ਯੂਕਰੇਨ ਸੰਕਟ ਵਿਚਾਲੇ ਅੱਜ ਯਾਨੀ ਇੱਕ ਮਾਰਚ ਤੋਂ ਕਮਰਸ਼ੀਅਲ ਐੱਲ.ਪੀ.ਜੀ. ਸਿਲੰਡਰ ਦੇ ਨਵੇਂ ਰੇਟ ਜਾਰੀ ਹੋ ਗਏ ਹਨ। ਸਿਲੰਡਰ ਦੀਆਂ ਕੀਮਤਾਂ ਵਿੱਚ 105 ਰੁਪਏ ਦਾ ਵਾਧਾ ਹੋ ਗਿਆ ਹੈ।
ਦੂਜੇ ਪਾਸੇ ਇਹ ਵੀ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਪੰਜ ਰਾਜਾਂ ਦੀਆਂ ਚੋਣਾਂ ਖਤਮ ਹੁੰਦੇ ਹੀ ਘਰੇਲੂ ਐੱਲ.ਪੀ.ਜੀ. ਸਿਲੰਡਰ ਵੀ ਮਹਿੰਗਾ ਹੋ ਸਕਦਾ ਹੈ। ਦੱਸ ਦੇਈਏ ਕਿ ਭਾਰਤ ਵਿੱਚ ਸਾਰੇ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਲਈ ਐੱਲ.ਪੀ.ਜੀ. ਸਿਲੰਡਰ ਦੀ ਕੀਮਤ ਹਰ ਮਹੀਨੇ ਸੋਧੀ ਜਾਂਦੀ ਹੈ।
ਕਮਰਸ਼ੀਅਲ ਸਿਲੰਡਰ ਦੀਆਂ ਕੀਮਤਾਂ ਵਿੱਚ ਵਾਧਾ ਹੋਣ ਨਾਲ ਹੋਟਲ ਤੇ ਰੈਸਟੋਰੈਂਟ ਚਲਾਉਣ ਵਾਲੇ ਕਾਰੋਬਾਰੀਆਂ ਦੀ ਜੇਬ ‘ਤੇ ਜ਼ਿਆਦਾ ਅਸਰ ਪੈਣ ਵਾਲਾ ਹੈ। 19 ਕਿਲੋ ਵਾਲਾ ਐੱਲ.ਪੀ.ਜੀ. ਸਿਲੰਡਰ 1 ਮਾਰਚ ਯਾਨੀ ਅੱਜ ਤੋਂ ਹੁਣ ਦਿੱਲੀ ਵਿੱਚ 1907 ਰੁਪਏ ਦੀ ਬਜਾਏ 2012 ਰੁਪਏ ਵਿੱਚ ਮਿਲੇਗਾ। ਕੋਲਕਾਤਾ ਵਿੱਚ ਹੁਣ 1987 ਰੁਪਏ ਦੀ ਬਜਾਏ 2095, ਜਦਕਿ ਮੁੰਬਈ ਵਿੱਚ ਇਸ ਦੀ ਕੀਮਤ ਹੁਣ 1857 ਤੋਂ ਵਧ ਕੇ 1963 ਰੁਪਏ ਹੋ ਗਈ ਹੈ।
ਵੀਡੀਓ ਲਈ ਕਲਿੱਕ ਕਰੋ -:
“Deep Sidhu ਦੀ ਮੌਤ ਦਾ ‘ਇਲੈਕਸ਼ਨ ਨਾਲ ਕੁਨੈਕਸ਼ਨ’, Rupinder Handa ਨੇ ਖੜ੍ਹੇ ਕੀਤੇ ਵੱਡੇ ਸਵਾਲ, ਜਦੋਂ ਸਾਰੇ ਗਾਇਕ ਇੱਕ ਪਾਸੇ ਤੇ ਉਹ ਕੱਲਾ ਪਾਸੇ ….”
ਦੱਸ ਦੇਈਏ ਕਿ ਅਕਤੂਬਰ 2021 ਤੋਂ ਇੱਕ ਫਰਵਰੀ 2022 ਵਿਚਾਲੇ ਕਮਰਸ਼ੀਅਲ ਸਿਲੰਡਰ ਦੀ ਕੀਮਤ 170 ਰੁਪਏ ਵਧੀ ਹੈ। ਦਿੱਲੀ ਵਿੱਚ ਇੱਕ ਅਤਬੂਰ 2021 ਨੂੰ ਕਮਰਸ਼ੀਅਲ ਸਿਲੰਡਰ ਦੀ ਕੀਮਤ 1736 ਰੁਪਏ ਸੀ ਜੋਕਿ ਨਵੰਬਰ ਵਿੱਚ ਵਧ ਕੇ 2000 ਰੁਪਏ ਹੋ ਗਈ। ਦੂਜੇ ਪਾਸੇ ਦਸੰਬਰ ਵਿੱਚ 101 ਰੁਪਏ ਦਾ ਵਾਧਾ ਹੋਇਆ ਸੀ। ਹਾਲਾਂਕਿ ਜਨਵਰੀ ਤੇ ਫ਼ਰਵਰੀ ਵਿੱਚ ਕੀਮਤ ਵਿੱਚ ਕਮੀ ਆਈ ਸੀ।
ਘਰੇਲੂ ਐੱਲ.ਪੀ.ਜੀ. ਸਿਲੰਡਰ ਦੀ ਕੀਮਤ ਵਿੱਚ 6 ਅਕਤਬੂਰ 2021 ਤੋਂ ਬਾਅਦ ਨਾ ਹੀ ਕੋਈ ਕਮੀ ਕੀਤੀ ਗਈ ਤੇ ਨਾ ਹੀ ਕੋਈ ਵਾਧਾ। ਹਾਲਾਂਕਿ ਇਸ ਦੌਰਾਨ ਕੱਚੇ ਤੇਲ ਦੀ ਕੀਮਤ ਵਿੱਚ 102 ਰੁਪਏ ਡਾਲਰ ਪ੍ਰਤੀ ਬੈਰਲ ਵਾਧਾ ਹੋਇਆ ਹੈ।