ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐਫ) ਨੇ ਵੀਰਵਾਰ ਨੂੰ ਫਤਿਹਗੜ੍ਹ ਸਾਹਿਬ ਵਿੱਚ ਇੱਕ ਪੈਟਰੋਲ ਪੰਪ ਦੇ ਕਰਮਚਾਰੀ ਤੋਂ 40 ਲੱਖ ਰੁਪਏ ਦੀ ਲੁੱਟ ਦੇ ਮਾਮਲੇ ਵਿੱਚ ਕਥਿਤ ਤੌਰ ‘ਤੇ ਸ਼ਾਮਲ ਤਿੰਨ ਨੂੰ ਗ੍ਰਿਫਤਾਰ ਕੀਤਾ ਹੈ। ਦੋ ਦੋਸ਼ੀਆਂ ਦੀ ਪਛਾਣ ਜਲੰਧਰ ਦੇ ਪਿੰਡ ਜੌਹਲ ਦੇ ਰਹਿਣ ਵਾਲੇ ਗੁਰਪ੍ਰੀਤ ਸਿੰਘ ਅਤੇ ਤਰਨਤਾਰਨ ਦੇ ਪਿੰਡ ਵਾਨ ਤਾਰਾ ਸਿੰਘ ਵਾਸੀ ਹਰਪ੍ਰੀਤ ਸਿੰਘ ਵਜੋਂ ਹੋਈ ਹੈ।
ਦੋਸ਼ੀਆਂ ਨੂੰ ਵੀਰਵਾਰ ਸਵੇਰੇ 1.30 ਵਜੇ ਖਰੜ ਵਿੱਚ ਇੱਕ ਇੱਕ ਛੋਟੇ ਜਿਹੇ ਐਨਕਾਊਂਟਰ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਗਿਆ। ਗੋਲੀਬਾਰੀ ਦੌਰਾਨ ਦੋ ਦੋਸ਼ੀ ਜ਼ਖ਼ਮੀ ਹੋ ਗਏ ਕਿਉਂਕਿ ਦੋਵਾਂ ਪਾਸਿਆਂ ਤੋਂ 25 ਤੋਂ ਵੱਧ ਰਾਊਂਡ ਫਾਇਰ ਕੀਤੇ ਗਏ। ਜ਼ਖਮੀਆਂ ਨੂੰ ਬਾਅਦ ‘ਚ ਸਿਵਲ ਹਸਪਤਾਲ ਪਹੁੰਚਾਇਆ ਗਿਆ।
ਡੀਜੀਪੀ ਗੌਰਵ ਯਾਦਵ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੋਸ਼ੀਆਂ ਤੋਂ 3 ਪਿਸਤੌਲਾਂ ਬਰਾਮਦ ਹੋਈਆਂ ਹਨ। ਕੇਸ ਦਰਜ ਕਰ ਲਿਆ ਗਿਆ ਹੈ। ਜਾਂਚ ਦੌਰਾਨ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ।
ਦੱਸ ਦੇਈਏ ਕਿ ਸੋਮਵਾਰ ਨੂੰ ਚਾਰ ਕਾਰ ਸਵਾਰ ਬਦਮਾਸ਼ਾਂ ਨੇ ਸਰਹਿੰਦ ਸ਼ਹਿਰ ਦੀ ਜੀਟੀ ਰੋਡ ਦੇ ਨੇੜੇ ਭੱਟ ਮਾਜਰਾ ਪਿੰਡ ਵਿੱਚ ਭਾਰਤ ਪੈਟਰੋਲੀਅਮ ਕੰਪਨੀ ਲਿਮਟਿਡ (ਬੀਪੀਸੀਐਲ) ਦੇ ਇੱਕ “ਕੰਪਨੀ ਦੀ ਮਾਲਕੀ ਵਾਲੀ, ਕੰਪਨੀ ਦੁਆਰਾ ਸੰਚਾਲਿਤ” (COCO) ਪੈਟਰੋਲ ਪੰਪ ਦੇ ਸੇਲਜ਼ਮੈਨ ਤੋਂ 40 ਲੱਖ ਰੁਪਏ ਲੁੱਟ ਲਏ।
ਇਹ ਵੀ ਪੜ੍ਹੋ : ਕੋਈ ਸਬਜ਼ੀਵਾਲਾ, ਕੋਈ ਦੋਧੀ… CM ਮਾਨ ਦੇ ਫ਼ੈਸਲੇ ਨੇ ਬਦਲੀ ਜ਼ਿੰਦਗੀ, ਮਿਲੀ ਮਾਰਕੀਟ ਕਮੇਟੀ ਦੀ ਕਮਾਨ
ਪੈਟਰੋਲ ਪੰਪ ਦੇ ਕਰਮਚਾਰੀ ਹਰਮੀਤ ਸਿੰਘ ਨੇ ਦੱਸਿਆ ਸੀ ਕਿ ਉਹ ਅਤੇ ਉਸ ਦਾ ਗੰਨਮੈਨ 40.8 ਲੱਖ ਰੁਪਏ ਜਮ੍ਹਾ ਕਰਵਾਉਣ ਲਈ ਐਸਬੀਆਈ ਦੀ ਸਰਹਿੰਦ ਸਿਟੀ ਸ਼ਾਖਾ ਵਿੱਚ ਜਾ ਰਹੇ ਸਨ। ਜਿਵੇਂ ਹੀ ਉਹ ਮਾਧੋਪੁਰ ਚੌਕ ਨੇੜੇ ਪਹੁੰਚੇ ਤਾਂ ਚਾਰ ਕਾਰ ਸਵਾਰ ਲੁਟੇਰੇ, ਜਿਨ੍ਹਾਂ ਨੇ ਮੂੰਹ ਢਕੇ ਹੋਏ ਸਨ, ਮੌਕੇ ‘ਤੇ ਆ ਗਏ ਅਤੇ ਚਾਰ ਰਾਉਂਡ ਫਾਇਰ ਕੀਤੇ। ਉਹ ਗੰਨਮੈਨ ਦਾ ਹਥਿਆਰ ਅਤੇ ਨਕਦੀ ਵੀ ਖੋਹ ਕੇ ਰਾਜਪੁਰਾ ਵੱਲ ਫ਼ਰਾਰ ਹੋ ਗਏ ਸਨ।
ਵੀਡੀਓ ਲਈ ਕਲਿੱਕ ਕਰੋ -: