ਮੋਗਾ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਹੱਥ ਲੱਗੀ ਜਦੋਂ ਉਨ੍ਹਾਂ ਨੇ ਨਾਮਵਰ ਗੈਂਗਸਟਰ ਦੇ ਦੋ ਸਾਥੀਆਂ ਨੂੰ ਗ੍ਰਿਫਤਾਰ ਕਰ ਲਿਆ। ਉਨ੍ਹਾਂ ਕੋਲੋਂ 2 ਪਿਸਤੌਲ 9mm, 4 ਮੈਗਜ਼ੀਨ ਤੇ 40 ਰਾਊਂਡ ਕਾਰਤੂਸ ਮਿਲੇ ਹਨ। ਮੋਗਾ ਦੇ ਐੱਸਐੱਸਪੀ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ‘ਤੇ ਸੀਆਈਏ ਸਟਾਫ ਪਿੰਡ ਕੋਕਰੀ ਫੂਲਾ ਸਿੰਘ ਵਾਲਾ ਵਿਚ ਮੌਜੂਦ ਸਨ। ਕਿਸੇ ਮੁਖਬਰ ਨੇ ਸੂਚਨਾ ਦਿੱਤੀ ਕਿ ਪਿੰਡ ਧੂਰਕੋਟ ਰਣਸਿੰਘ ਦੇ ਰਹਿਣ ਵਾਲੇ ਜਗਦੀਪ ਸਿੰਘ ਦੇ ਸਬੰਧ ਨਾਮਵਰ ਗੈਂਗਸਟਰ ਨਾਲ ਹਨ ਤੇ ਉਸੇ ਦੇ ਇਸ਼ਾਰੇ ‘ਤੇ ਰਾਜਸਥਾਨ ਤੇ ਹੋਰ ਸੂਬਿਆਂ ਵਿਚ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ। ਜਗਦੀਪ ਸਿੰਘ ‘ਤੇ ਕਈ ਮਾਮਲੇ ਵੀ ਦਰਜ ਹਨ।
ਜਗਦੀਪ ਸਿੰਘ ਨੇ ਘਟਨਾਵਾਂ ਨੂੰ ਅੰਜਾਮ ਦੇਣ ਖਾਤਰ ਕਪਿਲ ਤੇ ਮਨੀਸ਼ ਪਰਾਸ਼ਰ ਨੂੰ ਰਾਜਸਥਾਨ ਤੋਂ ਪੰਜਾਬ ਬੁਲਾਇਆ ਸੀ ਤੇ ਅਸਲਾ ਵੀ ਉਪਲਬਧ ਕਰਾਇਆ। ਦੋਵੇਂ ਮੁਲਜ਼ਮ ਮੋਗਾ ਤੇ ਜਗਰਾਓਂ ਵਿਚ ਕੋਈ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਸਨ। ਕਪਿਲ ਤੇ ਮਨੀਸ਼ ਪਰਮਾਰ ਪਿੰਡ ਢੁੱਡੀਕੇ ਵਿਚ ਕਿਸੇ ਘਟਨਾ ਨੂੰ ਅੰਜਾਮ ਦੇਣ ਲਈ ਆਪਣੇ ਸਾਥੀਆਂ ਦਾ ਇੰਤਜ਼ਾਰ ਕਰ ਰਹੇ ਸਨ।
ਇਹ ਵੀ ਪੜ੍ਹੋ : ਕੁਨੋ ਨੈਸ਼ਨਲ ਪਾਰਕ ‘ਚ ਇਕ ਹੋਰ ਚੀਤੇ ਨੇ ਤੋੜਿਆ ਦਮ, ਹੁਣ ਤੱਕ 9 ਦੀ ਹੋ ਚੁੱਕੀ ਮੌ.ਤ
ਪੁਲਿਸ ਨੇ ਮੌਕੇ ‘ਤੇ ਜਾ ਕੇ ਦੋਵਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਕੋਲੋਂ 2 ਪਿਸਤੌਲਾਂ ਬਰਾਮਦ ਕੀਤੀਆਂ। ਨਾਲ ਹੀ ਚਾਰ ਮੈਗਜ਼ੀਨ ਤੇ 40 ਕਾਰਤੂਸ ਮਿਲੇ ਹਨ। ਪੁਲਿਸ ਨੇ ਜਗਦੀਪ ਸਿੰਘ ਜੱਗਾ, ਕਪਲਿ ਤੇ ਮਨੀਸ਼ ਪਰਾਸ਼ਰ ਖਿਲਾਫ ਥਾਣਾ ਅਜੀਤਵਾਲਾ ਵਿਚ ਮੁਕੱਦਮਾ ਦਰਜ ਕੀਤਾ ਹੈ।
ਵੀਡੀਓ ਲਈ ਕਲਿੱਕ ਕਰੋ -: