ਮੰਦੀ ਦੇ ਡਰ ਵਿਚਾਲੇ ਇੱਕ ਹੋਰ ਚੋਟੀ ਦੀ ਕੰਪਨੀ ਮਾਈਕ੍ਰੋਸਾਫਟ 10,000 ਕਰਮਚਾਰੀਆਂ ਦੀ ਛਾਂਟੀ ਕਰ ਦਿੱਤੀ ਹੈ। ਕੰਪਨੀ ਦਾ ਘਟਦਾ ਮਾਲੀਆ ਵੱਡੀ ਸਮੱਸਿਆ ਬਣ ਕੇ ਉਭਰਿਆ ਹੈ।
ਦੱਸ ਦਈਏ ਕਿ ਮਾਈਕ੍ਰੋਸਾਫਟ ਤੋਂ ਪਹਿਲਾਂ ਗੂਗਲ, ਅਮੇਜ਼ਨ, ਸੇਲਸਫੋਰਸ ਵਰਗੀਆਂ ਕੰਪਨੀਆਂ ਨੇ ਵੀ ਆਪਣੇ ਸੈਂਕੜੇ ਕਰਮਚਾਰੀਆਂ ਦੀ ਛੁੱਟੀ ਕਰ ਦਿੱਤੀ ਸੀ। ਇਸ ਹਫਤੇ ਦੀ ਸ਼ੁਰੂਆਤ ‘ਚ ਭਾਰਤ ਦੀ ਸਟਾਰਟਅੱਪ ਕੰਪਨੀ ਸ਼ੇਅਰਚੈਟ ਨੇ ਵੀ 600 ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਦਿੱਤਾ ਸੀ।
ਕੰਪਨੀ ਨੇ ਰੈਗੂਲੇਟਰੀ ਫਾਈਲਿੰਗ ‘ਚ ਇਸ ਛਾਂਟੀ ਦੀ ਜਾਣਕਾਰੀ ਦਿੱਤੀ ਹੈ। ਕੰਪਨੀ ਨੇ ਕਿਹਾ ਕਿ ਇਸ ਛਾਂਟੀ ਤੋਂ ਪ੍ਰਭਾਵਿਤ ਹੋਏ ਕਰਮਚਾਰੀਆਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ, ਜਿਨ੍ਹਾਂ ‘ਚੋਂ ਕੁਝ ਦੀ ਤੁਰੰਤ ਛਾਂਟੀ ਕਰ ਦਿੱਤੀ ਗਈ ਹੈ। ਕੰਪਨੀ ਨੇ ਕਿਹਾ ਕਿ ਵਿਆਪਕ ਆਰਥਿਕ ਸਥਿਤੀਆਂ ਅਤੇ ਗਾਹਕਾਂ ਦੀਆਂ ਬਦਲਦੀਆਂ ਤਰਜੀਹਾਂ ਕਾਰਨ ਕਰਮਚਾਰੀਆਂ ਦੀ ਗਿਣਤੀ ਵਿੱਚ ਕਟੌਤੀ ਕੀਤੀ ਜਾ ਰਹੀ ਹੈ।
ਮਾਈਕ੍ਰੋਸਾਫਟ ਨੇ ਕਿਹਾ ਕਿ ਉਹ ਆਪਣੇ ਹਾਰਡਵੇਅਰ ਪੋਰਟਫੋਲੀਓ ਵਿੱਚ ਵੀ ਬਦਲਾਅ ਕਰੇਗਾ ਅਤੇ ਆਪਣੇ ਲੀਜ਼ਡ ਦਫਤਰਾਂ ਨੂੰ ਮਜ਼ਬੂਤ ਕਰੇਗਾ, ਜਿਸ ਦਾ ਮਤਲਬ ਹੈ ਕਿ ਇਹ ਸਪੱਸ਼ਟ ਹੈ ਕਿ ਕੰਪਨੀ ਆਪਣੇ ਕਈ ਦਫਤਰਾਂ ਨੂੰ ਬੰਦ ਕਰਨ ਦੀ ਤਿਆਰੀ ਕਰ ਰਹੀ ਹੈ।
ਮਾਈਕ੍ਰੋਸਾਫਟ ਦੇ ਸੀਈਓ ਸੱਤਿਆ ਨਡੇਲਾ ਨੇ ਕਿਹਾ ਕਿ ਛਾਂਟੀ ਸਾਡੇ ਕੁੱਲ ਕਰਮਚਾਰੀਆਂ ਦੇ 5 ਫੀਸਦੀ ਤੋਂ ਘੱਟ ਨੂੰ ਦਰਸਾਉਂਦੀ ਹੈ, ਜਿਨ੍ਹਾਂ ਵਿੱਚੋਂ ਕੁਝ ਨੂੰ ਅੱਜ ਸੂਚਿਤ ਕੀਤਾ ਜਾ ਰਿਹਾ ਹੈ। ਨਡੇਲਾ ਨੇ ਕਿਹਾ ਕਿ ਹਾਲਾਂਕਿ ਅਸੀਂ ਕੁਝ ਖੇਤਰਾਂ ਵਿੱਚ ਭੂਮਿਕਾਵਾਂ ਨੂੰ ਖਤਮ ਕਰ ਰਹੇ ਹਾਂ, ਅਸੀਂ ਮਹੱਤਵਪੂਰਨ ਰਣਨੀਤਕ ਖੇਤਰਾਂ ਵਿੱਚ ਨਿਯੁਕਤੀ ਜਾਰੀ ਰੱਖਾਂਗੇ। ਉਨ੍ਹਾਂ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਕਰਕੇ ਨਵਾਂ ਕੰਪਿਊਟਰ ਪਲੇਟਫਾਰਮ ਬਣਾਉਣ ਦੀ ਮਹੱਤਤਾ ‘ਤੇ ਜ਼ੋਰ ਦਿੱਤਾ।
ਮਾਈਕ੍ਰੋਸਾਫਟ ਦੇ ਸੀਈਓ ਸਤਿਆ ਨਡੇਲਾ ਨੇ ਕੁਝ ਸਮਾਂ ਪਹਿਲਾਂ ਸੰਕੇਤ ਦਿੱਤਾ ਸੀ ਕਿ ਕੰਪਨੀ ਦੇ ਕੰਮਕਾਜ ‘ਚ ਕੁਝ ਬਦਲਾਅ ਦੇਖਣ ਨੂੰ ਮਿਲ ਸਕਦੇ ਹਨ। ਸੱਤਿਆ ਨਡੇਲਾ ਨੇ ਕਿਹਾ ਸੀ ਕਿ ਮਾਈਕ੍ਰੋਸਾਫਟ ਗਲੋਬਲ ਚੈਲੇਂਜ ਦੇ ਸਾਹਮਣੇ ਪ੍ਰਭਾਵਿਤ ਨਹੀਂ ਰਹਿ ਸਕਦਾ ਹੈ ਅਤੇ ਆਉਣ ਵਾਲੇ ਦੋ ਸਾਲ ਕੰਪਨੀ ਲਈ ਸਭ ਤੋਂ ਮੁਸ਼ਕਲ ਹੋ ਸਕਦੇ ਹਨ।
ਦਰਅਸਲ, ਹਾਲ ਹੀ ਦੇ ਦਿਨਾਂ ਵਿੱਚ, ਦੁਨੀਆ ਭਰ ਵਿੱਚ ਮੰਦੀ ਦੇ ਬੱਦਲਾਂ ਤੋਂ ਬਾਅਦ, ਵੱਡੀਆਂ ਤਕਨੀਕੀ ਕੰਪਨੀਆਂ ਆਪਣੇ ਦਫਤਰਾਂ ਵਿੱਚ ਛਾਂਟੀ ਦੇ ਦੌਰ ਵਿੱਚੋਂ ਲੰਘ ਰਹੀਆਂ ਹਨ। ਮੁਲਾਜ਼ਮਾਂ ਲਈ ਮਾਹੌਲ ਖ਼ਰਾਬ ਹੈ ਅਤੇ ਉਨ੍ਹਾਂ ਦੀਆਂ ਨੌਕਰੀਆਂ ਖ਼ਤਰੇ ਵਿੱਚ ਹਨ।
ਇਹ ਵੀ ਪੜ੍ਹੋ : PSTCL ਸਬ-ਸਟੇਸ਼ਨ ‘ਚ 4 ਲੱਖ ਦੀ ਡਕੈਤੀ, ਖੰਭੇ ਨਾਲ ਬੰਨ੍ਹ ਮੁਲਾਜ਼ਮ ਕੁੱਟੇ, CM ਤੱਕ ਪਹੁੰਚਿਆ ਮਾਮਲਾ
ਵਿਗੜਦੇ ਗਲੋਬਲ ਆਊਟਲੁੱਕ ਦੇ ਮੱਦੇਨਜ਼ਰ ਅਮਰੀਕਾ ਦੀਆਂ ਵੱਡੀਆਂ ਟੈਕਨਾਲੋਜੀ ਕੰਪਨੀਆਂ ਜਿਵੇਂ ਐਮਾਜ਼ਾਨ, ਮੈਟਾ ਨੇ ਵੀ ਛਾਂਟੀ ਕੀਤੀ ਹੈ। ਅਤੇ ਇਸ ਕੜੀ ‘ਚ ਮਾਈਕ੍ਰੋਸਾਫਟ ਦਾ ਨਾਂ ਵੀ ਜੁੜ ਗਿਆ ਹੈ। ਮਾਈਕ੍ਰੋਸਾਫਟ ਦੇ ਕੁੱਲ 2 ਲੱਖ 21 ਹਜ਼ਾਰ ਫੁੱਲ ਟਾਈਮ ਕਰਮਚਾਰੀ ਹਨ ਅਤੇ ਇਨ੍ਹਾਂ ਵਿਚੋਂ 1 ਲੱਖ 22 ਹਜ਼ਾਰ ਕਰਮਚਾਰੀ ਸਿਰਫ ਅਮਰੀਕਾ ਵਿਚ ਕੰਮ ਕਰਦੇ ਹਨ। 30 ਜੂਨ 2022 ਦੀ ਫਾਈਲਿੰਗ ਮੁਤਾਬਕ ਕੰਪਨੀ ਦੇ 99,000 ਕਰਮਚਾਰੀ ਅੰਤਰਰਾਸ਼ਟਰੀ ਪੱਧਰ ‘ਤੇ ਕੰਮ ਵਿੱਚ ਲੱਗੇ ਹੋਏ ਹਨ।
ਵੀਡੀਓ ਲਈ ਕਲਿੱਕ ਕਰੋ -: