ਗੁਰਦਾਸਪੁਰ ਤੋਂ ਸਾਂਸਦ ਸੰਨੀ ਦਿਓਲ ਆਪਣੀ ਆਉਣ ਵਾਲੀ ਫਿਲਮ ‘ਗਦਰ-2’ ਦੀ ਪ੍ਰਮੋਸ਼ਨ ਲਈ ਅੰਮ੍ਰਿਤਸਰ ਪਹੁੰਚੇ ਸਨ। ਅੰਮ੍ਰਿਤਸਰ ਏਅਰਪੋਰਟ ‘ਤੇ ਲੈਂਡ ਹੋਣ ਦੇ ਬਾਅਦ ਸੰਨੀ ਹੋਟਲ ‘ਚ ਗਏ ਤੇ ਗਦਰ ਫਿਲਮ ਦੇ ਤਾਰਾ ਸਿੰਘ ਦੇ ਅਵਤਾਰ ਵਿਚ ਖੁਦ ਨੂੰ ਢਾਲਿਆ। ਇਸ ਦੇ ਬਾਅਦ ਸੰਨੀ ਗੁਰੂਆਂ ਦਾ ਆਸ਼ੀਰਵਾਦ ਲੈਣ ਗੋਲਡਨ ਟੈਂਪਲ ਪਹੁੰਚੇ। ਉਨ੍ਹਾਂ ਨਾਲ ਉਨ੍ਹਾਂ ਦੀ ਟੀਮ ਵੀ ਸੀ।
ਸੰਨੀ ਨੇ ਗੋਲਡਨ ਟੈਂਪਲ ਵਿਚ ਪਰਿਕਰਮ ਕੀਤੀ ਅਤੇ ਗੁਰੂਘਰ ਵਿਚ ਮੱਥਾ ਟੇਕਿਆ। ਪਗੜੀ ਤੇ ਕੁੜਤੇ ਪਜਾਮੇ ਵਿਚ ਸੰਨੀ ਆਪਣੇ ਪ੍ਰਸ਼ੰਸਕਾਂ ਨਾਲ ਵੀ ਮਿਲੇ ਪਰ ਉਨ੍ਹਾਂ ਦੀ ਸੁਰੱਖਿਆ ਟੀਮ ਨੇ ਉਨ੍ਹਾਂ ਨੂੰ ਘੇਰੀ ਰੱਖਿਆ ਤੇ ਲੋਕਾਂ ਨੂੰ ਉਨ੍ਹਾਂ ਦੇ ਕਰੀਬ ਨਹੀਂ ਆਉਣ ਦਿੱਤਾ। ਸੰਨੀ ਨੇ ਕਿਹਾ ਕਿ ਉਹ ਇਥੇ ਗੁਰੂਆਂ ਦਾ ਆਸ਼ੀਰਵਾਦ ਪਾਉਣ ਤੇ ਆਉਣ ਵਾਲੀ ਫਿਲਮ ਲਈ ਅਰਦਾਸ ਕਰਨ ਪਹੁੰਚੇ ਹਨ।
ਸੰਨੀ ਨੇ ਕਿਹਾ ਕਿ ਗੁਰੂਘਰ ਆ ਕੇ ਉਹ ਹਮੇਸ਼ਾ ਇੰਜੁਆਏ ਕਰਦੇ ਹਨ। ਇਥੇ ਆ ਕੇ ਖੁਦ ਨੂੰ ਗੁਰੂਆਂ ਨਾਲ ਜੁੜਿਆ ਹੋਇਆ ਮਹਿਸੂਸ ਕਰਦੇ ਹਨ। ਉਥੇ ਉੁਨ੍ਹਾਂ ਨੇ ਦੇਸ਼ ਵਿਚ ਪੈਦਾ ਹੋਏ ਹਾਲਾਤਾਂ ‘ਤੇ ਵੀ ਚਿੰਤਾ ਪ੍ਰਗਟ ਕੀਤੀ ਤੇ ਆਸ ਪ੍ਰਗਟਾਈ ਕਿ ਸਾਰੇ ਇਥੇ ਮਿਲਜੁਲ ਕੇ ਰਹਿਣਗੇ।
ਇਹ ਵੀ ਪੜ੍ਹੋ : ਵਿਜੀਲੈਂਸ ਦੀ ਰਾਡਾਰ ‘ਤੇ ਮਨਪ੍ਰੀਤ ਬਾਦਲ ਦਾ ਸਾਬਕਾ ਗੰਨਮੈਨ , ਜਾਇਦਾਦ ਸਬੰਧੀ ਰਿਕਾਰਡ ਖੰਗਾਲਣਾ ਕੀਤਾ ਸ਼ੁਰੂ
ਗਦਰ ਏਕ ਪ੍ਰੇਮ ਕਥਾ ਪਾਰਟ-1 ਫਿਲਮ ਦੀ ਰਿਲੀਜ ਦੇ ਬਾਅਦ ਤੋਂ ਹੀ ਸੰਨੀ ਪਾਕਿਸਤਾਨ ਵਿਚ ਬੈਨ ਹੈ। ਅਜਿਹੇ ਵਿਚ ਉਹ ਅੱਜ ਰਿਟ੍ਰੀਟ ਸੈਰੇਮਨੀ ਸਮੇਂ ਅਟਾਰੀ ਬਾਰਡਰ ‘ਤੇ ਵੀ ਪਹੁੰਚਣਗੇ। ਉਹ ਇਸ ਦੌਰਾਨ ਬੀਐੱਸਐੱਫ ਜਵਾਨਾਂ ਨਾਲ ਵੀ ਸਮਾਂ ਬਿਤਾਉਣ ਵਾਲੇ ਹਨ। ਇਸ ਤੋਂ ਇਲਾਵਾ ਬਾਰਡਰ ‘ਤੇ ਪਹੁੰਚਣ ਵਾਲੇ ਸੈਲਾਨੀਆਂ ਨਾਲ ਵੀ ਰੂ-ਬ-ਰੂ ਹੋਣਗੇ।
ਵੀਡੀਓ ਲਈ ਕਲਿੱਕ ਕਰੋ -: