ਭਾਰਤੀ ਕ੍ਰਿਕਟ ਟੀਮ ਇਸ ਸਮੇਂ ਵੈਸਟਇੰਡੀਜ਼ ਦੌਰੇ ‘ਤੇ ਹਨ। ਵੈਸਟਇੰਡੀਜ਼ ਵਿਚ ਟੀਮ ਇੰਡੀਆ ਦੋ ਮੈਚਾਂ ਦੀ ਟੈਸਟ ਸੀਰੀਜ ਦੇ ਬਾਅਦ ਤਿੰਨ ਮੈਚਾਂ ਦੀ ਵਨਡੇ ਤੇ ਪੰਜ ਮੈਚਾਂ ਦੀ ਟੀ-20 ਸੀਰੀਜ ਖੇਡੇਗੀ। ਭਾਰਤੀ ਟੀਮ ਦੇ ਕਈ ਖਿਡਾਰੀ ਸੱਟ ਲੱਗਣ ਕਾਰਨ ਇਸ ਦੌਰੇ ‘ਤੇ ਟੀਮ ਦੇ ਨਾਲ ਨਹੀਂ ਹੈ। ਇਨ੍ਹਾਂ ਵਿਚ ਕੇਐੱਲ ਰਾਹੁਲ ਵੀ ਸ਼ਾਮਲ ਹਨ। ਇਸ ਦਰਮਿਆਨ ਟੀਮ ਇੰਡੀਆ ਲਈ ਚੰਗੀ ਖਬਰ ਸਾਹਮਣੇ ਆਈ ਹੈ। IPL 2023 ਦੌਰਾਨ ਜ਼ਖਮੀ ਹੋਏ ਕੇਐੱਲ ਰਾਹੁਲ ਨੇ ਬੈਟਿੰਗ ਪ੍ਰੈਕਟਿਸ ਸ਼ੁਰੂ ਕਰ ਦਿੱਤੀ ਹੈ।
ਕੇਐੱਲ ਰਾਹੁਲ ਦੀ IPL ਟੀਮ ਲਖਨਊ ਸੁਪਰ ਜਾਇੰਟਸ ਨੇ ਉਨ੍ਹਾਂ ਦੀ ਬੈਟਿੰਗ ਪ੍ਰੈਕਟਿਸ ਦਾ ਵੀਡੀਓ ਸ਼ੂਟ ਕੀਤਾ ਹੈ। ਰਾਹੁਲ IPL 2023 ਵਿਚ ਰਾਇਲ ਚੈਲੇਂਜਰਸ ਬੰਗਲੌਰ ਖਿਲਾਫ ਮੈਚ ਵਿਚ ਫੀਲਡਿੰਗ ਦੌਰਾਨ ਜ਼ਖਮੀ ਹੋ ਗਏ ਸਨ। ਇਸ ਤੋਂ ਪਹਿਲਾਂ ਰਿਪੋਰਟ ਵਿਚ ਦਾਅਵਾ ਕੀਤਾ ਗਿਆ ਸੀ ਕਿ ਕੇਐੱਲ ਰਾਹੁਲ ਹੁਣ 2023 ਏਸ਼ੀਆ ਕੱਪ ਤੋਂ ਟੀਮ ਇੰਡੀਆ ਵਿਚ ਵਾਪਸੀ ਕਰਨਗੇ ਪਰ ਇਹ ਵੀਡੀਓ ਦੇਖਣ ਦੇ ਬਾਅਦ ਇੰਝ ਲੱਗ ਰਿਹਾ ਹੈ ਕਿ ਉਹ ਆਇਰਲੈਂਡ ਖਿਲਾਫ ਸੀਰੀਜ ਤੋਂ ਹੀ ਇੰਟਰਨੈਸ਼ਨਲ ਕ੍ਰਿਕਟ ਵਿਚ ਵਾਪਸੀ ਕਰ ਸਕਦੇ ਹਨ।
ਇਹ ਵੀ ਪੜ੍ਹੋ : ਭਾਰਤੀ ਮਹਿਲਾ ਕ੍ਰਿਕਟ ਟੀਮ ‘ਚ ਚੁਣੇ ਜਾਣ ‘ਤੇ ਖੇਡ ਮੰਤਰੀ ਨੇ ਕਨਿਕਾ ਆਹੂਜਾ ਨੂੰ ਦਿੱਤੀ ਵਧਾਈ
ਜਸਪ੍ਰੀਤ ਬੁਮਰਾਹ ਲੰਬੇ ਸਮੇਂ ਤੋਂ ਪਿੱਠ ਵਿਚ ਦਰਦ ਦੇ ਕਾਰਨ ਇੰਟਰਨੈਸ਼ਨਲ ਕ੍ਰਿਕਟ ਤੋਂ ਦੂਰ ਹਨ। ਉਹ IPL 2023 ਤੇ ਟੀ-20 ਵਰਲਡ ਕੱਪ ਵਿਚ ਵੀ ਹਿੱਸਾ ਨਹੀਂ ਲੈ ਸਕੇ ਸਨ। ਸ਼੍ਰੇਅਰ ਅਈਅਰ ਵੀ ਸੱਟ ਦੀ ਵਜ੍ਹਾ ਨਾਲ IPL 2023 ਦਾ ਹਿੱਸਾ ਨਹੀਂ ਬਣ ਸਕੇ। ਹਾਲਾਂਕਿ ਦੋਵੇਂ ਖਿਡਾਰੀ ਆਇਰਲੈਂਡ ਖਿਲਾਫ ਸੀਰੀਜ ਵਿਚ ਵਾਪਸੀ ਕਰਨਗੇ।
ਵੀਡੀਓ ਲਈ ਕਲਿੱਕ ਕਰੋ -: