ਗੁਰਦਾਸਪੁਰ ਤੋਂ ਇਸ ਵੇਲੇ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਪਿੰਡ ਪਾਹੜਾ ਵਿੱਚ ਬੀਤੇ ਦਿਨ ਹੋਏ ਕਤਲ ਮਾਮਲੇ ਵਿੱਚ MLA ਬਰਿੰਦਰਮਿਤ ਸਿੰਘ ਪਾਹੜਾ ਦੇ ਪਿਤਾ ਗੁਰਮੀਤ ਸਿੰਘ ਪਾਹੜਾ ਪੁੱਤਰ ਕਰਤਾਰ ਸਿੰਘ ਪਾਹੜਾ ‘ਤੇ ਆਈਪੀਸੀ ਦੀ 302 ਧਾਰਾ ਦੇ ਤਹਿਤ ਕਤਲ ਕੇਸ ਦਰਜ ਦਰਜ ਕੀਤਾ ਗਿਆ ਹੈ।
ਦੱਸ ਦੇਈਏ ਕਿ ਬੀਤੇ ਦਿਨ 25 ਸਾਲਾਂ ਨੌਜਵਾਨ ਸ਼ੁਭਮ ਦਾ ਕਤਲ ਕਰਕੇ ਉਸਦੀ ਲਾਸ਼ ਨੂੰ ਪਿੰਡ ਦੇ ਹੀ ਖੇਤਾਂ ਵਿਚ ਸੁੱਟ ਦਿੱਤਾ ਗਿਆ ਸੀ। ਦੱਸਿਆ ਜਾ ਰਿਹਾਂ ਹੈ ਕਿ ਮ੍ਰਿਤਕ ਨੌਜਵਾਨ ਸ਼ੁਭਮ ਦੇ ਪਿੰਡ ਦੀ ਹੀ ਇਕ ਲੜਕੀ ਨਾਲ ਪ੍ਰੇਮ ਸਬੰਧ ਸਨ ਅਤੇ ਕੁੱਝ ਮਹੀਨੇ ਪਹਿਲਾਂ ਲੜਕੀ ਦਾ ਵਿਆਹ ਹੋਣ ਕਾਰਨ ਦੋਹਾਂ ਧਿਰਾਂ ਨੂੰ ਥਾਣੇ ਵਿੱਚ ਬਿਠਾ ਇੱਕ ਦੂਜੇ ਨਾਲ ਨਾ ਮਿਲਨ ਦਾ ਰਾਜ਼ੀਨਾਮਾ ਕਰਵਾਇਆ ਗਿਆ ਸੀ ਪਰ ਬੀਤੇ ਦਿਨ ਉਸ ਦਾ ਤਲ ਕਰ ਦਿੱਤਾ ਗਿਆ।
ਤਿੱਬੜ ਥਾਣੇ ਵਿੱਚ ਦਰਜ ਕਰਵਾਈ ਸ਼ਿਕਾਇਤ ਵਿੱਚ ਵੀਨਾ ਪਤਨੀ ਸੁਭਾਸ਼ ਵਾਸੀ ਬਾਜੀਗਰ ਕਾਲੋਨੀ ਪਿੰਡ ਪਾਹੜਾ ਨੇ ਦੱਸਿਆ ਕਿ ਉਹ ਘਰੇਲੂ ਕੰਮ ਕਰਦੀ ਹੈ ਅਤੇ ਉਸ ਦੇ ਚਾਰ ਬੱਚੇ ਹਨ। ਉਸ ਦਾ ਸਭ ਤੋਂ ਛੋਟਾ ਪੁੱਤਰ ਸ਼ੁਭਮ ਉਰਫ਼ ਮੋਟੂ ਲੱਕੜਾਂ ਕੱਟਣ ਦਾ ਕੰਮ ਕਰਦਾ ਸੀ। 7 ਮਈ ਨੂੰ ਉਹ ਸ਼ੁਭਮ ਨਾਲ ਘਰ ਹੀ ਸੀ। ਰਾਤ ਕਰੀਬ 8 ਵਜੇ ਪਿੰਡ ਦਾ ਹੀ ਬੌਬੀ ਪੁੱਤਰ ਛਿੰਦਾ ਰਾਮ ਉਰਫ ਗੱਬਰ ਉਸ ਦੇ ਘਰ ਆਇਆ ਅਤੇ ਸ਼ੁਭਮ ਨੂੰ ਆਪਣੇ ਨਾਲ ਲੈ ਗਿਆ। ਰਾਤ ਨੂੰ ਜਦੋਂ ਸ਼ੁਭਮ ਘਰ ਨਹੀਂ ਆਇਆ ਤਾਂ ਉਸ ਨੇ ਉਸ ਨੂੰ ਕਈ ਵਾਰ ਫੋਨ ਕੀਤਾ। ਸ਼ੁਭਮ ਨੇ ਫੋਨ ਨਹੀਂ ਚੁੱਕਿਆ। ਇਸ ਤੋਂ ਬਾਅਦ ਉਹ ਸੌਂ ਗਈ।
ਸੋਮਵਾਰ ਸਵੇਰੇ 6.30 ਵਜੇ ਉਸ ਦੇ ਪਿੰਡ ਦੇ ਰਹਿਣ ਵਾਲੇ ਪੀਟਰ ਅਤੇ ਉਸ ਦਾ ਲੜਕਾ ਅਮਨ ਉਸ ਦੇ ਘਰ ਆਏ ਅਤੇ ਦੱਸਿਆ ਕਿ ਸ਼ੁਭਮ ਦੀ ਲਾਸ਼ ਅਮਨਦੀਪ ਸਿੰਘ ਪੁੱਤਰ ਤਰਜਿੰਦਰ ਸਿੰਘ ਦੇ ਖੇਤ ਵਿੱਚ ਪਈ ਹੈ। ਜਦੋਂ ਉਹ ਕਰੀਬ ਸੱਤ ਵਜੇ ਅਸ਼ੋਕ ਕੁਮਾਰ ਜੋਗਿੰਦਪਾਲ ਅਤੇ ਮੰਗਤ ਰਾਮ ਨਾਲ ਖੇਤ ਵਿੱਚ ਪਹੁੰਚੀ ਤਾਂ ਦੇਖਿਆ ਕਿ ਉਸ ਦੇ ਲੜਕੇ ਦੀ ਲਾਸ਼ ਉੱਥੇ ਪਈ ਸੀ।
ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਦੇ ਲੜਕੇ ਦਾ ਪਿੰਡ ਦੀ ਹੀ ਇੱਕ ਵਿਆਹੁਤਾ ਔਰਤ ਨਾਲ ਪ੍ਰੇਮ ਸਬੰਧ ਚੱਲ ਰਿਹਾ ਸੀ। ਇਸ ਦੁਸ਼ਮਣੀ ਵਿੱਚ ਸ਼ੁਭਮ ਨੂੰ ਰਾਜੂ ਪੁੱਤਰ ਹਜ਼ਾਰਾ ਲਾਲ, ਕੁਲਵਿੰਦਰ ਪਤਨੀ ਰਾਜੂ, ਲਵਾ ਪੁੱਤਰ ਹਜ਼ਾਰਾ ਲਾਲ, ਬੌਬੀ ਪੁੱਤਰ ਛਿੰਦਾ ਪੁੱਤਰ ਬਚਨ ਲਾਲ ਵਾਸੀ ਪਾਹੜਾ ਨੇ ਕੁੱਟ-ਕੁੱਟ ਕੇ ਮਾਰ ਦਿੱਤਾ। ਔਰਤ ਨੇ ਦੱਸਿਆ ਕਿ ਇਸ ਸਬੰਧੀ ਗੁਰਮੀਤ ਸਿੰਘ ਪੁੱਤਰ ਕਰਤਾਰ ਸਿੰਘ ਵੱਲੋਂ ਸ਼ਹਿ ਦਿੱਤੀ ਗਈ ਹੈ ਹੈ, ਜੋ ਪਹਿਲਾਂ ਵੀ ਉਸ ਦੇ ਮੁੰਡੇ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦਾ ਰਹਿੰਦਾ ਸੀ।
ਇਹ ਵੀ ਪੜ੍ਹੋ : 700 ਪੰਜਾਬੀ ਵਿਦਿਆਰਥੀਆਂ ਨਾਲ ਧੋਖਾ! ਕੈਨੇਡਾ ਬਾਰਡਰ ਸਕਿਓਰਿਟੀ ਏਜੰਸੀ ਵੱਲੋਂ ਦੇਸ਼ ਛੱਡਣ ਦਾ ਹੁਕਮ
ਇਸ ਸਬੰਧੀ ਤਫਤੀਸ਼ੀ ਅਫਸਰ ਅਮਨਦੀਪ ਕੌਰ ਨੇ ਦੱਸਿਆ ਕਿ ਸ਼ਿਕਾਇਤਕਰਤਾ ਦੇ ਬਿਆਨਾਂ ‘ਤੇ ਉਕਤ ਸਾਰੇ 6 ਦੋਸ਼ੀਆਂ ਖਿਲਾਫ ਧਾਰਾ 302, 148,149 ਤਹਿਤ ਮਾਮਲਾ ਦਰਜ ਕਰਕੇ ਡੂੰਘਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਵੀਡੀਓ ਲਈ ਕਲਿੱਕ ਕਰੋ -: