ਭਾਰਤੀ ਜੀਵਨ ਬੀਮਾ ਨਿਗਮ (LIC) ਦੇ IPO ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆਈ ਹੈ। ਵਿੱਤ ਮੰਤਰਾਲੇ ਨੇ ਜਨਤਕ ਖੇਤਰ ਦੇ ਬੈਂਕਾਂ ਦੇ ਮੁਖੀਆਂ ਨੂੰ ਕਰਮਚਾਰੀਆਂ ਨਾਲ ਸਬੰਧਤ ਇੱਕ ਨਿਰਦੇਸ਼ ਜਾਰੀ ਕੀਤਾ ਹੈ। ਇਸ ਵਿੱਚ ਕਿਹਾ ਗਿਆ ਕਿ LIC IPO ਨਾਲ ਜੁੜੇ ਬੈਂਕਾਂ ਦਾ 15 ਮਈ ਤੱਕ ਟਰਾਂਸਫਰ ਨਾ ਕੀਤਾ ਜਾਵੇ।
ਵਿੱਤ ਮੰਤਰਾਲਾ ਅਧੀਨ ਕੰਮ ਕਰਨ ਵਾਲੇ ਵਿੱਤੀ ਮਾਮਲਿਆਂ ਦੇ ਡਿਪਾਰਟਮੈਂਟ ਵੱਲੋਂ ਸਰਕਾਰੀ ਬੈਂਕਾਂ ਦੇ ਮੁਖੀਆਂ ਨੂੰ ਨਿਰਦੇਸ਼ ਜਾਰੀ ਕੀਤਾ ਹੈ। ਤਹਾਨੂੰ ਦੱਸ ਦੇਈਏ ਕਿ LIC ਦੇਸ਼ ਦਾ ਹੁਣ ਤੱਕ ਦਾ ਸਭ ਤੋਂ ਵੱਡਾ IPO ਹੈ। ਇਹ 2 ਮਈ ਨੂੰ ਐਂਕਰ ਨਿਵੇਸ਼ਕਾਂ ਲਈ ਖੁੱਲ੍ਹਾ ਸੀ। ਇਹ ਆਮ ਨਿਵੇਸ਼ਕਾਂ ਲਈ 4 ਮਈ 2022 ਨੂੰ ਖੁੱਲ੍ਹੇਗਾ ਅਤੇ 9 ਮਈ 2022 ਨੂੰ ਬੰਦ ਹੋਵੇਗਾ।
ਮੋਦੀ ਸਰਕਾਰ ਵੱਲੋਂ LIC ਦੇ IPO ਦਾ ਪ੍ਰਾਈਸ ਬੈਂਡ 902 ਰੁਪਏ ਤੋਂ 949 ਰੁਪਏ ਪ੍ਰਤੀ ਸ਼ੇਅਰ ਤੈਅ ਕੀਤਾ ਗਿਆ ਹੈ। ਇੱਕ ਲਾਟ ਵਿੱਚ 15 ਸ਼ੇਅਰ ਹੋਣਗੇ। ਇਸ ਤੋਂ ਪਹਿਲਾਂ 2 ਮਈ ਨੂੰ LIC ਦੇ IPO ਨੂੰ ਐਂਕਰ ਨਿਵੇਸ਼ਕਾਂ ਵੱਲੋਂ ਜ਼ਬਰਦਸਤ ਹੁੰਗਾਰਾ ਮਿਲਿਆ ਹੈ ਐਂਕਰ ਨਿਵੇਸ਼ਕਾਂ ਤੋਂ 5,620 ਕਰੋੜ ਰੁਪਏ ਦੀ ਪੂਰੀ ਸਬਸਕ੍ਰਿਪਸ਼ਨ ਮਿਲੀ ਹੈ।
ਵੀਡੀਓ ਲਈ ਕਲਿੱਕ ਕਰੋ -:
“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”
ਐਂਕਰ ਨਿਵੇਸ਼ਕਾਂ ਲਈ 5,620 ਕਰੋੜ ਰੁਪਏ ਦੇ ਸ਼ੇਅਰ ਰਾਖਵੇਂ ਸਨ। ਇਸ ਹਿੱਸੇ ਵਿੱਚ ਪੂਰੀ ਤਰ੍ਹਾਂ ਇਹ ਸਬਸਕ੍ਰਾਈਬ ਹੋ ਗਿਆ ਹੈ। ਹੁਣ ਇਹ ਆਈਪੀਓ ਹੋਰ ਨਿਵੇਸ਼ਕਾਂ ਲਈ ਬੁੱਧਵਾਰ ਨੂੰ ਖੁੱਲ੍ਹੇਗਾ। ਸਰਕਾਰ ਦਾ ਇਸ IOP ਤੋਂ 21 ਹਜ਼ਾਰ ਕਰੋੜ ਰੁਪਏ ਜੁਟਾਉਣ ਦਾ ਟੀਚਾ ਹੈ। IPO ਤਹਿਤ ਸਰਕਾਰ LIC ਦੇ 22,13,74,920 ਸ਼ੇਅਰ ਵੇਚ ਰਹੀ ਹੈ।
ਪ੍ਰਚੂਨ ਨਿਵੇਸ਼ਕਾਂ ਅਤੇ ਯੋਗ ਕਰਮਚਾਰੀਆਂ ਨੂੰ ਪ੍ਰਤੀ ਸ਼ੇਅਰ 45 ਰੁਪਏ ਦੀ ਛੋਟ ਮਿਲੇਗੀ, ਜਦੋਂ ਕਿ LIC ਪਾਲਿਸੀਹੋਲਡਰ 60 ਰੁਪਏ ਪ੍ਰਤੀ ਸ਼ੇਅਰ ਦੀ ਛੋਟ ਹਾਸਲ ਕਰ ਸਕਣਗੇ।