ਜਦੋਂ ਤੋਂ ਐਲਨ ਮਸਕ ਨੇ ਟਵਿੱਟਰ ਨੂੰ ਸੰਭਾਲਿਆ ਹੈ, ਉਹ ਕਿਸੇ ਨਾ ਕਿਸੇ ਕਾਰਨ ਲਗਾਤਾਰ ਚਰਚਾ ਵਿੱਚ ਹਨ। ਟਵਿੱਟਰ ਨੂੰ ਲੈ ਕੇ ਮਸਕ ਨੇ ਸ਼ੁਰੂਆਤ ਤੋਂ ਹੀ ਕਈ ਵੱਡੇ ਬਦਲਾਅ ਦਾ ਐਲਾਨ ਕੀਤਾ ਹੈ, ਜਿਸ ਵਿੱਚੋਂ ਸਭ ਤੋਂ ਪ੍ਰਮੁੱਖ ਇਸ ਦਾ ਬਲੂ ਟਿਕ ਸਬਸਕ੍ਰਿਪਸ਼ਨ ਹੈ। ਮਸਕ ਇਸ ਵਾਰ ਲਗਾਤਾਰ ਅਪਡੇਟ ਦੇ ਰਹੇ ਹਨ ਅਤੇਹੁਣ ਕੰਪਨੀ ਦੇ CEO ਨੇ ਦੱਸ ਦਿੱਤਾ ਹੈ ਕਿ ਬਲੂ ਟਿਕ ਹਾਲਡਰ ਵਾਲੇ ਅਕਾਊਂਟ ਤੋਂ ਬਲੂ ਟਿਕ ਕਿਹੜੀ ਤਰੀਕ ਤੋਂ ਹਟਾਏ ਜਾ ਰਹੇ ਹਨ।
ਮਸਕ ਨੇ ਇੱਕ ਟਵੀਟ ਰਾਹੀਂ ਇਸ ਗੱਲ ਦਾ ਐਲਾਨ ਕੀਤਾ ਹੈ ਅਤੇ ਦੱਸਿਆ ਹੈ ਕਿ 20 ਅਪ੍ਰੈਲ ਤੋਂ ਬਲੂ ਟਿੱਕ ਨੂੰ ਹਟਾ ਦਿੱਤਾ ਜਾਵੇਗਾ। ਟਵੀਟ ‘ਚ ਲਿਖਿਆ ਗਿਆ ਹੈ, ‘ਲੀਗੇਸੀ ਬਲੂ ਚੈੱਕਮਾਰਕ ਹਟਾਉਣ ਦੀ ਆਖਰੀ ਤਰੀਕ 20 ਅਪ੍ਰੈਲ ਹੈ।’
ਮਤਲਬ ਕਿ 20 ਅਪ੍ਰੈਲ ਤੋਂ ਬਲੂ ਟਿੱਕ ਵਾਲੇ ਯੂਜ਼ਰਸ ਦੇ ਖਾਤੇ ਤੋਂ ਬਲੂ ਟਿੱਕ ਹਟਾ ਦਿੱਤਾ ਜਾਵੇਗਾ ਅਤੇ ਜੋ ਬਲੂ ਟਿੱਕ ਚਾਹੁੰਦਾ ਹੈ ਉਸ ਨੂੰ ਇਸਦੇ ਲਈ ਸਬਸਕ੍ਰਿਪਸ਼ਨ ਖਰੀਦਣਾ ਹੋਵੇਗਾ। ਯਾਨੀ ਕਿ ਬਲੂ ਟਿੱਕ ਸਿਰਫ ਉਨ੍ਹਾਂ ਦੇ ਖਾਤੇ ਵਿੱਚ ਰਹੇਗਾ ਜੋ ਇਸ ਲਈ ਪੈਸੇ ਭਰਨਗੇ। ਜੇ ਤੁਸੀਂ ਆਪਣੇ ਟਵਿੱਟਰ ਅਕਾਊਂਟ ਲਈ ਬਲੂ ਟਿਕ ਬਰਕਰਾਰ ਰੱਖਣਾ ਚਾਹੁੰਦੇ ਹੋ, ਤਾਂ ਤੁਹਾਨੂੰ ਟਵਿੱਟਰ ਬਲੂ ਦੀ ਮੈਂਬਰਸ਼ਿਪ ਲੈਣੀ ਪਵੇਗੀ।
ਇਹ ਵੀ ਪੜ੍ਹੋ : ਕਿਸਾਨਾਂ ਵੱਲੋਂ ਸੜਕਾਂ ਜਾਮ ਕਰਨ ਦਾ ਐਲਾਨ, ਕਣਕ ਦੀ ਖਰੀਦ ਨੂੰ ਲੈ ਕੇ ਕੇਂਦਰ ਦੇ ਫੈਸਲੇ ਤੋਂ ਹੋਏ ਨਾਰਾਜ਼
ਭਾਰਤ ਵਿੱਚ ਟਵਿੱਟਰ ਬਲੂ ਦੇ ਮੋਬਾਈਲ ਪਲਾਨ ਲਈ ਯੂਜ਼ਰਸ ਨੂੰ 900 ਰੁਪਏ ਦਾ ਭੁਗਤਾਨ ਕਰਨਾ ਹੋਵੇਗਾ, ਜਦੋਂ ਕਿ ਵੈੱਬ ਅਡੀਸ਼ਨ ਲਈ 650 ਰੁਪਏ ਦੀ ਫੀਸ ਦੀ ਲੋੜ ਹੋਵੇਗੀ।
ਟਵਿੱਟਰ ਦੀ ਲੀਗੇਸੀ ਬਲੂ ਚੈੱਕ ਕੰਪਨੀ ਦਾ ਸਭ ਤੋਂ ਪੁਰਾਣਾ ਵੈਰੀਫਿਕੇਸ਼ਨ ਮਾਡਲ ਹੈ। ਇਸ ਮਾਡਲ ਦੇ ਤਹਿਤ, ਸਰਕਾਰਾਂ, ਕੰਪਨੀਆਂ, ਬ੍ਰਾਂਡਾਂ ਅਤੇ ਸੰਸਥਾਵਾਂ, ਸਮਾਚਾਰ ਸੰਸਥਾਵਾਂ ਅਤੇ ਪੱਤਰਕਾਰਾਂ, ਮਨੋਰੰਜਨ, ਖੇਡਾਂ ਅਤੇ ਗੇਮਿੰਗ, ਵਰਕਰਾਂ, ਆਯੋਜਕਾਂ ਅਤੇ ਹੋਰ ਪ੍ਰਭਾਵਸ਼ਾਲੀ ਵਿਅਕਤੀਆਂ ਦੇ ਖਾਤਿਆਂ ਦੀ ਪੁਸ਼ਟੀ ਕੀਤੀ ਗਈ ਸੀ।
ਵੀਡੀਓ ਲਈ ਕਲਿੱਕ ਕਰੋ -: