ਧੂਮਧਾਮ ਨਾਲ 2015 ਵਿੱਚ ਸ਼ੁਰੂ ਹੋਈ ਭਾਰਤੀ ਈ-ਕਾਮਰਸ ਮੀਸ਼ੋ ਨੇ ਇੱਕ ਵਾਰ ਫਿਰ ਛਾਂਟੀ ਦਾ ਐਲਾਨ ਕੀਤਾ ਹੈ। ਛਾਂਟੀ ਦੇ ਦੂਜੇ ਦੌਰ ਵਿੱਚ ਕੰਪਨੀ 15 ਫੀਸਦੀ ਕਰਮਚਾਰੀਆਂ ਨੂੰ ਬਾਹਰ ਦਾ ਰਸਤਾ ਵਿਖਾ ਰਹੀ ਹੈ। ਕੰਪਨੀ ਨੇ ਕਰੀਬ 251 ਕਰਮਚਾਰੀਆਂ ਨੂੰ ਬਾਏ-ਬਾਏ ਬੋਲ ਦਿੱਤਾ ਹੈ। ਇਸ ਤੋਂ ਪਹਿਲਾਂ ਵੀ ਮੀਸ਼ੋ ਨੇ ਕਰੀਬ 150 ਕਰਮਚਾਰੀਆਂ ਨੂੰ ਬਾਹਰ ਦਾ ਰਸਤਾ ਦਿਖਾਇਆ ਸੀ।
ਮੇਟਾ ਫੰਡੇਡ ਆਪਣੀ ਮੀਸ਼ੋ ਨੇ ਛਾਂਟੀ ਦਾ ਫੈਸਲਾ ਭਾਰੀ ਮਨ ਨਾਲ ਲੈਂਦੇ ਹੋਏ ਕਰਮਚਾਰੀਆਂ ‘ਤੇ ਫਾਇਦੇ ਦੀ ਬਰਸਾਤ ਦਾ ਵੀ ਐਲਾਨ ਕੀਤਾ ਹੈ। ਕੰਪਨੀ ਨੇ ਕੱਢੇ ਗਏ ਕਰਮਚਾਰੀਆਂ ਨੂੰ ਸਪੋਰਟ ਕਰਨ ਦੀ ਗੱਲ ਕਹਿੰਦੇ ਹੋਏ ਕੀ ਐਲਾਨ ਕੀਤੇ ਹਨ। ਛਾਂਟੀ ਤੋਂ ਦੁਖੀ ਕਰਮਚਾਰੀਆਂ ਕੰਪਨੀ 2.5 ਤੋਂ 9 ਮਹੀਨੇ ਤੱਕ ਦੀ ਤਨਖਾਹ ਇਕੱਠੇ ਦੇਵੇਗੀ। ਹਾਲਾਂਕਿ ਇਹ ਤਨਖਾਹ ਕਰਮਚਾਰੀ ਦੀ ਡੈਜ਼ਿਗਨੇਸ਼ਨ ਅਤੇ ਕੰਪਨੀ ਵਿੱਚ ਬਿਤਾਏ ਹੋਏ ਸਮੇਂ ‘ਤੇ ਨਿਰਭਰ ਕਰੇਗਾ।
ਮੀਸ਼ੋ ਮੁਤਾਬਕ ਕੰਪਨੀ ਤੋਂ ਕੱਢੇ ਗਏ ਕਰਮਚਾਰੀਆਂ ਨੂੰ 9 ਮਹੀਨੇ ਤੱਕ ਦੀ ਤਨਖਾਹ ਦੇ ਨਾਲ ਹੋਰ ਵੀ ਫਾਇਦੇ ਦਿੱਤੇ ਜਾਣਗੇ। ਇਨ੍ਹਾਂ ਕਰਮਚਾਰੀਆਂ ਨੂੰ ਪਰਮਾਨੈਂਟ ਇੰਸ਼ੋਰੈਂਸ ਦਾ ਫਾਇਦਾ ਮਿਲਦਾ ਰਹੇਗਾ। ਇਸ ਤੋਂ ਇਲਾਵਾ ਇਨ੍ਹਾਂ ਕਰਮਚਾਰੀਆਂ ਨੂੰ ਕੰਪਨੀ ਜਾਬ ਪਲੇਮੈਂਟ ਵਿੱਚ ਵੀ ਮਦਦ ਕਰੇਗੀ। ਦੂਜੇ ਪਾਸੇ ਕੰਪਨੀ ਵੱਲੋਂ ਦਿੱਤੇ ਗਏ ESOP ਦਾ ਵੀ ਛੇਤੀ ਤੋਂ ਛੇਤੀ ਭੁਗਤਾਨ ਕੀਤਾ ਜਾਏਗਾ। ਕੰਪਨੀ ਨੇ ਕਰਮਚਾਰੀਆਂ ਨੂੰ ਇੰਟਰਨਲ ਮੇਲ ਜਾਰੀ ਕਰਦੇ ਹੋਏ ਇਹ ਫੈਸਲਾ ਸੁਣਾਇਆ।
ਇਹ ਵੀ ਪੜ੍ਹੋ : WHO ਦਾ ਵੱਡਾ ਐਲਾਨ- ਹੁਣ ਗਲੋਬਲ ਹੈਲਥ ਐਮਰਜੈਂਸੀ ਨਹੀਂ ਰਿਹਾ Covid-19
ਕੰਪਨੀ ਦੇ ਮੇਲ ਮੁਤਾਬਕ ਕੰਪਨੀ ਦੇ ਕੋਲ ਕੈਸ਼ ਰਿਜ਼ਰਵ ਦੀ ਕੋਈ ਕਮੀ ਨਹੀਂ ਹੈ। ਕੰਪਨੀ ਨੇ ਗ੍ਰੋਥ ਵੀ ਸ਼ਾਨਦਾਰ ਕੀਤਾ ਹੈ ਪਰ ਲਾਗਤ ਦਾ ਹਵਾਲਾ ਦਿੰਦੇ ਹੋਏ ਕੰਪਨੀ ਨੇ ਛਾਂਟੀ ਦਾ ਫੈਸਲਾ ਲਿਆ ਹੈ। ਕੰਪਨੀ ਦੀ ਲਾਗਤ ਕੰਪਨੀ ਦੇ ਖਰਚਿਆਂ ਤੋਂ ਵੱਧ ਹੋਣ ਕਾਰਨ ਇਹ ਫੈਸਲਾ ਲਿਆ ਗਿਆ ਹੈ। ਬੀਤੇ ਕੁਝ ਮਹੀਨਿਆਂ ਵਿੱਚ ਆਈਟੀ ਕੰਪਨੀਆਂ ਤੋਂ ਬਾਅਦ ਸਟਾਰਟਅਪਸ ਵਿੱਚ ਛਾਂਟੀ ਦੀ ਸਿਲਸਿਲਾ ਤੇਜ਼ੀ ਨਾਲ ਵਧਿਆ ਹੈ। ਇਸ ਤੋਂ ਪਹਿਲਾਂ ਭਾਰਤੀ ਸੋਸ਼ਲ਼ ਮੀਡੀਆ ਐਪ ਸ਼ੇਅਰਚੈਟ ਵਿੱਚ ਵੀ 600 ਕਰਮਚਾਰੀਆਂ ਨੂੰ ਬਾਹਰ ਦਾ ਰਸਤਾ ਵਿਖਾ ਦਿੱਤਾ ਸੀ।
ਵੀਡੀਓ ਲਈ ਕਲਿੱਕ ਕਰੋ -: