ਅਮਰੀਕਾ ਵਿਚ ਭਾਰਤੀ ਦੂਤਾਵਾਸ ਵਿਚ ਪਿਛਲੇ ਦਿਨੀਂ ਹਮਲਾ ਕਰਕੇ ਲਗਾਈ ਗਈ ਅੱਗ ਦੀ ਜਾਂਚ ਐੱਨਆਈਏ ਕਰੇਗੀ। ਭਾਰਤ ਤੋਂ NIA ਦੇ 5 ਮੈਂਬਰਾਂ ਦੀ ਟੀਮ ਅਮਰੀਕਾ ਦੇ ਸੈਨ ਫਰਾਂਸਿਸਕੋ ਵਿਚ ਜਾਂਚ ਲਈ ਜਾਵੇਗੀ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਏਜੰਸੀ ਦੇ ਮੈਂਬਰਾਂ ਨੂੰ ਅਮਰੀਕਾ ਵਿਚ ਭੇਜਣ ਦੀ ਸਾਰੀ ਕਾਗਜ਼ੀ ਕਾਰਵਾਈ ਪੂਰੀ ਹੋ ਚੁੱਕੀ ਹੈ ਤੇ ਟੀਮ 17 ਜੁਲਾਈ ਨੂੰ ਰਵਾਨਾ ਹੋ ਸਕਦੀ ਹੈ।
ਅੱਤਵਾਦੀ ਨਿੱਜਰ ਦੇ ਕੈਨੇਡਾ ਵਿਚ ਮਾਰੇ ਜਾਣ ਦੇ ਵਿਰੋਧ ਵਿਚ ਅਮਰੀਕਾ ਦੇ ਸੈਨ ਫਰਾਂਸਿਸਕੋ ਵਿਚ ਭਾਰਤੀ ਦੂਤਾਵਾਸ ਵਿਚ 1 ਜੁਲਾਈ ਦੀ ਰਾਤ ਨੂੰ ਹਮਲਾ ਕਰਕੇ ਅੱਗ ਲਗਾ ਦਿੱਤੀ ਗਈ ਸੀ। ਭਾਵੇਂ ਇਸ ਘਟਨਾ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਸੀ ਪਰ ਸਰਕਾਰੀ ਜਾਇਦਾਦ ਨੂੰ ਨੁਕਸਾਨ ਪਹੁੰਚਿਆ ਸੀ। NIA ਦੇ ਮੈਂਬਰ ਅਮਰੀਕਾ ਦੇ ਸੈਨ ਫਰਾਂਸਿਸਕੋ ਵਿਚ ਪਹੁੰਚਣ ਦੇ ਬਾਅਦ ਹਮਲੇ ਵਿਚ ਸ਼ਾਮਲ ਲੋਕਾਂ ਬਾਰੇ ਪਤਾ ਲਗਾਏਗੀ।
ਵੀਡੀਓ ਲਈ ਕਲਿੱਕ ਕਰੋ -: