ਖੰਨਾ ਪੁਲਿਸ ਵੱਲੋਂ ਇਕ ਚੋਰ ਗਿਰੋਹ ਦਾ ਪਰਦਾਫਾਸ਼ ਕੀਤਾ ਗਿਆ।ਪੁਲਿਸ ਨੇ 4 ਨੌਜਵਾਨਾਂ ਨੂੰ ਚੋਰੀ ਦੀਆਂ 6 ਬਾਈਕਾਂ ਸਣੇ ਗ੍ਰਿਫਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਸੁਖਵਿੰਦਰ ਸਿੰਘ ਸੋਨੀ, ਮਨਦੀਪ ਸਿੰਘ ਗੋਗੀ, ਜਾਕਿਰ ਹੁਸੈਨ ਮੋਨੀ ਤਿੰਨੋਂ ਵਾਸੀ ਮੰਡੀ ਗੋਬਿੰਦਗੜ੍ਹ ਤੇ ਸੁਰੇਸ਼ ਕੁਮਾਰ ਉਰਫ ਜਿੰਮੀ ਵਾਸੀ ਗੁਰੂ ਨਾਨਕ ਕਾਲੋਨੀ ਲਾਡਪੁਰ ਵਜੋਂ ਹੋਈ ਹੈ।
ਡੀਐੱਸਪੀ ਕਰਨੈਲ ਸਿੰਘ ਨੇ ਦੱਸਿਆ ਕਿ ਐੱਸਐੱਚਓ ਕੁਲਜਿੰਦਰ ਸਿੰਘ ਦੀ ਨਿਗਰਾਨੀ ਵਿਚ ਏਐੱਸਆਈ ਜਰਨੈਲ ਸਿੰਘ ਦੀ ਟੀਮ ਨੇ ਅਮਲੋਹ ਚੌਕ ਵਿਚ ਨਾਕਾਬੰਦੀ ਕੀਤੀ ਗਈ ਸੀ। ਮੁਖਬਰ ਦੀ ਸੂਚਨਾ ‘ਤੇ ਸੋਨੀ, ਗੋਗੀ ਤੇ ਮੋਨੀ ਨੂੰ ਚੋਰੀ ਦੀ ਬਾਈਕ ਸਣੇ ਗ੍ਰਿਫਤਾਰ ਕੀਤਾ। ਪੁੱਛਗਿਛ ਵਿਚ ਸਾਹਮਣੇ ਆਇਆ ਕਿ ਇਸ ਗਿਰੋਹ ਦਾ ਮੁੱਖ ਮੁਲਜ਼ਮ ਸੁਰੇਸ਼ ਕੁਮਾਰ ਜਿੰਮੀ ਹੈ, ਜੋ ਮੂਲ ਤੌਰ ਤੋਂ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਊੂਨਾ ਦਾ ਰਹਿਣ ਵਾਲਾ ਹੈ।
ਜਿੰਮੀ ਇਨ੍ਹੀਂ ਦਿਨੀਂ ਮੰਡੀ ਗੋਬਿੰਦਗੜ੍ਹ ਦੇ ਪਿੰਡ ਲਾਡਪੁਰ ਦੀ ਗੁਰੂ ਨਾਨਕ ਕਾਲੋਨੀ ਵਿਚ ਰਹਿੰਦਾ ਹੈ। ਇਥੇ ਆ ਕੇ ਉਸ ਨੇ ਬਾਈਕ ਚੋਰੀ ਕਰਨ ਵਾਲਿਆਂ ਨਾਲ ਸੰਪਰਕ ਕੀਤਾ। ਤਿੰਨ ਹੋਰ ਮੁਲਜ਼ਮ ਨੂੰ ਆਪਣੇ ਨਾਲ ਮਿਲਾਇਆ। ਅਸੀਂ ਤਿੰਨੋਂ ਬਾਈਕ ਚੋਰੀ ਕਰਦੇ ਸੀ। ਚੋਰੀ ਦੀ ਬਾਈਕ ਨੂੰ ਘੱਟ ਰੇਟ ‘ਤੇ ਖਰੀਦਣ ਦੇ ਬਾਅਦ ਅੱਗੇ ਜ਼ਿਆਦਾ ਰੇਟ ‘ਤੇ ਵੇਚਦੇ ਸੀ।
ਮੁਲਜ਼ਮ ਬਾਈਕ ਚੋਰੀ ਕਰਨ ਵਿਚ ਇੰਨੇ ਮਾਹਿਰ ਸੀ ਕਿ 2 ਮਿੰਟ ਵਿਚ ਹੀ ਬਾਈਕ ਨੂੰ ਗਾਇਬ ਕਰ ਦਿੰਦੇ ਸੀ। ਇਨ੍ਹਾਂ ਦਾ ਟਾਰਗੈੱਟ ਹੀਰੋ ਸਪਲੈਂਡਰ ਬਾਈਕ ਹੁੰਦੀ ਸੀ। ਇਸ ਬਾਈਕ ਦੇ ਲਾਕ ਨੂੰ ਆਸਾਨੀ ਨਾਲ ਖੋਲ੍ਹ ਲੈਂਦੇ ਸੀ। ਇਸ ਲਈ ਮਾਸਟਰ ਚਾਬੀ ਬਣਾਈ ਹੋਈ ਸੀ ਜੋ ਸਾਰੇ ਸਪਲੈਂਡਰ ਬਾਈਕ ਵਿਚ ਲੱਗਦੀ ਸੀ। ਇਕ ਹੀ ਚਾਬੀ ਨਾਲ ਇਨ੍ਹਾਂ ਨੇ ਹੁਣ ਤੱਕ 6 ਬਾਈਕ ਚੋਰੀ ਕੀਤੇ।
ਮੁਲਜ਼ਮ ਚੋਰੀ ਦੀ ਬਾਈਕ ਨੂੰ ਬਹੁਤ ਘੱਟ ਰੇਟ ‘ਤੇ ਵੇਚਦੇ ਸੀ। ਚੰਗੀ ਬਾਈਕ ਨੂੰ ਵੀ 10 ਤੋਂ 15 ਹਜ਼ਾਰ ਰੁਪਏ ਵਿਚ ਵੇਚਿਆ ਜਾਂਦਾ ਸੀ ਕਿਉਂਕਿ ਇਨ੍ਹਾਂ ਕੋਲ ਨਾ ਤਾਂ ਬਾਈਕ ਦਾ ਕੋਈ ਕਾਗਜ਼ ਹੁੰਦਾ ਸੀ ਤੇ ਨਾ ਹੀ ਇਹ ਚੋਰੀ ਦੀ ਬਾਈਕ ਨੂੰ ਕਿਸੇ ਦੇ ਨਾਂ ਕਰਵਾ ਸਕਦੇ ਸੀ। ਇਸ ਲਈ ਘੱਟ ਰੇਟ ‘ਤੇ ਵੇਚ ਕੇ ਚੋਰੀ ਦੀ ਅਗਲੀ ਵਾਰਦਾਤ ਕਰਦੇ ਸਨ।
ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਲਈ ਰਾਹਤ ਭਰੀ ਖ਼ਬਰ, ਅਕਤੂਬਰ ਮਹੀਨੇ ਤੱਕ 2 ਹੋਰ ਟੋਲ ਪਲਾਜ਼ੇ ਹੋਣਗੇ ਬੰਦ
ਡੀਐੱਸਪੀ ਕਰਨੈਲ ਸਿੰਘ ਨੇ ਦੱਸਿਆ ਕਿ ਮੁਲਜ਼ਮ ਖੰਨਾ ਤੇ ਮੰਡੀ ਗੋਬਿੰਦਗੜ੍ਹ ਸਣੇ ਆਸ-ਪਾਸ ਦੇ ਇਲਾਕਿਆਂ ਵਿਚ ਕਈ ਵਾਰਦਾਤਾਂ ਕਰ ਚੁੱਕੇ ਹਨ। ਫਿਲਹਾਲ ਇਨ੍ਹਾਂ ਤੋਂ 6 ਬਾਈਕ ਬਰਾਮਦ ਹੋਏ ਸਨ।ਅੱਗੇ ਦੀ ਤਫਤੀਸ਼ ਕੀਤੀ ਜਾ ਰਹੀ ਹੈ। ਗਿਰੋਹ ਦਾ ਨੈਟਵਰਕ ਕਾਫੀ ਫੈਲਿਆ ਹੋ ਸਕਦਾ ਹੈ ਫਿਰ ਵੀ ਇਨ੍ਹਾਂ ਦੇ ਨੈਟਵਰਕ ਦੀ ਜੜ੍ਹ ਤੱਕ ਜਾਣਗੇ। ਚੋਰੀ ਕਰਨ ਵਾਲਿਆਂ ਤੇ ਇਨ੍ਹਾਂ ਤੋਂ ਬਾਈਕ ਖਰੀਦਣ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -: