ਪੰਜਾਬ ਕਾਂਗਰਸ ਦੀ ਸਿਆਸਤ ਦਾ ਘਮਾਸਾਨ ਜਿਥੇ ਵਿਰੋਧੀ ਧਿਰਾਂ ਲਈ ਹਮਲੇ ਦਾ ਵਿਸ਼ਾ ਬਣਿਆ ਹੋਇਆ ਹੈ, ਉਥੇ ਸਾਬਕਾ ਸੂਬਾ ਪ੍ਰਧਾਨ ਸੁਨੀਲ ਜਾਖੜ ਵੀ ਆਪਣੀ ਪਾਰਟੀ ਨੂੰ ਸਵਾਲਾਂ ਦੇ ਘੇਰੇ ਵਿੱਚ ਲੈਣ ਦਾ ਮੌਕਾ ਹੱਥੋਂ ਜਾਣ ਨਹੀਂ ਦਿੰਦੇ।
ਸਿੱਧੂ ਦੇ ਚੰਨੀ ਸਰਕਾਰ ‘ਤੇ ਹਮਲਿਆਂ ਵਿਚਾਲੇ ਅਚਾਨਕ ਦੋਵੇਂ ਕੇਦਾਰਨਾਥ ਯਾਤਰਾ ‘ਤੇ ਨਿਕਲ ਪਏ। ਰਾਹ ਵਿੱਚ ਉਤਰਾਖੰਡ ‘ਚ ਹਰੀਸ਼ ਰਾਵਤ ਨੂੰ ਮਿਲਣ ਪਹੁੰਚੇ। ਅਚਾਨਕ ਕਾਂਗਰਸ ਦੇ ਇਸ ਬਦਲੇ ਮਾਹੌਲ ‘ਤੇ ਸਾਬਕਾ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਹਰੀਸ਼ ਰਾਵਤ ਨਾਲ ਬੈਠੇ ਚੰਨੀ ਤੇ ਸਿੱਧੂ ਦੀ ਫੋਟੋ ਟਵੀਟ ਕਰ ਛੱਡੀ।
ਤਸਵੀਰ ਵਿੱਚ ਮੌਜੂਦਾ ਕਾਂਗਰਸ ਮਾਮਲਿਆਂ ਦੇ ਇੰਚਾਰਜ ਹਰੀਸ਼ ਚੌਧਰੀ ਵੀ ਨਜ਼ਰ ਆ ਰਹੇ ਹਨ। ਜਾਖੜ ਨੇ ਤੰਜ ਕੱਸਦਿਆਂ ਲਿਖਿਆ ‘ਸਿਆਸੀ ਤੀਰਥ ਅਸਥਾਨ’ ਪਰ ਹਰ ਕੋਈ ਵੱਖਰੇ ਦੇਵਤੇ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -:
Atta Burfi Recipe | ਦੁੱਧ ਅਤੇ ਖੋਏ ਤੋਂ ਬਿਨਾਂ ਆਟਾ ਬਰਫੀ | Wheat Flour Burfi | Diwali Special Desserts
ਇਸ ਦੇ ਨਾਲ ਹੀ ਉਨ੍ਹਾਂ ਇੱਕ ਗੀਤ ਦੀ ਲਾਈਨ ਲਿਖੀ- ‘ਮੈਂ ਤਾਂ ਪੀਰ ਮਨਾਵਨ ਚੱਲੀ ਆਂ’ ਪਰ ਨਾਲ ਹੀ ਟਿੱਚਰ ਕਰਦਿਆਂ ਸਵਾਲ ਕੀਤਾ ਕਿ ਇਥੇ ਪੀਰ ਕੌਣ ਹੈ ਭਾਵ ਕੌਣ ਕਿਸ ਨੂੰ ਮਨਾ ਰਿਹਾ ਹੈ, ਇਹ ਪਤਾ ਨਹੀਂ ਚੱਲ ਰਿਹਾ।
ਇਹ ਵੀ ਪੜ੍ਹੋ : 6635 ਈਟੀਟੀ ਅਧਿਆਪਕਾਂ ਦੀ ਨਿਯੁਕਤੀ ‘ਤੇ ਪੰਜਾਬ ਸਰਕਾਰ ਨੇ ਫਿਲਹਾਲ ਲਾਈ ਰੋਕ
ਨਵਜੋਤ ਸਿੱਧੂ ਤੇ ਮੁੱਖ ਮੰਤਰੀ ਚੰਨੀ ਕੇਦਾਰਨਾਥ ਯਾਤਰਾ ‘ਤੇ ਦਰਸ਼ਨ ਕਰਨ ਜਾ ਰਹੇ ਹਨ ਪਰ ਰਾਹ ਵਿੱਚ ਉਤਰਾਖੰਡ ਵਿੱਚ ਸਾਬਕਾ ਸੂਬਾ ਕਾਂਗਰਸ ਇੰਚਾਰਜ ਹਰੀਸ਼ ਰਾਵਤ ਨੂੰ ਪਹੁੰਚ ਗਏ, ਇਸ ਦੌਰਾਨ ਉਨ੍ਹਾਂ ਨੇ ਰਾਵਤ ਨਾਲ ਚਾਹ-ਨਾਸ਼ਤਾ ਕੀਤਾ। ਇਸ ਤੋਂ ਬਾਅਦ ਉਹ ਕੇਦਾਰਨਾਥ ਲਈ ਰਵਾਨਾ ਹੋ ਗਏ। ਇਸ ਟਵੀਟ ਨਾਲ ਜਾਖੜ ਇਸ਼ਾਰਾ ਦੇ ਰਹੇ ਹਨ ਕਿ ਇਹ ਯਾਤਰਾ ਸਿਆਸੀ ਮਕਸਦ ਨਾਲ ਕੀਤੀ ਜਾ ਰਹੀ ਹੈ।