ਦੇਸ਼ ਦੇ ਵੱਖ ਵੱਖ ਸ਼ਹਿਰਾਂ ਵਿਚ ਅਚਾਨਕ ਨੱਚਦੇ, ਜਿੰਮ ਕਰਦੇ ਤੇ ਤੁਰਦੇ-ਫਿਰਦੇ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਕਈ ਮੌਤਾਂ ਦੀ ਖਬਰ ਸਾਹਮਣੇ ਆਉਦੀਆਂ ਰਹਿੰਦੀਆਂ ਹਨ। ਅਜਿਹਾ ਹੀ ਇੱਕ ਮਾਮਲਾ ਮੱਧ ਪ੍ਰਦੇਸ਼ ਦੇ ਰੀਵਾ ਸ਼ਹਿਰ ‘ਤੋਂ ਸਾਹਮਣੇ ਆਇਆ ਹੈ। ਇੱਥੇ ਬਰਾਤ ‘ਚ ਨੱਚਦੇ ਹੋਏ ਇਕ 32 ਸਾਲਾ ਨੌਜਵਾਨ ਦੀ ਅਚਾਨਕ ਮੌਤ ਹੋ ਗਈ।
ਮ੍ਰਿਤਕ ਆਪਣੇ ਦੋਸਤ ਦੇ ਵਿਆਹ ਵਿੱਚ ਸ਼ਾਮਲ ਹੋਣ ਲਈ ਰੀਵਾ ਸ਼ਹਿਰ ਪਹੁੰਚਿਆ ਸੀ। ਨੌਜਵਾਨ ਦੇ ਮੌਤ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ, ਜਿਸ ‘ਚ ਉਹ ਬਰਾਤ ‘ਚ ਕਾਫੀ ਖੁਸ਼ੀ ਨਾਲ ਨੱਚਦਾ ਨਜ਼ਰ ਆ ਰਿਹਾ ਹੈ ਅਤੇ ਫਿਰ ਅਚਾਨਕ ਜ਼ਮੀਨ ‘ਤੇ ਡਿੱਗ ਕੇ ਉਸ ਮੌਤ ਹੋ ਜਾਂਦੀ ਹੈ।
ਮ੍ਰਿਤਕ ਦੀ ਪਛਾਣ ਅਭੈ ਸਚਾਨ (32) ਪਿਤਾ ਮੂਲਚੰਦਰ ਸਚਾਨ ਵਜੋਂ ਹੋਈ ਹੈ। ਜੋ ਉੱਤਰ ਪ੍ਰਦੇਸ਼ ਦੇ ਕਾਨਪੁਰ ਤੋਂ ਰੀਵਾ ਸ਼ਹਿਰ ਵਿੱਚ ਵਿਆਹ ਵਿੱਚ ਸ਼ਾਮਲ ਹੋਣ ਲਈ ਆਇਆ ਸੀ। ਮੰਗਲਵਾਰ ਰਾਤ ਯੂਪੀ ਦੇ ਕਾਨਪੁਰ ਤੋਂ ਬੱਸ ਸਟੈਂਡ ਨੇੜੇ ਅਮਰਦੀਪ ਪੈਲੇਸ ‘ਚ ਵਿਆਹ ਦੀ ਬਰਾਤ ਪਹੁੰਚੀ ਸੀ। ਲੜਕੀ ਰੇਵਾ ਦੀ ਰਹਿਣ ਵਾਲੀ ਹੈ।
ਇਹ ਵੀ ਪੜ੍ਹੋ : 88 ਸਾਲ ਦੀ ਉਮਰ ‘ਚ ਬਜ਼ੁਰਗ ਬਣਿਆ ਕਰੋੜਪਤੀ, ਪਰਿਵਾਰ ‘ਚ ਛਾਇਆ ਖੁਸ਼ੀ ਦਾ ਮਾਹੌਲ
ਲਾੜੇ ਦਾ ਦੋਸਤ ਅਭੈ ਸਚਾਨ ਬਰਾਤ ਵਿੱਚ ਸ਼ਾਮਲ ਹੋਣ ਲਈ ਆਇਆ ਸੀ। ਰਾਤ ਕਰੀਬ 11 ਵਜੇ ਬਰਾਤ ਨਿਕਲੀ ਸੀ। ਕੜਾਕੇ ਦੀ ਠੰਡ ਵਿੱਚ ਸਾਰੇ ਬਾਰਾਤੀ ਢੋਲ ਦੀ ਤਾਜ ਤੇ ਨੱਚ ਰਹੇ ਸਨ। ਬਰਾਤ ਵਿਚ ਲਾੜੇ ਦਾ ਦੋਸਤ ਵੀ ਬੈਂਡ ਦੀ ਧੁਨ ‘ਤੇ ਨੱਚ ਰਿਹਾ ਸੀ। ਕੁਝ ਸਮੇਂ ਬਾਅਦ ਉਹ ਜ਼ਮੀਨ ‘ਤੇ ਡਿੱਗ ਗਿਆ ਅਤੇ ਉਸ ਦੀ ਮੌਤ ਹੋ ਗਈ।
ਜਿਵੇਂ ਹੀ ਉਹ ਜ਼ਮੀਨ ‘ਤੇ ਡਿੱਗਿਆ, ਉਸ ਨੂੰ ਤੁਰੰਤ ਸੰਜੇ ਗਾਂਧੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਇੱਥੇ ਡਾਕਟਰਾਂ ਨੇ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋਣ ਦਾ ਖਦਸ਼ਾ ਜਤਾਇਆ। ਇਸ ਘਟਨਾ ਸਬੰਧੀ ਪੁਲਿਸ ਨੂੰ ਸੂਚਿਤ ਕੀਤਾ ਗਿਆ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਪਰਿਵਾਰ ਅਤੇ ਦੋਸਤਾਂ ਨਾਲ ਗੱਲਬਾਤ ਕੀਤੀ।
ਵੀਡੀਓ ਲਈ ਕਲਿੱਕ ਕਰੋ -:
“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “
ਇਸ ਤੋਂ ਬਾਅਦ ਬੁੱਧਵਾਰ ਦੁਪਹਿਰ ਅਭੈ ਦੀ ਮ੍ਰਿਤਕ ਦੇਹ ਦਾ ਪੋਸਟਮਾਰਟਮ ਕੀਤਾ ਗਿਆ। ਇਸ ਤੋਂ ਬਾਅਦ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਗਈ ਹੈ। ਪੁਲਿਸ ਦਾ ਕਹਿਣਾ ਹੈ ਕਿ ਮੌਤ ਬਾਰੇ ਅਸਲ ਜਾਣਕਾਰੀ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਸਾਹਮਣੇ ਆਵੇਗੀ।