ਵਿਆਹਾਂ ਦਾ ਸੀਜ਼ਨ ਸ਼ੁਰੂ ਹੋ ਰਿਹਾ ਹੈ। ਇਸ ਤੋਂ ਪਹਿਲਾਂ ਸੋਨਾ ਖਰੀਦਣ ਵਾਲਿਆਂ ਨੂੰ ਵੱਡਾ ਝਟਕਾ ਲੱਗਾ ਹੈ। ਅੱਜ ਸ਼ੁੱਕਰਵਾਰ ਨੂੰ ਸੋਨੇ ਦੀ ਕੀਮਤ ‘ਚ ਜ਼ਬਰਦਸਤ ਵਾਧਾ ਹੋਇਆ ਹੈ। ਭਾਰਤੀ ਸੋਨਾ ਵਾਇਦਾ ਸ਼ੁੱਕਰਵਾਰ ਨੂੰ ਰਿਕਾਰਡ ਹਾਈ ‘ਤੇ ਪਹੁੰਚ ਗਿਆ। ਸ਼ੁੱਕਰਵਾਰ ਨੂੰ ਸੋਨਾ ਵਾਅਦਾ ਅਗਸਤ 2020 ਵਿੱਚ 56,191 ਦੇ ਪਿਛਲੇ ਰਿਕਾਰਡ ਨੂੰ ਪਾਰ ਕਰਦੇ ਹੋਏ 56,245 (691.45 ਡਾਲਰ) ਪ੍ਰਤੀ 10 ਗ੍ਰਾਮ ਹੋ ਗਿਆ ਹੈ, ਉਥੇ ਹੀ ਸਰਾਫਾ ਮਾਰਕੀਟ ਵਿੱਚ 10 ਗ੍ਰਾਮ ਸੋਨਾ 157 ਰੁਪਏ ਮਹਿੰਗਾ ਹੋ ਕੇ 56,254 ਰੁਪਏ ‘ਤੇ ਪਹੁੰਚ ਗਿਆ ਹੈ।
ਆਈਬੀਜੇਏ ਦੀ ਵੈੱਬਸਾਈਟ ਮੁਤਾਬਕ ਅੱਜ ਚਾਂਦੀ ਦੀ ਕੀਮਤ ‘ਚ ਗਿਰਾਵਟ ਦਰਜ ਕੀਤੀ ਗਈ ਹੈ। ਅੱਜ ਇਕ ਕਿਲੋ ਚਾਂਦੀ 115 ਰੁਪਏ ਸਸਤੀ ਹੋ ਕੇ 67,848 ਰੁਪਏ ‘ਤੇ ਵਿਕ ਰਹੀ ਹੈ। ਕਮਜ਼ੋਰ ਡਾਲਰ ਅਤੇ ਯੂ.ਐਸ. ਫੈਡਰਲ ਰਿਜ਼ਰਵ ਦੁਆਰਾ ਹੌਲੀ-ਹੌਲੀ ਵਿਆਜ ਦਰਾਂ ਵਿੱਚ ਵਾਧੇ ਦੀਆਂ ਉਮੀਦਾਂ ਦੇ ਸਮਰਥਨ ਵਿੱਚ ਨਵੰਬਰ ਤੋਂ ਸੋਨੇ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ। ਵੀਰਵਾਰ ਨੂੰ ਜਾਰੀ ਕੀਤੇ ਗਏ ਡਾਟਾ ਨੇ ਦਿਖਾਇਆ ਹੈ ਕਿ ਦਸੰਬਰ ਵਿੱਚ ਦੋ ਸਾਲਾਂ ਤੋਂ ਵੱਧ ਸਮੇਂ ਵਿੱਚ ਪਹਿਲੀ ਵਾਰ ਅਮਰੀਕੀ ਖਪਤਕਾਰਾਂ ਦੀਆਂ ਕੀਮਤਾਂ ਵਿੱਚ ਗਿਰਾਵਟ ਆਈ ਹੈ।
ਸੋਨੇ ਦੀਆਂ ਕੀਮਤਾਂ ਵਧਣ ਦੇ ਕਈ ਕਾਰਨ ਹਨ। ਦਰਅਸਲ ਭਾਰਤ ਸਮੇਤ ਪੂਰੀ ਦੁਨੀਆ ‘ਚ ਮਹਿੰਗਾਈ ਦੇ ਮੋਰਚੇ ‘ਤੇ ਕੁਝ ਰਾਹਤ ਮਿਲੀ ਹੈ। ਅਮਰੀਕਾ ਵਿੱਚ ਮਹਿੰਗਾਈ ਦੇ ਅੰਕੜੇ ਹੇਠਾਂ ਆਏ ਹਨ। ਇਸ ਤੋਂ ਇਲਾਵਾ ਯੂਐਸ ਫੈੱਡ ਸਮੇਤ ਦੁਨੀਆ ਭਰ ਦੇ ਕੇਂਦਰੀ ਬੈਂਕ ਹੁਣ ਵਿਆਜ ਦਰਾਂ ਨੂੰ ਘੱਟ ਕਰਨ ਦੇ ਸੰਕੇਤ ਦੇ ਰਹੇ ਹਨ। ਇਹੀ ਕਾਰਨ ਹੈ ਕਿ ਜਿਹੜੇ ਨਿਵੇਸ਼ਕ ਹੁਣ ਤੱਕ ਮੰਦੀ ਦੇ ਡਰ ਕਾਰਨ ਸੋਨੇ ਵੱਲ ਰੁਖ ਕਰ ਰਹੇ ਸਨ, ਹੁਣ ਉਹ ਬਚ ਰਹੇ ਹਨ। ਅਮਰੀਕੀ ਡਾਲਰ ਦੀ ਗਤੀ ਦਾ ਅਸਰ ਸੋਨੇ ਦੀਆਂ ਕੀਮਤਾਂ ‘ਤੇ ਵੀ ਪੈਂਦਾ ਹੈ। ਪਿਛਲੇ ਕੁਝ ਦਿਨਾਂ ਤੋਂ ਡਾਲਰ ਵੀ ਕਮਜ਼ੋਰ ਹੋਇਆ ਹੈ। ਅਮਰੀਕੀ ਡਾਲਰ ਸੂਚਕਾਂਕ ਸਤੰਬਰ ਦੇ 114 ਦੇ ਉੱਚੇ ਪੱਧਰ ਤੋਂ 102 ਤੱਕ ਨਰਮ ਹੋ ਗਿਆ ਹੈ।
ਇਹ ਵੀ ਪੜ੍ਹੋ : PCS ਅਫ਼ਸਰ ਹੁਣ ਸ਼ਨੀਵਾਰ ਤੇ ਐਤਵਾਰ ਨੂੰ ਵੀ ਕਰਨਗੇ ਕੰਮ, ਐਸੋਸੀਏਸ਼ਨ ਨੇ ਇਸ ਕਰਕੇ ਲਿਆ ਵੱਡਾ ਫ਼ਸੈਲਾ
ਮਹਿਤਾ ਇਕਵਿਟੀਜ਼ ਲਿਮਟਿਡ ਦੇ ਵੀਪੀ ਕਮੋਡਿਟੀਜ਼ ਰਾਹੁਲ ਕਲੰਤਰੀ ਨੇ ਕਿਹਾ ਕਿ ਅਮਰੀਕੀ ਮੁਦਰਾਸਫੀਤੀ ਰਿਪੋਰਟ ਬਾਜ਼ਾਰ ਦੀਆਂ ਉਮੀਦਾਂ ਮੁਤਾਬਕ ਆਉਣ ਤੋਂ ਬਾਅਦ ਸੋਨੇ ਦੀਆਂ ਕੀਮਤਾਂ ਲਗਾਤਾਰ ਚੌਥੇ ਹਫ਼ਤੇ ਵਧੀਆਂ। ਇਹ ਰਿਕਾਰਡ ਵਾਧਾ ਹੈ। ਹਾਲਾਂਕਿ, ਕੀ ਧਾਤ ਇਸ ਤੇਜ਼ੀ ਦੀ ਗਤੀ ਨੂੰ ਬਰਕਰਾਰ ਰੱਖ ਸਕਦੀ ਹੈ, ਇਹ ਫਰਵਰੀ ਦੀ ਮੀਟਿੰਗ ਵਿੱਚ ਫੈਡਰਲ ਰਿਜ਼ਰਵ ਦੁਆਰਾ ਦਰਾਂ ਵਿੱਚ ਵਾਧੇ ਦੇ ਫੈਸਲੇ ‘ਤੇ ਨਿਰਭਰ ਕਰਦਾ ਹੈ।”
ਵੀਡੀਓ ਲਈ ਕਲਿੱਕ ਕਰੋ -: