ਭਾਰਤ ਵਿਚ ਲੈਪਟਾਪ, ਟੈਬਲੇਟ ਤੇ ਪਰਸਨਲ ਕੰਪਿਊਟਰ ਦੇ ਇੰਪੋਰਟ ‘ਤੇ ਬੈਨ ਲਗਾ ਦਿੱਤਾ ਗਿਆ ਹੈ। ਜੇਕਰ ਕੋਈ ਸੰਸਥਾ ਜਾਂ ਕੰਪਨੀ ਭਾਰਤ ਵਿਚ ਵਿਕਰੀ ਲਈ ਵਿਦੇਸ਼ ਤੋਂ ਇਲੈਕਟ੍ਰਾਨਿਕ ਉਪਕਰਣ ਲਿਆਉਣਾ ਚਾਹੁੰਦੀ ਹੈ ਤਾਂ ਉਸ ਦੇ ਆਯਾਤ ਲਈ ਲਾਇਸੈਂਸ ਦੀ ਜ਼ਰੂਰਤ ਹੋਵੇਗੀ। ਜੋ ਬ੍ਰਾਂਡ ਇਸ ਤੋਂ ਜ਼ਿਆਦਾ ਪ੍ਰਭਾਵਿਤ ਹੋਏ ਹਨ ਉਨ੍ਹਾਂ ਵਿਚ ਐਪਲ, ਲੇਨੋਵੋ, ਐੱਚਪੀ, ਆਸੁਸ, ਏਸਰ, ਸੈਮਸੰਗ ਸਣੇ ਕਈ ਹੋਰ ਸ਼ਾਮਲ ਹਨ। ਇਨ੍ਹਾਂ ਨੂੰ ਭਾਰਤੀ ਬਾਜ਼ਾਰ ਲਈ ਇਨ੍ਹਾਂ ਉਪਕਰਣਾਂ ਦੇ ਇੰਪੋਰਟ ਨੂੰ ਜਲਦ ਬੰਦ ਕਰਨਾ ਹੋਵੇਗਾ।
ਭਾਰਤ ਵਿਚ ਲੈਪਟਾਪ ਤੇ ਪਰਸਨਲ ਕੰਪਿਊਟਰ ਦਾ ਮਹੱਤਵਪੂਰਨ ਹਿੱਸਾ ਚੀਨੀ ਮੈਨੂਫੈਕਚਰਿੰਗ ਜਾਂ ਅਸੈਂਬਲ ਹੁੰਦਾ ਹੈ। ਉਸ ਦਾ ਮੁੱਖ ਉਦੇਸ਼ ਘਰੇਲੂ ਪ੍ਰੋਡਕਸ਼ਨ ਨੂੰ ਵਧਾਉਣਾ ਹੈ। ਇਸੇ ਰਣਨੀਤੀ ਜ਼ਰੀਏ ਸਮਾਰਟਫੋਨ ਮੈਨੂਫੈਕਚਰਿੰਗ ਦੇ ਖੇਤਰ ਵਿਚ ਘਰੇਲੂ ਤੌਰ ‘ਤੇ ਕਾਫੀ ਵਾਧਾ ਹੋਇਆ ਸੀ।
ਹੁਣ ਸਵਾਲ ਇਹ ਉਠਦਾ ਹੈ ਕਿ ਕੀ ਵਿਦੇਸ਼ ਤੋਂ ਲੈਪਟਾਪ ਖਰੀਦ ਕੇ ਭਾਰਤ ਲਿਆਂਦਾ ਜਾ ਸਕਦਾ ਹੈ। ਜੇਕਰ ਕੋਈ ਬਾਹਰ ਘੁੰਮਣ ਜਾਂਦਾ ਹੈ ਤਾਂ ਉਹ ਭਾਰਤ ਵਾਪਸ ਆਉਂਦੇ ਸਮੇਂ ਆਪਣੇ ਨਾਲ ਲੈਪਟਾਪ ਖਰੀਦ ਕੇ ਲਿਆ ਸਕਦਾ ਹੈ। ਲੈਪਟਾਪ ਤੋਂ ਇਲਾਵਾ ਟੈਬਲੇਟ, ਪਰਸਨਲ ਕੰਪਿਊਟਰ ਜਾਂ ਅਲਟ੍ਰਾ ਸਮਾਲ ਫਾਰਮ ਫੈਕਟਰ ਕੰਪਿਊਟਰ ਵੀ ਲਿਆਂਦੇ ਜਾ ਸਕਦੇ ਹਨ। ਦੱਸ ਦੇਈਏ ਕਿ ਜੋ ਫੈਸਲਾ ਲਿਆ ਗਿਆ ਹੈ ਉਹ ਸਿਰਫ ਈ-ਕਾਮਰਸ ਪਲੇਟਫਾਰਮ ਤੋਂ ਖਰੀਦਦਾਰੀ ‘ਤੇ ਜਾਂ ਫਿਰ ਪੋਸਟ ਕੋਰੀਅਰ ਜ਼ਰੀਏ ਭੇਜੇ ਜਾਣ ਵਾਲੇ ਸਾਮਾਨ ‘ਤੇ ਵੀ ਲਾਗੂ ਹੋਵੇਗੀ।
ਇਹ ਵੀ ਪੜ੍ਹੋ : ਕਾਊਂਟਰ ਇੰਟੈਲੀਜੈਂਸ ਨੇ ਨਸ਼ਾ ਤਸਕਰੀ ਦੇ ਰੈਕੇਟ ਦਾ ਕੀਤਾ ਪਰਦਾਫਾਸ਼, 4 ਕਿਲੋ ਹੈਰੋਇਨ ਬਰਾਮਦ
ਦੱਸ ਦੇਈਏ ਕਿ ਜੋ ਵੀ ਬਾਹਰ ਤੋਂ ਆਪਣੇ ਲਈ ਲੈਪਟਾਪ ਆਦਿ ਲਿਆਉਂਦਾ ਹੈ ਤਾਉਹ ਇਸ ਨੂੰ ਭਾਰਤ ਵਿਚ ਵੇਚ ਨਹੀਂ ਸਕੇਗਾ। ਨਾਲ ਹੀ ਇਸ ਲਈ ਸੀਮਾ ਫੀਸ ਦਾ ਭੁਗਤਾਨ ਵੀ ਕਰਨਾ ਹੋਵੇਗਾ। ਜੇਕਰ ਤੁਸੀਂ 20 ਚੀਜ਼ਾਂ ਖਰੀਦਦੇ ਹੋ ਤਾਂ ਤੁਹਾਨੂੰ ਇਸ ਨੂੰ ਭਾਰਤ ਲਿਆਉਣ ਲਈ ਕੋਈ ਕਾਰਨ ਦੇਣਾ ਹੋਵੇਗਾ ਜਿਸ ਵਿਚ ਰਿਸਰਚ, ਟੈਸਟਿੰਗ ਆਦਿ ਸ਼ਾਮਲ ਹੈ।
ਵੀਡੀਓ ਲਈ ਕਲਿੱਕ ਕਰੋ -: