ਫਿਰੋਜ਼ਪੁਰ ਹੋਏ ਸੜਕ ਹਾਦਸੇ ਵਿਚ ਬਾਈਕ ਸਵਾਰ ਸਕੇ ਭਰਾਵਾਂ ਦੀ ਮੌਤ ਹੋ ਗਈ। ਹਾਦਸਾ ਮੱਖੂ ਸ਼ਹਿਰ ਨੇੜੇ ਸਥਿਤ ਬਰਡ ਸੈਂਚੁਰੀ ਕੋਲ ਹੋਇਆ ਜਿਥੇ ਉਨ੍ਹਾਂ ਦੀ ਬਾਈਕ ਨੂੰ ਇਕ ਤੇਜ਼ ਰਫਤਾਰ ਮਿੰਨੀ ਬੱਸ ਨੇ ਟੱਕਰ ਮਾਰ ਦਿੱਤੀ ਜਿਸ ਨਾਲ ਸਕੇ ਭਰਾਵਾਂ ਦੀ ਮੌਤ ਹੋ ਗਈ।
ਸੀਮਾ ਰਾਣੀ ਵਾਸੀ ਮੰਡ ਇੰਦਰਪੁਰ ਨੇ ਪੁਲਿਸ ਨੂੰ ਦੱਸਿਆ ਕਿ ਉਹ ਆਪਣੇ ਭਰਾ ਗੁਰਮੇਜ ਸਿੰਘ ਨਾਲ ਬਾਈਕ ‘ਤੇ ਜਾ ਰਹੀ ਸੀ ਜਦੋਂ ਕਿ ਉਨ੍ਹਾਂ ਦਾ ਪਤੀ ਮੰਗਲ ਸਿੰਘ (40) ਤੇ ਜੇਠ ਕਿਸ਼ਨ ਸਿੰਘ (42) ਦੂਜੀ ਬਾਈਕ ‘ਤੇ ਸੀ। ਦੋਵੇਂ ਕਿਸੇ ਕੰਮ ਤੋਂ ਹਰੀਕੇ ਪੱਤਣ ਤੋਂ ਪਰਤ ਰਹੇ ਸਨ।
ਜਿਵੇਂ ਹੀ ਜਲੰਧਰ ਰੋਡ ਸਥਿਤ ਬਰਡ ਸੈਂਚੁਰੀ ਨੇੜੇ ਪਹੁੰਚੇ ਤਾਂ ਇਕ ਤੇਜ਼ ਰਫਤਾਰ ਮਿੰਨੀ ਬੱਸ ਨੇ ਪਤੀ ਤੇ ਜੇਠ ਦੀ ਬਾਈਕ ਨੂੰ ਟੱਕਰ ਮਾਰ ਦਿੱਤੀ। ਹਾਦਸੇ ਵਿਚ ਮੰਗਲ ਸਿੰਘ ਤੇ ਕਿਸ਼ਨ ਸਿੰਘ ਦੀ ਮੌਤ ਹੋ ਗਈ। ਮਿੰਨੀ ਬੱਸ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਸੂਚਨਾ ਮਿਲਦੇ ਹੀ ਘਟਨਾ ਵਾਲੀ ਥਾਂ ‘ਤੇ ਪੁਲਿਸ ਨੇ ਪਹੁੰਚ ਕੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ। ਮ੍ਰਿਤਕ ਦੇਹਾਂ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜਿਆ ਗਿਆ।
ਇਹ ਵੀ ਪੜ੍ਹੋ : ਪਾਕਿਸਤਾਨ ਨਹੀਂ ਕਰੇਗਾ ਗੁਰਦਾਸ ਮਾਨ ਨੂੰ ਸਨਮਾਨਿਤ, ਵਾਰਸ ਸ਼ਾਹ ਫਾਊਂਡੇਸ਼ਨ ਨੇ ਫੈਸਲਾ ਕੀਤਾ ਰੱਦ
ਪੁਲਿਸ ਵੱਲੋਂ ਸੀਸੀਟੀਵੀ ਕੈਮਰੇ ਦੀ ਫੁਟੇਜ ਖੰਗਾਲੀ ਜਾ ਰਹੀ ਹੈ। ਜਲਦ ਹੀ ਮੁਲਜ਼ਮ ਨੂੰ ਕਾਬੂ ਕੀਤਾ ਜਾਵੇਗਾ। ਥਾਣਾ ਮੱਖੂ ਪੁਲਿਸ ਨੇ ਅਣਪਛਾਤੇ ਮਿੰਨੀ ਬੱਸ ਚਾਲਕ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਵੀਡੀਓ ਲਈ ਕਲਿੱਕ ਕਰੋ -: