ਲੁਧਿਆਣਾ ਦੇ ਆਦਰਸ਼ ਨਗਰ ‘ਚੋਂ ਮਿਲੀ ਸਿਰ ਕੱਟੀ ਮ੍ਰਿਤਕ ਦੇਹ ਦੇ ਮਾਮਲੇ ‘ਚ ਵੱਡਾ ਖੁਲਾਸਾ ਹੋਇਆ ਹੈ। ਇਸ ਘਟਨਾ ਨੂੰ ਕਰੀਬ 20 ਹਜ਼ਾਰ ਰੁਪਏ ਪਿੱਛੇ ਅੰਜਾਮ ਦਿੱਤਾ ਗਿਆ ਹੈ। ਇਸ ਮਾਮਲੇ ‘ਚ ਪੁਲਿਸ ਨੇ ਇਕ ਜੋੜੇ ਨੂੰ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਦੋਸ਼ੀ ਦਾ ਨਾਂ ਰਾਮ ਪ੍ਰਸਾਦ ਹੈ, ਜਦਕਿ ਪਤਨੀ ਦਾ ਨਾਂ ਅਜੇ ਸਾਹਮਣੇ ਨਹੀਂ ਆਇਆ ਹੈ। ਫਿਲਹਾਲ ਪੁਲਿਸ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ ਹੈ। ਕਾਤਲ ਨੇ ਮ੍ਰਿਤਕ ਪੰਕਜ ਮੂੰਹ ਬੰਦ ਕਰਕੇ ਗਲਾ ਆਰੇ ਨਾਲ ਵੱਢ ਦਿੱਤਾ ਗਿਆ।
ਕਾਬੂ ਕੀਤੇ ਦੋਸ਼ੀਆਂ ਦੀ ਨਿਸ਼ਾਨਦੇਹੀ ’ਤੇ ਪੁਲਿਸ ਨੇ ਮ੍ਰਿਤਕ ਪੰਕਜ ਦਾ ਸਿਰ ਅਤੇ ਉਂਗਲਾਂ ਤਾਜਪੁਰ ਰੋਡ ਨੇੜੇ ਪਾਣੀ ਵਿੱਚੋਂ ਬਰਾਮਦ ਕੀਤੀਆਂ ਗਈਆਂ। ਸਿਰ ਬਹੁਤ ਸੁੱਜਿਆ ਹੋਇਆ ਹੈ। ਥਾਣਾ ਡਿਵੀਜ਼ਨ ਨੰਬਰ 7 ਦੀ ਪੁਲਿਸ ਨੇ ਦੇਰ ਰਾਤ ਸਿਵਲ ਹਸਪਤਾਲ ਦੇ ਪੋਸਟਮਾਰਟਮ ਹਾਊਸ ਵਿੱਚ ਰੱਖੇ ਸਿਰ ਅਤੇ ਹੋਰ ਅੰਗ ਪ੍ਰਾਪਤ ਕਰ ਲਏ।
ਸੂਤਰਾਂ ਮੁਤਾਬਕ ਫੜੇ ਗਏ ਦੋਸ਼ੀਆਂ ਨੇ ਡੇਅਰੀ ਸੰਚਾਲਕ ਦੇ ਇਸ਼ਾਰੇ ’ਤੇ ਇਸ ਕਤਲੇਆਮ ਨੂੰ ਅੰਜਾਮ ਦਿੱਤਾ ਹੈ। ਪੁਲਿਸ ਡੇਅਰੀ ਸੰਚਾਲਕ ਨੂੰ ਫੜਨ ਲਈ ਲਗਾਤਾਰ ਛਾਪੇਮਾਰੀ ਕਰ ਰਹੀ ਹੈ। ਪੁਲਿਸ ਨੂੰ ਫੜੇ ਗਏ ਜੋੜੇ ਕੋਲੋਂ ਤਿੰਨ ਬੱਚੇ ਵੀ ਮਿਲੇ ਹਨ, ਜਿਨ੍ਹਾਂ ਵਿੱਚੋਂ ਦੋ ਬੱਚੇ ਕਿਸੇ ਹੋਰ ਬੰਦੇ ਦੇ ਹਨ, ਜਿਸ ਨੂੰ ਉਨ੍ਹਾਂ ਨੇ ਪਹਿਲਾਂ ਮਾਰਿਆ ਸੀ। ਉਨ੍ਹਾਂ ਨੇ ਇਨ੍ਹਾਂ ਬੱਚਿਆਂ ਨੂੰ ਆਪਣੇ ਕੋਲ ਰੱਖਿਆ ਹੋਇਆ ਸੀ।
ਇਹ ਵੀ ਪੜ੍ਹੋ : ਮੀਂਹ-ਹੜ੍ਹ ਦੀ ਤਬਾਹੀ, ਖਿਡੌਣਿਆਂ ਵਾਂਗ ਵਹੀਆਂ ਕਾਰਾਂ, ਗੱਡੀਆਂ ਦੀ ਛੱਤ ‘ਤੇ ਚੜ੍ਹੇ ਲੋਕ, ਸੜਕਾਂ ‘ਤੇ ਨਦੀਆਂ ਦਾ ਤਾਂਡਵ
ਦੋਸ਼ੀ ਪਹਿਲਾਂ ਵੀ 3 ਤੋਂ 4 ਕਤਲ ਕਰ ਚੁੱਕੇ ਹੈ, ਜਿਸ ਦਾ ਖੁਲਾਸਾ ਅੱਜ ਪੁਲਿਸ ਕਰ ਸਕਦੀ ਹੈ। ਅਜੇ ਤੱਕ ਕਿਸੇ ਅਧਿਕਾਰੀ ਨੇ ਇਸ ਮਾਮਲੇ ਦੀ ਪੁਸ਼ਟੀ ਨਹੀਂ ਕੀਤੀ ਹੈ।
ਇਸ ਘਟਨਾ ਵਿੱਚ ਦੋਸ਼ੀ ਦੀ ਪਤਨੀ ਨੇ ਉਸਦਾ ਸਾਥ ਦਿੱਤਾ। ਪੰਕਜ ਦਾ ਗਲਾ ਅਤੇ ਉਂਗਲਾਂ ਵੱਢ ਕੇ ਬੋਰੀ ‘ਚ ਭਰ ਦਿੱਤਾ ਗਿਆ। ਧੜ ਨੂੰ ਵੱਖਰੀ ਬੋਰੀ ਵਿੱਚ ਪੈਕ ਕੀਤਾ। ਔਰਤ ਨੇ ਆਪਣੇ ਪਤੀ ਦੀ ਐਕਟਿਵਾ ਪਿੱਛੇ ਬੋਰੀ ਫੜ੍ਹੀ ਰੱਖੀ। ਮੌਕਾ ਦੇਖ ਕੇ ਦੋਹਾਂ ਨੇ ਸਿਰ ਤੇ ਧੜ ਟਿਕਾਣੇ ਲਾ ਦਿੱਤਾ। ਦੋਵੇਂ ਪਤੀ-ਪਤਨੀ ਪੁਲਿਸ ਸੀਸੀਟੀਵੀ ‘ਚ ਵੀ ਦਿਖਾਈ ਦਿੱਤੇ, ਜਿਸ ਤੋਂ ਬਾਅਦ ਪੁਲਸ ਨੇ ਮਾਮਲੇ ‘ਚ ਗੰਭੀਰਤਾ ਦਿਖਾਈ।
ਦੋਸ਼ੀਆਂ ਨੇ ਪੰਕਜ ਦੇ ਸਿਰ ਅਤੇ ਧੜ ਨੂੰ ਬੰਨ੍ਹ ਕੇ ਵੱਖ-ਵੱਖ ਥਾਵਾਂ ’ਤੇ ਸੁੱਟ ਦਿੱਤਾ ਤਾਂ ਜੋ ਉਸ ਦੀ ਪਛਾਣ ਨਾ ਹੋ ਸਕੇ। ਪੁਲਿਸ ਨੇ ਪੰਕਜ ਦੀ ਪਛਾਣ ਉਸਦੇ ਹੱਥ ‘ਤੇ ਲਿਖੇ ਨਾਮ ਅਤੇ ਬਰੇਸਲੇਟ ਤੋਂ ਕੀਤੀ ਸੀ।
ਪੰਕਜ ਮੂਲ ਤੌਰ ‘ਤੇ ਬਿਹਾਰ ਦਾ ਰਹਿਣ ਵਾਲਾ ਹੈ। ਤਾਜਪੁਰ ਰੋਡ ‘ਤੇ ਮਜ਼ਦੂਰੀ ਦਾ ਕੰਮ ਕਰਦਾ ਸੀ। ਉਸ ਦੇ ਪਿਤਾ ਮੁਹਾਲੀ ਵਿੱਚ ਪਾਵਰਕਾਮ ਵਿਭਾਗ ਵਿੱਚ ਕੰਮ ਕਰਦੇ ਸਨ, ਜੋ ਹੁਣ ਸੇਵਾਮੁਕਤ ਹੋ ਚੁੱਕੇ ਹਨ।
ਵੀਡੀਓ ਲਈ ਕਲਿੱਕ ਕਰੋ -: