ਨਵੀਂ ਦਿੱਲੀ: ਆਪਣੀ ਲਿਵ-ਇਨ-ਪਾਰਟਨਰ ਸ਼ਰਧਾ ਵਾਲਕਰ ਦਾ ਕਤਲ ਅਤੇ ਉਸ ਦੀ ਲਾਸ਼ ਦੇ ਟੋਟੇ-ਟੋਟੇ ਕਰਨ ਵਾਲੇ ਆਫਤਾਬ ਦਾ ਇੱਕ ਹੋਰ ਰਾਜ਼ ਸਾਹਮਣੇ ਆਇਆ ਹੈ। ਦਿੱਲੀ ਦੇ ਮਹਿਰੌਲੀ ਵਿੱਚ ਇੱਕ ਕਿਰਾਏ ਦੇ ਮਕਾਨ ਵਿੱਚ ਸ਼ਰਧਾ ਦੀ ਲਾਸ਼ ਨੂੰ 35 ਟੋਟਿਆਂ ਵਿੱਚ ਵੰਡਣ ਤੋਂ ਬਾਅਦ ਆਫਤਾਬ ਦੁਨੀਆ ਦੇ ਸਭ ਤੋਂ ਮਹਿੰਗੇ ਮੁਕੱਦਮੇ ਨੂੰ ਲਾਈਵ ਦੇਖ ਕੇ ਮਹੀਨਿਆਂ ਤੱਕ ਦਿੱਲੀ ਅਤੇ ਮੁੰਬਈ ਪੁਲਿਸ ਨੂੰ ਚਕਮਾ ਦਿੰਦਾ ਰਿਹਾ।
ਆਫਤਾਬ ਨੇ ਨਾ ਸਿਰਫ ਹਾਲੀਵੁੱਡ ਸਟਾਰ ਜੌਨੀ ਡੈਪ ਅਤੇ ਉਸ ਦੀ ਪਤਨੀ ਐਂਬਰ ਹਰਡ ਦੇ ਕੇਸ ਨੂੰ ਕਈ ਵਾਰ ਪੜ੍ਹਿਆ, ਸਗੋਂ ਅਦਾਲਤ ਦੀ ਸੁਣਵਾਈ ਨੂੰ ਇੰਟਰਨੈੱਟ ‘ਤੇ ਲਾਈਵ ਦੇਖਿਆ ਅਤੇ ਉਸ ਦੇ ਕਾਨੂੰਨੀ ਪੈਂਤੜੇ ਬਾਰੇ ਸਮਝ ਵਿਕਸਿਤ ਕੀਤੀ।
ਪੁਲਿਸ ਸੂਤਰਾਂ ਦੀ ਮੰਨੀਏ ਤਾਂ ਆਫਤਾਬ ਪੂਨਾਵਾਲਾ ਦੀ ਇੰਟਰਨੈੱਟ ਸਰਚ ਹਿਸਟਰੀ ਦੀ ਘੋਖ ਕਰਨ ਤੋਂ ਬਾਅਦ ਪਤਾ ਲੱਗਾ ਹੈ ਕਿ ਆਫਤਾਬ ਨੇ ਸ਼ਰਧਾ ਵਾਲਕਰ ਦੇ ਕਤਲ ਤੋਂ ਕੁਝ ਦਿਨ ਬਾਅਦ ਜੂਨ ਮਹੀਨੇ ‘ਚ ਲੜੇ ਗਏ ਦੁਨੀਆ ਦੇ ਸਭ ਤੋਂ ਮਹਿੰਗੇ ਕੇਸ ਨੂੰ ਦੇਖਿਆ ਅਤੇ ਪੜ੍ਹਿਆ ਸੀ ਅਤੇ ਇਸੇ ਕੇਸ ਨਾਲ ਕਾਨੂੰਨ ਦੇ ਸਾਰੇ ਦਾਅ-ਪੇਚਾਂ ਬਾਰੇ ਆਪਣੀ ਸਮਝ ਨੂੰ ਵਧਾਇਆ ਸੀ। ਸ਼ਰਧਾ ਦੇ ਕਤਲ ਤੋਂ ਬਾਅਦ ਜਦੋਂ ਮੁੰਬਈ ਪੁਲਸ ਸ਼ਰਧਾ ਦੇ ਲਾਪਤਾ ਮਾਮਲੇ ਦੀ ਜਾਂਚ ਕਰ ਰਹੀ ਸੀ ਅਤੇ ਆਫਤਾਬ ਤੋਂ ਕਈ ਵਾਰ ਪੁੱਛਗਿੱਛ ਕਰ ਰਹੀ ਸੀ ਤਾਂ ਉਹ ਮੁੰਬਈ ਪੁਲਿਸ ਨੂੰ ਗੁੰਮਰਾਹ ਕਰਨ ‘ਚ ਕਾਮਯਾਬ ਰਿਹਾ ਅਤੇ ਮੁੰਬਈ ਪੁਲਿਸ ਦੇ ਸਾਹਮਣੇ ਦਾਅਵਾ ਕੀਤਾ ਕਿ ਸ਼ਰਧਾ ਉਸ ਨੂੰ ਛੱਡ ਕੇ ਚਲੀ ਗਈ ਹੈ, ਜਿਸ ‘ਤੇ ਮੁੰਬਈ ਪੁਲਸ ਨੇ ਭਰੋਸਾ ਕੀਤਾ ਅਤੇ ਉਸ ਨੂੰ ਛੱਡ ਦਿੱਤਾ।
ਦਿੱਲੀ ਪੁਲਿਸ ਨੇ ਵੀ ਸ਼ਰਧਾ ਨੂੰ ਲੈ ਕੇ ਆਫਤਾਬ ਪੂਨਾਵਾਲਾ ਤੋਂ ਕਈ ਦੌਰ ਤੱਕ ਪੁੱਛਗਿੱਛ ਕੀਤੀ ਸੀ, ਜਿਸ ਵਿੱਚ ਉਹ ਦਿੱਲੀ ਪੁਲਿਸ ਨੂੰ ਗੁੰਮਰਾਹ ਕਰਦਾ ਰਿਹਾ, ਪਰ ਹੁਣ ਆਫਤਾਬ ਦੀ ਇੰਟਰਨੈੱਟ ਸਰਚ ਹਿਸਟਰੀ ਤੋਂ ਪਤਾ ਲੱਗਾ ਹੈ ਕਿ ਕਿਵੇਂ ਉਸ ਨੇ ਕਾਨੂੰਨੀ ਦਾਅਪੇਚ ਦੀ ਹਰ ਚਾਲ ਨੂੰ ਪਹਿਲਾਂ ਤੋਂ ਜਾਣਨ ਅਤੇ ਸਮਝਣ ਦੀ ਕੋਸ਼ਿਸ਼ ਕੀਤੀ ਅਤੇ ਦਿੱਲੀ-ਮੁੰਬਈ ਪੁਲਿਸ ਦੀ ਜਾਂਚ ਨੂੰ ਉਲਝਾਉਣ ਲਈ ਇਸ ਦੀ ਵਰਤੋਂ ਕੀਤੀ।
ਦੱਸ ਦੇਈਏ ਕਿ ਆਖਿਰਕਾਰ 12 ਨਵੰਬਰ ਨੂੰ ਦਿੱਲੀ ਪੁਲਿਸ ਨੇ ਆਫਤਾਬ ਪੂਨਾਵਾਲਾ ਨੂੰ ਗ੍ਰਿਫਤਾਰ ਕਰ ਲਿਆ ਸੀ। ਉਸ ‘ਤੇ ਸ਼ਰਧਾ ਵਾਲਕਰ ਦਾ ਕਤਲ ਕਰਨ ਅਤੇ ਉਸ ਦੀ ਲਾਸ਼ ਦੇ 35 ਟੋਟਿਆਂ ਵਿਚ ਵੰਡ ਕੇ ਕਈ ਹਫ਼ਤਿਆਂ ਤੱਕ ਮਹਿਰੌਲੀ ਦੇ ਜੰਗਲ ਵਿਚ ਸੁੱਟਣ ਦਾ ਦੋਸ਼ ਹੈ।
ਇਹ ਵੀ ਪੜ੍ਹੋ : ਦੁਨੀਆ ‘ਚ ਸਭ ਤੋਂ ਤੇਜ਼ ਰਹੇਗੀ ਭਾਰਤ ਦੀ ਵਿਕਾਸ ਦਰ, World Bank ਨੇ ਵਧਾਇਆ GDP ਗ੍ਰੋਥ ਦਾ ਅਨੁਮਾਨ
ਜ਼ਿਕਰਯੋਗ ਹੈ ਕਿ ਸਾਲ 2018 ਵਿੱਚ ਹਾਲੀਵੁੱਡ ਸੁਪਰਸਟਾਰ ਜੌਨੀ ਡੇਪ ਦੀ ਸਾਬਕਾ ਪਤਨੀ ਨੇ ਇੱਕ ਅਖਬਾਰ ਨੂੰ ਦਿੱਤੇ ਇੰਟਰਵਿਊ ਵਿੱਚ ਦਾਅਵਾ ਕੀਤਾ ਸੀ ਕਿ ਉਹ ਘਰੇਲੂ ਹਿੰਸਾ ਦੀ ਸ਼ਿਕਾਰ ਸੀ। ਜੌਨੀ ਨੇ ਉਸ ਦਾ ਸਰੀਰਕ ਅਤੇ ਮਾਨਸਿਕ ਸ਼ੋਸ਼ਣ ਕੀਤਾ। ਹਾਲਾਂਕਿ ਇਸ ਤੋਂ ਬਾਅਦ ਜੌਨੀ ਨੇ ਆਪਣੀ ਸਾਬਕਾ ਪਤਨੀ ਖਿਲਾਫ ਮਾਣਹਾਨੀ ਦਾ ਕੇਸ ਦਾਇਰ ਕਰ ਦਿੱਤਾ ਸੀ। ਇਸ ਮਾਮਲੇ ਦੀ ਪੂਰੀ ਦੁਨੀਆ ‘ਚ ਚਰਚਾ ਹੋਈ ਸੀ। ਕੇਸ ਵਿੱਚ 100 ਘੰਟੇ ਦੀ ਗਵਾਹੀ ਹੋਈ ਅਤੇ ਜੌਨੀ ਵੱਲੋਂ ਅਦਾਲਤ ਵਿੱਚ ਜ਼ੋਰਦਾਰ ਦਲੀਲਾਂ ਦਿੱਤੀਆਂ ਗਈਆਂ। ਇਹ ਮਾਮਲਾ ਪੂਰੀ ਦੁਨੀਆ ‘ਚ ਲਾਈਵ ਦੇਖਿਆ ਗਿਆ ਸੀ, ਜਿਸ ਨੂੰ ਆਫਤਾਬ ਵੀ ਦਿੱਲੀ ਦੇ ਉਸੇ ਖੂਨੀ ਫਲੈਟ ‘ਚ ਬੈਠ ਕੇ ਸ਼ਰਧਾ ਦਾ ਕਤਲ ਕਰਨ ਤੋਂ ਬਾਅਦ ਦੇਖ ਰਿਹਾ ਸੀ। ਜੌਨੀ ਡੈਪ ਨੇ ਮਾਣਹਾਨੀ ਦਾ ਕੇਸ ਜਿੱਤਿਆ ਅਤੇ 15 ਮਿਲੀਅਨ ਡਾਲਰ ਦਾ ਹਰਜਾਨਾ ਹਾਸਲ ਕੀਤਾ।
ਵੀਡੀਓ ਲਈ ਕਲਿੱਕ ਕਰੋ -: