ਮੋਦੀ ਸਰਕਾਰ ਨੇ ਹੋਲੀ ਤੋਂ ਇੱਕ ਹਫ਼ਤਾ ਪਹਿਲਾਂ ਨੌਕਰੀਪੇਸ਼ਾ ਲੋਕਾਂ ਨੂੰ ਵੱਡਾ ਝਟਕਾ ਦੇ ਦਿੱਤਾ ਹੈ। ਨੌਕਰੀ ਤੋਂ ਰਿਟਾਇਰ ਹੋਣ ਤੋਂ ਬਾਅਦ ਦੀ ਸੋਸ਼ਲ ਸਕਿਓਰਿਟੀ ਜਾਨੀ ਪੀ.ਐੱਫ. ‘ਤੇ ਇੱਕ ਵਾਰ ਫਿਰ ਵਿਆਜ ਦਰਾਂ ‘ਤੇ ਕੈਂਚੀ ਚਲਾ ਦਿੱਤੀ ਗਈ ਹੈ।
ਪੀ.ਐੱਫ. ‘ਤੇ ਵਿਆਜ ਦਰ ਨੂੰ 8.5 ਫੀਸਦੀ ਤੋਂ ਘਟਾ ਕੇ 8.1 ਫੀਸਦੀ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਹ ਚਾਰ ਦਹਾਕਿਆਂ ਤੋਂ ਵੀ ਵੱਧ ਸਮੇਂ ਵਿੱਚ ਪੀ.ਐੱਫ. ‘ਤੇ ਵਿਆਜ ਦਰ ਦਾ ਹੇਠਲਾ ਪੱਧਰ ਹੈ। ਇਸ ਤੋਂ ਪਹਿਲਾਂ ਪੀ.ਐੱਫ. ‘ਤੇ ਵਿਆਜ ਦੀ ਸਭ ਤੋਂ ਘੱਟ ਵਿਆਜ ਦਰ 8 ਫੀਸਦੀ 1977-78 ਵਿੱਚ ਸੀ। ਤੁਹਾਨੂੰ ਇਹ ਜਾਣਕਾਰੀ ਹੈਰਾਨੀ ਹੋਵੇਗੀ ਕਿ ਕਦੇ ਪੀ.ਐੱਫ. ‘ਤੇ 12 ਫੀਸਦੀ ਤੱਕ ਵਿਆਜ ਮਿਲਦਾ ਹੁੰਦਾ ਸੀ।
ਦੱਸ ਦੇਈਏ ਕਿ ਰੂਸ-ਯੂਕਰੇਨ ਜੰਗ ਕਰਕੇ ਸ਼ੇਅਰ ਬਾਜ਼ਾਰਾਂ ਵਿੱਚ ਵੱਡੀ ਗਿਰਾਵਟ ਆਈ ਹੈ। ਪਹਿਲਾਂ ਹੀ ਇਸ ਗੱਲ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਸੀ ਕਿ ਇਸ ਤੋਂ ਕਮਾਈ ਪ੍ਰਭਾਵਿਤ ਹੋ ਸਕਦੀ ਹੈ। ਅਜਿਹੇਵਿੱਚ ਮਾਲੀ ਵਰ੍ਹੇ 2021-22 ਲਈ ਪੀ.ਐੱਫ. ਦੀਆਂ ਦਰਾਂ ਨੂੰ ਸਥਿਰ ਰਖਿਆ ਜਾ ਸਕਦਾ ਹੈ ਜਾਂ ਇਸ ਵਿੱਚ ਕਟੌਤੀ ਵੀ ਕੀਤੀ ਜਾ ਸਕਦੀ ਹੈ। ਹੁਣ ਇਸ ਵਿੱਚ ਕਟੌਤੀ ਦਾ ਫੈਸਲਾ ਲਿਆ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -:
“ਮਸ਼ਹੂਰ Youtuber “Candy Saab” ਨੇ ਪਹਿਲੀ ਵਾਰ ਕੈਮਰੇ ‘ਤੇ ਕੀਤੀਆਂ ਦਿਲ ਦੀਆਂ ਗੱਲਾਂ, ਸੁਣੋ ਤੁਹਾਡਾ ਵੀ ਹਾਸਾ ਨਹੀਂ..”
ਦਰਅਸਲ ਕਿਸੇ ਵੀ ਮੁਲਾਜ਼ਮ ਦੀ ਬੇਸਿਕ ਸੈਲਰੀ ਤੇ ਡੀਏ ਦਾ 12 ਫੀਸਦੀ ਹਿੱਸਾ ਪੀ.ਐੱਫ. ਵਿੱਚ ਜਮ੍ਹਾ ਹੁੰਦਾ ਹੈ, ਨਿਯੁਕਤੀਕਰਤਾ ਵੀ ਆਪਣੇ ਵੱਲੋਂ ਇੰਨਾ ਯੋਗਦਾਨ ਕਰਦਾ ਹੈ। ਪਰ ਇਸ 12 ਫੀਸਦੀ ਵਿੱਚ 8.33ਫੀਸਦੀ ਹਿੱਸਾ ਈ.ਪੀ.ਐੱਸ. ਵਿੱਚ ਜਮ੍ਹਾ ਹੁੰਦਾ ਹੈ ਤੇ ਬਾਕੀ 3.67 ਫੀਸਦੀ ਪੀ.ਐੱਫ. ਖਾਤੇ ਵਿੱਚ ਜਮ੍ਹਾ ਹੁੰਦਾ ਹੈ। ਨਿਯਕੁਤੀਕਰਤਾ ਦੇ ਹਿੱਸੇ ਤੋਂ 0.50 ਫੀਸਦੀ ਹਿੱਸਾ ਈ.ਡੀ.ਐੱਲ.ਆਈ. ਵਿੱਚ ਜਾਂਦਾ ਹੈ।
ਪੀ.ਐੱਫ. ‘ਤੇ ਜੋ ਵਿਆਜ ਮਿਲਦਾ ਹੈ ਉਹ ਸਾਲਾਨਾ ਹੁੰਦਾ ਹੈ ਯਾਨੀ ਹੁਣ ਜੇ ਵਿਆਜ ਦਰ 8.10 ਫੀਸਦੀ ਹੈ ਤਾਂ ਮਹੀਨੇ ਦੇ ਹਿਸਾਬ ਨਾਲ ਔਸਤਨ 0.675 ਫੀਸਦੀ ਹੋਵੇਗਾ।