ਲੁਧਿਆਣਾ ਵਿੱਚ ਲੁਟੇਰਿਆਂ ਦੇ ਹੌਂਸਲੇ ਬੁਲੰਦੇ ਹੁੰਦੇ ਜਾ ਰਹੇ ਹਨ। ਇਥੇ ਮਾਡਲ ਟਾਊਨ ਐਕਸਟੈਨਸ਼ਨ ‘ਚ ਬਾਈਕ ਸਵਾਰ ਤਿੰਨ ਬਦਮਾਸ਼ਾਂ ਨੇ ਇਕ ਵਪਾਰੀ ਨੂੰ ਲੁੱਟ ਲਿਆ। ਕਾਰੋਬਾਰੀ ਆਪਣੇ ਘਰ ਦੇ ਬਾਹਰ ਕਾਰ ਪਾਰਕ ਕਰ ਰਿਹਾ ਸੀ। ਇਸ ਦੌਰਾਨ ਬਦਮਾਸ਼ਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਕਾਰੋਬਾਰੀ ਦੀ ਪਛਾਣ ਰੋਹਿਤ ਜਿੰਦਲ ਵਜੋਂ ਹੋਈ ਹੈ। ਮੁਲਜ਼ਮਾਂ ਨੇ ਰੋਹਿਤ ਕੋਲੋਂ ਲੈਪਟਾਪ ਵਾਲਾ ਬੈਗ ਅਤੇ 1 ਲੱਖ ਰੁਪਏ ਦੀ ਨਕਦੀ ਖੋਹ ਲਈ।
ਰੋਹਿਤ ਨੇ ਦੱਸਿਆ ਕਿ ਪਗੜੀਧਾਰੀ ਅਤੇ ਦੋ ਹੋਰ ਨੌਜਵਾਨ ਘਰ ਦੇ ਬਾਹਰ ਆ ਕੇ ਰੁਕ ਗਏ। ਉਹ ਉਸ ਤੋਂ ਇਲਾਕੇ ਦੇ ਕਿਸੇ ਘਰ ਦਾ ਪਤਾ ਪੁੱਛਣ ਲੱਗੇ। ਰੋਹਿਤ ਮੁਤਾਬਕ ਉਹ ਪਤਾ ਦੱਸਣ ਹੀ ਲੱਗਾ ਸੀ ਕਿ ਉਨ੍ਹਾਂ ਨੇ ਉਸ ਦੀਆਂ ਅੱਖਾਂ ਵਿੱਚ ਮਿਰਚਾਂ ਪਾ ਦਿੱਤੀਆਂ ਪਰ ਪੀੜਤ ਨੇ ਬੈਗ ਨਹੀਂ ਛੱਡਿਆ। ਫਿਰ ਲੁਟੇਰਿਆਂ ਨੇ ਉਸ ਦੇ ਸਿਰ ਤੇ ਪਿੱਠ ‘ਤੇ ਲੋਹੇ ਦੀ ਰਾਡ ਨਾਲ ਵਾਰ ਕਰਕੇ ਉਸ ਨੂੰ ਜ਼ਖਮੀ ਕਰ ਦਿੱਤਾ।
ਉਹ ਲਹੂ-ਲੁਹਾਨ ਹਾਲਤ ‘ਚ ਜ਼ਮੀਨ ‘ਤੇ ਬੇਹੋਸ਼ ਹੋ ਗਿਆ। ਬਦਮਾਸ਼ਾਂ ਨੇ ਉਸ ਦੀਆਂ ਲੱਤਾਂ ‘ਤੇ ਵੀ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਰੋਹਿਤ ਨੇ ਦੱਸਿਆ ਕਿ ਉਸ ਕੋਲ ਦੋ ਬੈਗ ਸਨ। ਇੱਕ ਬੈਗ ਵਿੱਚ ਇੱਕ ਲੈਪਟਾਪ ਅਤੇ 1 ਬੈਗ ਵਿੱਚ 1 ਲੱਖ ਰੁਪਏ ਸੀ। ਜਦੋਂ ਉਹ ਉਨ੍ਹਾਂ ਨਾਲ ਭਿੜਨ ਲੱਗਾ ਤਾਂ ਬਦਮਾਸ਼ਾਂ ਨੇ ਉਸ ਦਾ ਮੋਬਾਈਲ ਵੀ ਖੋਹ ਲਿਆ।
ਇਹ ਵੀ ਪੜ੍ਹੋ : ਲੁਧਿਆਣਾ ‘ਚ ਭਲਕੇ ਲੰਮਾ ਪਾਵਰ ਕੱਟ! ਇਨ੍ਹਾਂ ਇਲਾਕਿਆਂ ‘ਚ ਬਿਜਲੀ ਰਹੇਗੀ ਠੱਪ
ਰੋਹਿਤ ਮੁਤਾਬਕ ਜਦੋਂ ਤੱਕ ਉਹ ਰੌਲਾ ਪਾਉਂਦਾ ਬਦਮਾਸ਼ ਬਾਈਕ ‘ਤੇ ਫਰਾਰ ਹੋ ਗਏ। ਉਸ ਨੂੰ ਪ੍ਰਾਈਵੇਟ ਹਸਪਤਾਲ ਵਿੱਚ ਇਲਾਜ ਲਈ ਲਿਜਾਇਆ ਗਿਆ ਜਿਥੇ ਉਸ ਦੇ ਸਿਰ ‘ਤੇ 3 ਟਾਂਕੇ ਲੱਗੇ ਹਨ। ਇਸ ਦੀ ਸੂਚਨਾ ‘ਤੇ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: