤੇ ਰਾਜ਼ ਖੁੱਲ੍ਹਣ ਦੇ ਡਰ ਤੋਂ ਕਿਡਨੈਪਰਸ ਨੇ ਉਸ ਦਾ ਕਤਲ ਕਰ ਦਿੱਤਾ। ਹਾਲਾਂਕਿ ਫਿਰੌਤੀ ਮੰਗੇ ਜਾਣ ਦੀ ਪੁਸ਼ਟੀ ਅਜੇ ਤੱਕ ਨਹੀਂ ਹੋਈ ਹੈ।
ਹੋਰ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਉਹ ਆਪਣੀ ਪਤਨੀ ਨਾਲ 10 ਜੂਨ ਦੀ ਸ਼ਾਮ 8 ਵਜੇ ਸਬਜ਼ੀ ਲੈ ਕੇ ਆਏ। ਗਲੀ ਵਿਚ ਬੇਟਾ ਮਿਲ ਗਿਆ ਜੋ ਸਬਜ਼ੀ ਲੈ ਕੇ ਘਰ ਅੰਦਰ ਰੱਖ ਕੇ ਫਿਰ ਬਾਹਰ ਨਿਕਲ ਆਇਆ। ਕਾਫੀ ਦੇਰ ਤੱਕ ਵਾਪਸ ਨਹੀਂ ਆਇਆ ਤਾਂ ਫੋਨ ਕੀਤਾ ਪਰ ਉਸ ਨੇ ਫੋਨ ਨਹੀਂ ਚੁੱਕਿਆ। ਵਾਰ-ਵਾਰ ਫੋਨ ਕਰਨ ‘ਤੇ ਵੀ ਨਹੀਂ ਚੁੱਕਿਆ ਤੇ ਅਚਾਨਕ ਫੋਨ ਬੰਦ ਹੋ ਗਿਆ।
ਅਮਨ ਨੇ ਦੱਸਿਆ ਕਿ ਪਤਨੀ ਨੇ ਸਾਰਥਕ ਦੇ ਦੋਸਤ ਗੌਰਵ ਨੂੰ ਫੋਨ ਕੀਤਾ ਤਾਂ ਗੌਰਵ ਨੇ ਕਿਹਾ ਕਿ ਸਾਰਥਕ ਉਨ੍ਹਾਂ ਦੇ ਨਾਲ ਨਹੀਂ ਹੈ। ਗੌਰਵ ਨੂੰ ਘਰ ਬੁਲਾਇਆ ਜਦੋਂ ਉਹ ਨਹੀਂ ਆਇਆ ਤਾਂ ਫੋਨ ਕਰਨ ‘ਤੇ ਗੌਰਵ ਦੇ ਫੋਨ ਨਤੇ ਕੋਈ ਹੋਰ ਵਿਅਕਤੀ ਗੱਲ ਕਰ ਰਿਹਾ ਸੀ। ਪਤਨੀ ਨੇ ਬੇਟੇ ਸਾਰਥਕ ਦੇ ਮੋਬਾਈਲ ‘ਤੇ ਫੋਨ ਕੀਤਾਂ ਤਾਂ ਉਹ ਕੋਈ ਹੋਰ ਬੋਲ ਰਿਹਾ ਸੀ, ਜਿਸ ਨੂੰ ਪਤਨੀ ਨੇ ਆਵਾਜ਼ ਤੋਂ ਪਛਾਣ ਲਿਆ।
ਇਹ ਵੀ ਪੜ੍ਹੋ : ਪੰਜਾਬ ‘ਚ ਮੀਂਹ ਨਾਲ ਭਾਰੀ ਨੁਕਸਾਨ, CM ਮਾਨ ਬੋਲੇ-‘ਇਕ-ਇਕ ਪੈਸੇ ਦੀ ਭਰਪਾਈ ਕਰੇਗੀ ਸਰਕਾਰ’
ਫੋਨ ਚੁੱਕਣ ਵਾਲਾ ਸੁਖਚੈਨ ਸਿੰਘ ਬੋਲ ਰਿਹਾ ਸੀ, ਜੋ ਗੌਰਵ ਦੇ ਘਰ ਆਉਂਦਾ-ਜਾਂਦਾ ਸੀ। ਇਸ ਲਈ ਉਨ੍ਹਾਂ ਨੂੰ ਸ਼ੱਕ ਹੈ ਕਿ ਗੌਰਵ ਤੇ ਸੁਖਚੈਨ ਨੇ ਹੀ ਉਨ੍ਹਾਂ ਦੇ ਬੇਟੇ ਨੂੰ ਮਾਰ ਦੇਣ ਦੀ ਨੀਅਤ ਨਾਲ ਅਗਵਾ ਕੀਤਾ। ਪੁੱਛਗਿਛ ਵਿਚ ਪਤਾ ਲੱਗਾ ਕਿ ਬੇਟੇ ਸਾਰਥਕ ਦਾ ਕਤਲ ਕਰਕੇ ਲਾਸ਼ ਨੂੰ ਗੰਗ ਕੈਨਾਲ ਦੇ ਕਿਨਾਰੇ ਮੱਲਾਂਵਾਲਾ ਕੋਲ ਸੁੱਟ ਦਿੱਤਾ। ਗੌਰਵ ਦੀ ਨਿਸ਼ਾਨਦੇਹੀ ‘ਤੇ ਪੁਲਿਸ ਨੇ ਮ੍ਰਿਤਕ ਦੀ ਲਾਸ਼ ਬਰਾਮਦ ਕਰ ਲਈ ਹੈ।
ਵੀਡੀਓ ਲਈ ਕਲਿੱਕ ਕਰੋ -: