ਲੁਧਿਆਣਾ ‘ਚ 8.49 ਕਰੋੜ ਦੀ ਲੁੱਟ ਮਾਮਲੇਲ ਵਿਚ ਪੁਲਿਸ ਨੇ 7.14 ਕਰੋੜ ਰੁਪਏ ਬਰਾਮਦ ਕੀਤੇ ਹਨ। ਹੁਣ ਬਚੇ 1.35 ਕਰੋੜ ਕਿਥੇ ਹਨ, ਇਹ ਰਹੱਸ ਬਣਿਆ ਹੋਇਆ ਹੈ। ਮਾਮਲੇ ਵਿਚ ਗਠਿਤ ਸਿਟ ਸੀਐੱਮਐੱਸ ਕੰਪਨੀ ਦੇ ਅਧਿਕਾਰੀਆਂ ਤੋਂ ਕੁਲ ਰਕਮ 8.49 ਕਰੋੜ ਦਾ ਹਿਸਾਬ ਪੁੱਛ ਰਹੀ ਹੈ। ਕੰਪਨੀ ਦਾ ਦਾਅਵਾ ਹੈ ਕਿ ਅਜੇ ਪੂਰੇ ਪੈਸੇ ਰਿਕਵਰ ਨਹੀਂ ਹੋਏ ਹਨ।
ਪੁਲਿਸ ਨੂੰ ਸ਼ੱਕ ਹੈ ਕਿ ਲੁੱਟੇ ਗਏ ਪੈਸੇ 8.49 ਕਰੋੜ ਰੁਪਏ ਤੋਂ ਘੱਟ ਹੈ। ਇਸ ਨੂੰ ਲੈ ਕੇ ਬੀਤੇ ਕੱਲ੍ਹ ਸਿਟ ਨੇ ਸੀਐੱਮਐੱਸ ਕੈਸ਼ ਕੰਪਨੀ ਦੇ ਅਧਿਕਾਰੀਆਂ ਤੋਂ ਲਗਭਗ ਢਾਈ ਘੰਟੇ ਪੁੱਛਗਿਛ ਕੀਤੀ। ਸਿਟ ਵਿਚ ਜੁਆਇੰਟ ਕਮਿਸ਼ਨਰ ਸੌਮਿਆ ਮਿਸ਼ਰਾ, ਡੀਸੀਪੀ ਕ੍ਰਾਈਮ ਹਰਮੀਤ ਸਿੰਘ ਹੁੰਦਲ, ਐਡੀਸ਼ਨਲ ਡੀਸੀਪੀ ਸਮੀਰ ਵਰਮਾ, ਏਡੀਸੀਪੀ ਸ਼ੁਭਮ ਅਗਰਵਾਲ ਤੇ ਏਸੀਪੀ ਮਨਦੀਪ ਸਿੰਘ ਸ਼ਾਮਲ ਹਨ।
ਪੁੱਛਗਿਛ ਵਿਚ ਸੀਐੱਮਸੀ ਕੰਪਨੀ ਦੇ ਅਧਿਕਾਰੀਆਂ ਨੇ ਕਿਹਾ ਕਿ ਉਹ ਅਜੇ ਵੀ ਆਪਣੇ ਬਿਆਨ ‘ਤੇ ਕਾਇਮ ਹਨ ਕਿ ਉਨ੍ਹਾਂ ਦੇ ਦਫਤਰ ਤੋਂ 8.49 ਕਰੋੜ ਲੁੱਟੇ ਗਏ ਸਨ। ਉਨ੍ਹਾਂ ਨੇ ਇਸ ਸਬੰਧੀ ਇਕ ਲਿਖਤ ਬਿਆਨ ਵੀ ਦਿੱਤਾ ਸੀ। ਹਾਲਾਂਕਿ ਪੁਲਿਸ ਵੱਲੋਂ ਲੁਟੇਰਿਆਂ ਤੋਂ ਕੀਤੀ ਗਈ ਪੁੱਛਗਿਛ ਤੋਂ ਪਤਾ ਲੱਗਾ ਕਿ 8.49 ਕਰੋੜ ਰੁਪਏ ਲੁੱਟੀ ਗਈ ਰਕਮ ਨਹੀਂ ਹੈ ਸਗੋਂ 7.20 ਕਰੋੜ ਰੁਪਏ ਤੋਂ 7.30 ਕਰੋੜ ਰੁਪਏ ਦੇ ਵਿਚ ਹੈ। ਪੁਲਿਸ ਨੇ 7.14 ਕਰੋੜ ਰੁਪਏ ਪਹਿਲਾਂ ਹੀ ਬਰਾਮਦ ਕਰ ਲਏ ਸਨ। ਖਦਸ਼ਾ ਹੈ ਕਿ ਬਾਕੀ ਦੇ ਲਗਭਗ 15 ਲੱਖ ਰੁਪਏ ਮੁਲਜ਼ਮਾਂ ਨੇ ਭੱਜਣ ਦੌਰਾਨ ਖਰਚ ਕੀਤੇ ਹੋਣਗੇ। ਅਜਿਹੇ ਵਿਚ ਕੰਪਨੀ ਦਾ ਬਿਆਨ ਜਾਂਚ ਦੇ ਦਾਇਰੇ ਵਿਚ ਹੈ।
ਇਹ ਵੀ ਪੜ੍ਹੋ : 111 ਸਾਲ ਬਾਅਦ ਟਾਇਟੈਨਿਕ ਨੇ ਫਿਰ ਲਈ ਜਾਨ, ਡੁੱਬੇ ਜਹਾਜ਼ ਦਾ ਮਲਬਾ ਦੇਖਣ ਗਏ 5 ਅਰਬਪਤੀਆਂ ਦੀ ਹੋਈ ਮੌ.ਤ
1.35 ਕਰੋੜ ਰੁਪਏ ਦਾ ਫਰਕ ਪੁਲਿਸ ਨੂੰ ਵੱਡਾ ਲੱਗ ਰਿਹਾ ਹੈ। ਇੰਝ ਲੱਗਦਾ ਹੈ ਕਿ ਕੰਪਨੀ ਦੇ ਅਧਿਕਾਰੀ ਉਨ੍ਹਾਂ ਦੇ ਕੈਸ਼ ਰਿਕਾਰਡ ਦਾ ਮਿਲਾਨ ਕਰਨ ਵਿਚ ਸਮਰੱਥ ਨਹੀਂ ਹੈ।
ਪੁਲਿਸ ਨੇ ਡਕੈਤੀ ਮਾਮਲੇ ਵਿਚ ਅਜੇ 18 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਅਜੇ ਵੀ ਜਾਂਚ ਬੰਦ ਨਹੀਂ ਕੀਤੀ ਗਈ। ਪੁਲਿਸ ਮੁਤਾਬਕ ਲੁੱਟੀ ਹੋਈ ਨਕਦੀ ਦੇ ਰਾਜ ਤੋਂ ਸਿਟ ਪਰਦਾ ਚੁੱਕੇਗੀ। ਪੁਲਿਸ ਨੇ ਕੰਪਨੀ ਵੱਲੋਂ ਪੇਸ਼ ਕਾਰਡ ਦੀ ਜਾਂਚ ਲਈ ਫਾਈਨਾਂਸ ਐਕਸਪਰਟ ਨੂੰ ਵੀ ਸ਼ਾਮਲ ਕੀਤਾ ਹੈ।
ਵੀਡੀਓ ਲਈ ਕਲਿੱਕ ਕਰੋ -: