ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਨੂੰ ਕਰਾਰੀ ਹਾਰ ਦਾ ਮੂੰਹ ਵੇਖਣਾ ਪਿਆ। ਇਸ ਹਾਰ ਪਿੱਛੋਂ ਜਾਖੜ ਨੇ ਇੱਕ ਇੰਟਰਵਿਊ ਦੌਰਾਨ ਚਰਨਜੀਤ ਸਿੰਘ ਚੰਨੀ ਤੇ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਵੱਡਾ ਬਿਆਨ ਦਿੱਤਾ।
ਜਾਖੜ ਨੇ ਕਿਹਾ ਕਿ ਜੇ ਸਿੱਧੂ ਨੂੰ ਮੁੱਖ ਮਤੰਰੀ ਦਾ ਚਿਹਰਾ ਬਣਾਇਆ ਜਾਂਦਾ ਤਾਂ ਰਾਜ ਵਿੱਚ ਬਦਲਾਅ ਦੀ ਹਨੇਰੀ ਰੁਕ ਜਾਂਦੀ। ਉਨ੍ਹਾਂ ਕਿਹਾ ਕਿ ਕਾਂਗਰਸ ਦਾ ਚਿਹਰਾ ਬਦਲਿਆ ਗਿਆ ਪਰ ਅਕਸ ਨਹੀਂ, ਚਰਨਜੀਤ ਸਿੰਘ ਚੰਨੀ ਵੱਲ ਇਸ਼ਾਰਾ ਕਰਦਿਆਂ ਉਨ੍ਹਾਂ ਕਿਹਾ ਕਿ ਜਿਸ ਨੂੰ ਕਮਾਨ ਦਿੱਤੀ ਗਈ, ਉਸ ਨੂੰ ਲੋਕਾਂ ਨੇ ਸਵੀਕਾਰ ਨਹੀਂ ਕੀਤਾ।
ਉਨ੍ਹਾਂ ਕਿਹਾ ਕਿ ਚੰਨੀ ਨੂੰ ਇੱਕ ਕਾਰਡ ਵਾਂਗ ਪੇਸ਼ ਕੀਤਾ ਗਿਆ ਜੋ ਗਲਤ ਸੀ, ਕੀ ਜੁਆ ਖੇਡਿਆ ਜਾ ਰਿਹਾ ਸੀ। ਇਸ ਤੋਂ ਇਲਾਵਾ ਉਨ੍ਹਾਂ ਸਾਬਕਾ ਇੰਚਰਾਜ ਹਰੀਸ਼ ਰਾਵਤ ਨੂੰ ਹਾਰ ਲਈ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਕਿਹਾ ਕਿ ਉਤਰਾਖੰਡ ਵਿੱਚ ਭਗਵਾਨ ਨੇ ਉਨ੍ਹਾਂ ਨਾਲ ਨਿਆਂ ਕੀਤਾ। ਰਾਵਤ ਸਾਹਿਬ ਦੀ ਚਲਾਈ ਮਿਜ਼ਾਇਲ ਕਾਂਗਰਸ ‘ਤੇ ਹੀ ਆ ਡਿੱਗੀ।
ਵੀਡੀਓ ਲਈ ਕਲਿੱਕ ਕਰੋ -:
“ਮਸ਼ਹੂਰ Youtuber “Candy Saab” ਨੇ ਪਹਿਲੀ ਵਾਰ ਕੈਮਰੇ ‘ਤੇ ਕੀਤੀਆਂ ਦਿਲ ਦੀਆਂ ਗੱਲਾਂ, ਸੁਣੋ ਤੁਹਾਡਾ ਵੀ ਹਾਸਾ ਨਹੀਂ..”
ਜਾਖੜ ਨੇ ਕਿਹਾ ਕਿ ਚੋਣਾਂ ਦੌਰਾਨ ਮੇਰਾ ਬਿਆਨ ਕਾਂਗਰਸ ਲਈ ਨਹੀਂ ਅੰਬਿਕਾ ਸੋਨੀ ਲਈ ਸੀ। ਕਾਂਗਰਸੀ ਨੇਤਾਵਾਂ ਨੇ ਸਾਫ ਕਿਉਂ ਨਹੀਂ ਕਰ ਦਿੱਤਾ ਕਿ ਸੁਨੀਲ ਜਾਖੜ ਨੂੰ ਇਸ ਲਈ ਮੁੱਖ ਮੰਤਰੀ ਨਹੀਂ ਬਣਾਇਆ ਕਿਉਂਕਿ ਉਹ ਵਿਧਾਇਕ ਨਹੀਂ ਸਨ, ਨਾਕਿ ਇਸ ਕਰਕੇ ਕਿ ਉਹ ਹਿੰਦੂ ਹਨ।