ਭਾਰਤ ਤੇ ਪਾਕਿਸਤਾਨ ਵਿਚ ਏਸ਼ੀਆ ਕੱਪ ਦਾ ਬਹੁ-ਚਰਚਿਤ ਮੈਚ ਸ਼੍ਰੀਲੰਕਾ ਵਿਚ ਹੋਵੇਗਾ ਜਿਸ ‘ਤੇ ਮੇਜ਼ਬਾਨ ਪਾਕਿਸਤਾਨ ਕ੍ਰਿਕਟ ਬੋਰਡ ਦੇ ਸਾਬਕਾ ਮੁਖੀ ਜਾਕਾ ਅਸ਼ਰਫ ਨੇ ਡਰਬਨ ਵਿਚ ਮੁਲਾਕਾਤ ਕੀਤੀ ਤਾਂ ਕਿ ਏਸ਼ੀਆ ਕੱਪ ਗਾ ਪ੍ਰੋਗਰਾਮ ਤੈਅ ਹੋ ਸਕੇ। ਇਨ੍ਹਾਂ ਸਭ ਦਰਮਿਆਨ ਖਬਰ ਆ ਰਹੀ ਸੀ ਕਿ ਏਸ਼ੀਆ ਕੱਪ 2023 ਲਈ BCCI ਚੀਫ ਜੈਸ਼ਾਹ ਪਾਕਿਸਤਾਨ ਜਾਣਗੇ। ਜੈਸ਼ਾਹ ਨੇ ਹੁਣ ਖੁਦ ਇਸ ਮੁੱਦੇ ‘ਤੇ ਵੱਡਾ ਬਿਆਨ ਦਿੱਤਾ ਹੈ।
ਬੀਸੀਸੀਆਈ ਸਕੱਤਰ ਜੈਸ਼ਾਹ ਨੇ ਦੱਸਿਆ ਕਿ ਮੈਂ ਕਿਸੇ ਵੀ ਗੱਲ ‘ਤੇ ਸਹਿਮਤ ਨਹੀਂ ਹਾਂ। ਇਹ ਸਿਰਫ ਸਪੱਸ਼ਟ ਗਲਤ ਖਬਰ ਹੈ। ਇਸ ਨੂੰ ਜਾਣਬੁਝ ਕੇ ਜਾਂ ਸ਼ਰਾਰਤ ਵਜੋਂ ਫੈਲਾਇਆ ਗਿਆ ਹੈ। ਮੈਂ ਕੋਈ ਦੌਰਾ ਨਹੀਂ ਕਰਾਂਗਾ। ਪਾਕਿਸਤਾਨ ਮੀਡੀਆ ਵਿਚ ਇਸ ਤਰ੍ਹਾਂ ਦੀ ਰਿਪੋਰਟ ਲਗਾਤਾਰ ਆ ਰਹੀ ਹੈ ਕਿ ਜੈ ਸ਼ਾਹ ਨੇ ਪੀਸੀਬੀ ਚੇਅਰਮੈਨ ਦੇ ਪਾਕਿਸਤਾਨ ਆਉਣ ਦੇ ਸੱਦੇ ਨੂੰ ਕਬੂਲ ਕਰ ਲਿਆ ਹੈ। ਹਾਲਾਂਕਿ ਇਹ ਪੂਰੀ ਤਰ੍ਹਾਂ ਗਲਤ ਹੈ।
ਹੁਣੇ ਜਿਹੇ ਪੀਸੀਬੀ ਦੀ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਜਕਾ ਅਸ਼ਰਫ ਨੇ ਕਿਹਾ ਸੀ ਕਿ ਬੀਸੀਸੀਆਈ ਵੱਲੋਂ ਉਨ੍ਹਾਂ ਨੂੰ ਵਰਲਡ ਕੱਪ ਦੌਰਾਨ ਭਾਰਤ ਵਿਚ ਸੱਦੇ ਜਾਣ ਦੇ ਬਾਅਦ ਉਨ੍ਹਾਂ ਨੇ ਵੀ ਜੈਸ਼ਾਹ ਨੂੰ ਏਸ਼ੀਆ ਕੱਪ ਦੌਰਾਨ ਪਾਕਿਸਤਾਨ ਜਾਣ ਦਾ ਸੱਦਾ ਦਿੱਤਾ ਸੀ। ਹਾਲਾਂਕਿ ਆਈਸੀਸੀ ਦੀ ਸੀਈਸੀ ਬੈਠਕ ਵਿਚ ਬੀਸੀਸੀਆਈ ਦੇ ਪ੍ਰਤੀਨਿਧੀ ਅਰੁਣ ਸਿੰਘ ਧੂਮਲ ਨੇ ਸ਼ਾਹ ਦੇ ਪਾਕਿਸਤਾਨ ਦੌਰੇ ‘ਤੇ ਜਾਣ ਤੋਂ ਸਾਫ ਇਨਕਾਰ ਕਰ ਦਿੱਤਾ ਹੈ। ਅਰੁਣ ਸਿੰਘ ਧੂਮਲ ਨੇ ਕਿਹਾ ਕਿ ਜੈ ਸ਼ਾਹ ਕਿਸੇ ਵੀ ਸੱਦੇ ‘ਤੇ ਸਹਿਮਤ ਨਹੀਂ ਹੋਏ ਹਨ ਤੇ ਪਾਕਿਸਤਾਨ ਦੀ ਯਾਤਰਾ ਨਹੀਂ ਕਰਨਗੇ।
ਇਹ ਵੀ ਪੜ੍ਹੋ : ਅਸਲਾ ਲਾਇਸੈਂਸ ਤੋਂ ਤੀਜਾ ਹਥਿਆਰ ਕੈਂਸਲ ਕਰਨ ਦੀ ਹਦਾਇਤ, ਉਲੰਘਣਾ ਕਰਨ ‘ਤੇ ਹੋਵੇਗੀ ਕਾਰਵਾਈ : DC ਆਸ਼ਿਕਾ ਜੈਨ
ਦੱਸ ਦੇਈਏ ਕਿ ਪਾਕਿਸਤਾਨ ਦੀ ਮੇਜ਼ਬਾਨੀ ਵਿਚ ਖੇਡੇ ਜਾਣ ਵਾਲੇ ਏਸ਼ੀਆ ਕੱਪ 2023 ਦੀ ਸ਼ੁਰੂਆਤ 31 ਅਗਸਤ ਤੋਂ ਹੋਵੇਗੀ ਤੇ 17 ਸਤੰਬਰ ਨੂੰ ਫਾਈਨਲ ਖੇਡਿਆ ਜਾਵੇਗਾ। ਇਹ ਟੂਰਨਾਮੈਂਟ ਹਾਈਬ੍ਰਿਡ ਮਾਡਲ ‘ਤੇ ਖੇਡਿਆ ਜਾਵੇਗਾ। ਏਸ਼ੀਆ ਕੱਪ ਦੇ ਸ਼ੁਰੂਆਤੀ ਮੈਚ ਪਾਕਿਸਤਾਨ ਵਿਚ ਖੇਡੇ ਜਾਣਗੇ ਤੇ ਬਾਕੀ ਮੈਚ ਸ਼੍ਰੀਲੰਕਾ ਵਿਚ ਹੋਣਗੇ। ਏਸ਼ੀਆ ਕੱਪ 2023 ਵਿਚ ਭਾਰਤ, ਪਾਕਿਸਤਾਨ, ਸ਼੍ਰੀਲੰਕਾ, ਬੰਗਲਾਦੇਸ਼, ਅਫਗਾਨਿਸਤਾਨ ਤੇ ਨੇਪਾਲ ਦੀਆਂ ਟੀਮਾਂ ਉਤਰ ਰਹੀਆਂ ਹਨ।
ਵੀਡੀਓ ਲਈ ਕਲਿੱਕ ਕਰੋ -: