ਪੰਜਾਬ ਵਿਧਾਨ ਸਭਾ ਚੋਣਾਂ ਸਿਰ ‘ਤੇ ਹਨ ਤੇ ਟਿਕਟਾਂ ਦੀ ਵੰਡ ਨੂੰ ਲੈ ਕੇ ਕਾਂਗਰਸ ਵਿੱਚ ਘਮਾਸਾਨ ਮਚ ਚੁੱਕਾ ਹੈ। ਕਾਂਗਰਸ ਨੂੰ ਇੱਕ ਹੋਰ ਵੱਡਾ ਝਟਕਾ ਲੱਗ ਸਕਦਾ ਹੈ। ਦਰਅਸਲ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਆ ਰਹੀ ਹੈ ਕਿ ਕਾਂਗਰਸ ਦੇ ਸੀਨੀਅਰ ਨੇਤਾ ਅਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਕਰੀਬੀ ਮਹਿੰਦਰ ਸਿੰਘ ਕੇਪੀ ਭਾਰਤੀ ਜਨਤਾ ਪਾਰਟੀ ‘ਚ ਸ਼ਾਮਲ ਹੋ ਸਕਦੇ ਹਨ।
ਖ਼ਬਰਾਂ ਸਨ ਕਿ ਪਾਰਟੀ ਵੱਲੋਂ ਉਨ੍ਹਾਂ ਨੂੰ ਜਲੰਧਰ ਪੱਛਮੀ ਜਾਂ ਆਦਮਪੁਰ ਤੋਂ ਟਿਕਟ ਮਿਲ ਸਕਦੀ ਹੈ, ਹਾਲਾਂਕਿ ਟਿਕਟ ਨਾ ਮਿਲਣ ਤੋਂ ਨਾਰਾਜ਼ ਮਹਿੰਦਰ ਸਿੰਘ ਕੇਪੀ ਭਲਕੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਸਕਦੇ ਹਨ।
ਮਹਿੰਦਰ ਸਿੰਘ ਕੇਪੀ ਦੋਆਬਾ ਦੇ ਵੱਡੇ ਨੇਤਾ ਹਨ, ਉਹ ਜਲੰਧਰ ਦੇ ਸਾਬਕਾ ਵਿਧਾਇਕ ਵੀ ਹਨ ਅਤੇ 5 ਵਾਰ ਵਿਧਾਇਕ ਵੀ ਰਹਿ ਚੁੱਕੇ ਹਨ। ਕਾਂਗਰਸ ਨੇ ਮਹਿੰਦਰ ਸਿੰਘ ਕੇ. ਪੀ. ਦੀ ਟਿਕਟ ਕੱਟ ਕੇ ਉਨ੍ਹਾਂ ਦੀ ਥਾਂ ‘ਤੇ 17 ਦਸੰਬਰ ਨੂੰ ਬਸਪਾ ਤੋਂ ਕਾਂਗਰਸ ਵਿਚ ਆਏ ਜਨਰਲ ਸਕੱਤਰ ਸੁਖਵਿੰਦਰ ਸਿੰਘ ਕੋਟਲੀ ਨੂੰ ਟਿਕਟ ਦਿੱਤੀ ਹੈ। ਟਿਕਟ ਕੱਟੇ ਜਾਣ ‘ਤੇ ਸਿਰਫ ਕੇਪੀ ਸਗੋਂ ਉਨ੍ਹਾਂ ਦੇ ਸਮਰਥਕਾਂ ਵਿਚ ਵੀ ਭਾਰੀ ਰੋਸ ਦੇਖਿਆ ਜਾ ਰਿਹਾ ਹੈ। ਕੇਪੀ ਇਸ ਸੀਟ ਦੇ ਮੁੱਖ ਦਾਅਵੇਦਾਰਾਂ ਵਿਚੋਂ ਇੱਕ ਸਨ।
ਵੀਡੀਓ ਲਈ ਕਲਿੱਕ ਕਰੋ -:
Khas-Khas Milk Recipe | Makhana Doodh Recipe | ਕਈ ਸਾਲਾਂ ਤੱਕ ਹੱਡੀਆਂ ‘ਚ ਕਮਜ਼ੋਰੀ, ਪਿੱਠ ਦਾ ਦਰਦ ਨਹੀਂ ਹੋਏਗਾ
ਟਿਕਟ ਨਾ ਮਿਲਣ ‘ਤੇ ਕੇਪੀ ਕਾਂਗਰਸ ਹਾਈਕਮਾਨ ਤੋਂ ਨਾਰਾਜ਼ ਹਨ ਅਤੇ ਉਨ੍ਹਾਂ ਨੇ ਮੀਡੀਆ ਵਿੱਚ ਇਹ ਗੱਲ ਵੀ ਕਹੀ ਹੈ ਕਿ ਉੁਹ 17 ਜਨਵਰੀ ਨੂੰ ਆਪਣੇ ਸਮਰਥਕਾਂ ਤੋਂ ਪੁੱਛ ਕੇ ਅੱਗੇ ਦੀ ਰਣਨੀਤੀ ਬਣਾਉਣਗੇ, ਇਸ ਪਿੱਛੋਂ ਹੁਣ ਉਨ੍ਹਾਂ ਦੇ ਪਾਰਟੀ ਬਦਲਣ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ।