ਪਟਿਆਲਾ ਦੇ ਜੌੜੀਆਂ ਭੱਟੀਆਂ ਇਲਾਕੇ ‘ਚ ਐਤਵਾਰ ਦੇਰ ਰਾਤ ਰਾਮਲੀਲਾ ਦੀ ਸਟੇਜ ‘ਤੇ ਸ਼ਰਾਬ ਪੀ ਰਹੇ ਬੰਦੇ ਨੂੰ ਰੋਕਣ ‘ਤੇ ਇਕ ਬਜ਼ੁਰਗ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਇਸ ਦੌਰਾਨ ਬਚਾਅ ਲਈ ਅੱਗੇ ਆਏ ਇੱਕ ਹੋਰ ਵਿਅਕਤੀ ਨੂੰ ਵੀ ਦੋਸ਼ੀ ਨੇ ਜ਼ਖ਼ਮੀ ਕਰ ਦਿੱਤਾ। ਘਟਨਾ ਤੋਂ ਬਾਅਦ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਨੇ ਮਾਮਲਾ ਦਰਜ ਕਰਕੇ ਭਾਲ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੀ ਪਛਾਣ ਸਤਿੰਦਰ ਪਾਲ (62) ਵਾਸੀ ਜੌੜੀਆਂ ਭੱਟੀਆਂ ਵਜੋਂ ਹੋਈ ਹੈ। ਜਦਕਿ ਜ਼ਖਮੀ ਕਰਨਸ਼ੇਰ ਸਿੰਘ ਅਜੇ ਵੀ ਹਸਪਤਾਲ ‘ਚ ਜ਼ੇਰੇ ਇਲਾਜ ਹੈ।
ਮ੍ਰਿਤਕ ਸਤਿੰਦਰ ਪਾਲ ਦੇ ਭਤੀਜੇ ਪ੍ਰਤੀਕ ਨੇ ਦੱਸਿਆ ਕਿ ਦੋਸ਼ੀ ਸਤੀਸ਼ ਕੁਮਾਰ ਅਤੇ ਉਸ ਦੇ ਤਾਏ ਵਿਚਕਾਰ ਕਾਫੀ ਚੰਗੀ ਦੋਸਤੀ ਸੀ। ਐਤਵਾਰ ਦੇਰ ਰਾਤ 10 ਵਜੇ ਦੇ ਕਰੀਬ ਦੋਸ਼ੀ ਸਤੀਸ਼ ਕੁਮਾਰ ਜੋੜੀਆਂ ਭੱਟੀਆਂ ਇਲਾਕੇ ‘ਚ ਰਾਮਲੀਲਾ ਦੀ ਸਟੇਜ ‘ਤੇ ਬੈਠ ਕੇ ਸ਼ਰਾਬ ਪੀ ਰਿਹਾ ਸੀ। ਉਸ ਦੇ ਤਾਏ ਸਤਿੰਦਰਪਾਲ ਨੇ ਇਸ ਦਾ ਵਿਰੋਧ ਕੀਤਾ।
ਇਹ ਵੀ ਪੜ੍ਹੋ : ਚਚੇਰੇ ਭਰਾ ਵੱਲੋਂ ਦਰਿੰਦਗੀ, ਜਿਊਂਦੀ ਸਾੜੀ ਗਈ 15 ਸਾਲਾਂ ਕੁੜੀ, 9 ਦਿਨ ਤੜਫਨ ਮਗਰੋਂ ਤੋੜਿਆ ਦਮ
ਉਨ੍ਹਾਂ ਕਿਹਾ ਕਿ ਇਹ ਧਾਰਮਿਕ ਸਭਾ ਦੀ ਸਟੇਜ ਹੈ, ਜਿਥੇ ਸ਼ਰਾਬ ਨਹੀਂ ਪੀਣੀ ਚਾਹੀਦੀ। ਇਹ ਸੁਣ ਕੇ ਸ਼ਰਾਬੀ ਸਤੀਸ਼ ਕੁਮਾਰ ਭੜਕ ਗਿਆ ਅਤੇ ਨੇੜੇ ਪਈ ਬਰਫ਼ ਤੋੜਨ ਵਾਲਾ ਸੂਆ ਚੁੱਕ ਕੇ ਸਤਿੰਦਰ ਪਾਲ ‘ਤੇ ਹਮਲਾ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਨੇ ਸਤਿੰਦਰ ਪਾਲ ਦੇ ਪੱਟ ‘ਤੇ ਸੂਏ ਨਾਲ 9 ਵਾਰ ਕੀਤੇ, ਜਦਕਿ ਇਕ ਵਾਰ ਉਸ ਦੀ ਛਾਤੀ ‘ਤੇ ਲੱਗਾ। ਇਸ ਦੌਰਾਨ ਕਰਨਸ਼ੇਰ ਸਿੰਘ ਨਾਂ ਦਾ ਵਿਅਕਤੀ ਸਤਿੰਦਰ ਪਾਲ ਦੇ ਬਚਾਅ ਲਈ ਅੱਗੇ ਆਇਆ ਤਾਂ ਮੁਲਜ਼ਮ ਨੇ ਉਸ ਦੇ ਪੱਟ ’ਤੇ ਸੂਏ ਨਾਲ ਹਮਲਾ ਕਰ ਦਿੱਤਾ।
ਵੀਡੀਓ ਲਈ ਕਲਿੱਕ ਕਰੋ -:
“ਮੂਸੇਵਾਲਾ ਦੀ ਮੌਤ ਤੇ ਰੋਇਆ ਸੀ ਪੂਰਾ ਕਸ਼ਮੀਰ ! ਇਹਨਾਂ ਦੇ ਦਿਲਾਂ ‘ਚ ਪੰਜਾਬੀਆਂ ਪ੍ਰਤੀ ਪਿਆਰ ਦੇਖ ਹੋ ਜਾਓਂਗੇ ਹੈਰਾਨ ! “
ਬਾਅਦ ਵਿੱਚ ਦੋਸ਼ੀ ਮੌਕੇ ਤੋਂ ਫਰਾਰ ਹੋ ਗਏ। ਇਸ ਦੌਰਾਨ ਰੌਲਾ ਪੈਣ ‘ਤੇ ਆਲੇ-ਦੁਆਲੇ ਦੇ ਲੋਕ ਮੌਕੇ ‘ਤੇ ਇਕੱਠੇ ਹੋ ਗਏ। ਦੋਵਾਂ ਨੂੰ ਤੁਰੰਤ ਸਰਕਾਰੀ ਰਾਜਿੰਦਰਾ ਹਸਪਤਾਲ ਲਿਜਾਇਆ ਗਿਆ, ਜਿੱਥੇ ਸਤਿੰਦਰ ਪਾਲ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਇਸ ਦੇ ਨਾਲ ਹੀ ਮਾਮਲੇ ਦੀ ਜਾਂਚ ਕਰ ਰਹੇ ਥਾਣਾ ਕੋਤਵਾਲੀ ਦੇ ਏਐਸਆਈ ਅਜਾਇਬ ਸਿੰਘ ਅਨੁਸਾਰ ਪੁਲਿਸ ਨੇ ਮ੍ਰਿਤਕ ਦੇ ਭਰਾ ਮਹੇਸ਼ਪਾਲ ਦੇ ਬਿਆਨਾਂ ‘ਤੇ ਮੁਲਜ਼ਮ ਸਤੀਸ਼ ਕੁਮਾਰ ਵਾਸੀ ਜੱਟਾਂ ਵਾਲਾ ਚੌਂਤਰਾ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਮੁਲਜ਼ਮ ਅਜੇ ਫਰਾਰ ਹੈ, ਜਿਸ ਦੀ ਭਾਲ ਜਾਰੀ ਹੈ। ਜਲਦੀ ਹੀ ਉਸ ਨੂੰ ਕਾਬੂ ਕਰ ਲਿਆ ਜਾਵੇਗਾ।