ਵੋਡਾਫੋਨ ਆਈਡੀਆ ਅਤੇ ਭਾਰਤੀ ਏਅਰਟੈੱਲ ਤੋਂ ਬਾਅਦ ਹੁਣ ਜਿਓ ਨੇ ਵੀ ਆਪਣੇ ਯੂਜ਼ਰਸ ਨੂੰ ਵੱਡਾ ਝਟਕਾ ਦਿੱਤਾ ਹੈ। ਕੰਪਨੀ ਨੇ ਆਪਣੇ ਪ੍ਰੀਪੇਡ ਪਲਾਨ ‘ਚ 21 ਫੀਸਦੀ ਤੱਕ ਦਾ ਵਾਧਾ ਕੀਤਾ ਹੈ। ਨਵੀਆਂ ਦਰਾਂ 1 ਦਸੰਬਰ ਤੋਂ ਲਾਗੂ ਹੋਣਗੀਆਂ। ਦੇਸ਼ ਦੀ ਸਭ ਤੋਂ ਵੱਡੀ ਮੋਬਾਈਲ ਆਪਰੇਟਰ ਜਿਓ ਨੇ ਐਤਵਾਰ ਨੂੰ ਆਪਣੇ ਪ੍ਰੀਪੇਡ ਟੈਰਿਫ ਨੂੰ ਵਧਾਉਣ ਦਾ ਐਲਾਨ ਕੀਤਾ ਹੈ।
ਇਸ ਦੇ ਤਹਿਤ ਜਿਓ ਫੋਨ ਪਲਾਨ, ਅਨਲਿਮਟਿਡ ਪਲਾਨ ਅਤੇ ਡਾਟਾ ਐਡ-ਆਨ ਨੂੰ 19.6 ਤੋਂ 21.3% ਤੱਕ ਵਧਾ ਦਿੱਤਾ ਗਿਆ ਹੈ। ਦੱਸ ਦੇਈਏ ਕਿ ਏਅਰਟੈੱਲ ਅਤੇ ਵੋਡਾਫੋਨ ਆਈਡੀਆ ਨੇ ਪਿਛਲੇ ਹਫਤੇ ਹੀ ਆਪਣੇ ਪਲਾਨ ਨੂੰ 25% ਮਹਿੰਗਾ ਕਰ ਦਿੱਤਾ ਸੀ। ਇਨ੍ਹਾਂ ਕੰਪਨੀਆਂ ਨੇ ਇਸ ਦਾ ਕਾਰਨ ਲਗਾਤਾਰ ਵੱਧ ਰਹੇ ਘਾਟੇ ਨੂੰ ਦੱਸਿਆ ਸੀ।
ਵੀਡੀਓ ਲਈ ਕਲਿੱਕ ਕਰੋ -:
Vegetable Soup Recipe | ਵੈਜ਼ੀਟੇਬਲ ਸੂਪ ਬਨਾਉਣ ਦਾ ਆਸਾਨ ਤਰੀਕਾ | Healthy Veg Soup | Health Diet
ਜਿਓ ਵੱਲੋਂ ਜਾਰੀ ਬਿਆਨ ‘ਚ ਕਿਹਾ ਗਿਆ ਹੈ ਕਿ ਮੌਜੂਦਾ 75 ਰੁਪਏ ਵਾਲਾ ਪਲਾਨ 1 ਦਸੰਬਰ ਤੋਂ 20 ਫੀਸਦੀ ਵਧ ਕੇ 91 ਰੁਪਏ ਹੋ ਜਾਵੇਗਾ। 129 ਰੁਪਏ ਵਾਲਾ ਪਲਾਨ 155 ਰੁਪਏ, 399 ਰੁਪਏ ਵਾਲਾ ਪਲਾਨ 479 ਰੁਪਏ, 1,299 ਰੁਪਏ ਵਾਲਾ ਪਲਾਨ 1,559 ਰੁਪਏ ਅਤੇ 2,399 ਰੁਪਏ ਵਾਲਾ ਪਲਾਨ ਹੁਣ 2,879 ਰੁਪਏ ਹੋਵੇਗਾ।
ਇਹ ਵੀ ਪੜ੍ਹੋ : 15 ਦਸੰਬਰ ਤੋਂ ਵਿਦੇਸ਼ ਜਾਣ ਦੀ ਸੋਚ ਰਹੇ ਲੋਕਾਂ ਨੂੰ ਲੱਗ ਸਕਦੈ ਝਟਕਾ, ਸਰਕਾਰ ਉਡਾਣਾਂ ‘ਤੇ ਦੁਬਾਰਾ ਲਾਵੇਗੀ ਬੈਨ!
ਡਾਟਾ ਟਾਪ-ਅਪ ਦੀ ਕੀਮਤ ਵੀ ਵਧਾਈ ਗਈ ਹੈ। ਹੁਣ 6 ਜੀਬੀ ਡਾਟਾ ਲਈ 51 ਦੀ ਬਜਾਏ 61, 12 ਜੀਬੀ ਲਈ 101 ਦੀ ਬਜਾਏ 121 ਰੁਪਏ ਅਤੇ 50 ਜੀਬੀ ਡਾਟਾ ਲਈ 251 ਦੀ ਬਜਾਏ 301 ਰੁਪਏ ਦਾ ਖਰਚਾ ਆਵੇਗਾ।