ਪਟਿਆਲਾ : ਥਾਣਾ ਜੁਲਕਾ ਪੁਲਿਸ ਵੱਲੋਂ ਫਰਜ਼ੀ ਵਿਆਹ ਕਰਕੇ ਠੱਗੀ ਮਾਰਨ ਵਾਲੇ ਗਿਰੋਹ ਖਿਲਾਫ ਦੂਜਾ ਕੇਸ ਦਰਜ ਕਰ ਲਿਆ ਗਿਆ ਹੈ। ਇਸ ਮਾਮਲੇ ਵਿੱਚ ਨਵੇਂ ਮੁਲਜ਼ਮਾਂ ਦੇ ਨਾਂ ਸਾਹਮਣੇ ਆਏ ਹਨ। ਇਹ ਕੇਸ ਨਵੀਨ ਕੁਮਾਰ ਵਾਸੀ ਪਿੰਡ ਦਿਸੌਰ ਖੇੜੀ ਥਾਣਾ ਬਹਾਦਰਗੜ੍ਹ ਜ਼ਿਲ੍ਹਾ ਝੱਜਰ, ਹਰਿਆਣਾ ਦੀ ਸ਼ਿਕਾਇਤ ‘ਤੇ ਦਰਜ ਕੀਤਾ ਗਿਆ ਹੈ।
ਇਸ ਮਾਮਲੇ ਵਿੱਚ ਨਵੇਂ ਮੁਲਜ਼ਮ ਲੀਲੋ ਵਾਸੀ ਕੰਸਾਲਾ, ਰੋਹਤਕ, ਸੰਤੋਸ਼, ਅੰਕੁਰ ਵਾਸੀ ਪਿੰਡ ਗੜੌਂਡਾ ਜ਼ਿਲ੍ਹਾ ਪਾਣੀਪਤ, ਚਰਨਦਾਸ ਅਤੇ ਚਰਨਦਾਸ ਦੀ ਪਤਨੀ ਨਿਵਾਸੀ ਪਿਹਾਵਾ ਹਰਿਆਣਾ ਤੋਂ ਇਲਾਵਾ ਲੁਟੇਰੀ ਲਾੜੀ ਮੁਲਜ਼ਮ ਵੀਰਪਾਲ ਕੌਰ, ਉਮਾ ਵਾਸੀ ਪਿੰਡ ਪਾਵਲਾ ਥਾਣਾ ਢਾਂਡ ਕੈਥਲ ਨੂੰ ਨਾਮਜ਼ਦ ਕੀਤਾ ਗਿਆ ਹੈ।
ਥਾਣਾ ਜੁਲਕਾ ਦੇ ਇੰਚਾਰਜ ਪ੍ਰਦੀਪ ਸਿੰਘ ਬਾਜਵਾ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਨੌਂ ਤੋਂ ਵੱਧ ਲੋਕ ਸ਼ਾਮਲ ਹਨ, ਉਕਤ ਨਵੇਂ ਮੁਲਜ਼ਮਾਂ ਦੀ ਗ੍ਰਿਫਤਾਰੀ ਅਜੇ ਬਾਕੀ ਹੈ। ਨਵੀਨ ਕੁਮਾਰ ਦੇ ਖਿਲਾਫ ਦਰਜ ਕੇਸ ਦੇ ਅਨੁਸਾਰ ਨਵੀਨ ਕੁਮਾਰ ਡਰਾਈਵਰੀ ਕਰਦਾ ਹੈ, ਜੋ ਦੋ ਮਹੀਨੇ ਪਹਿਲਾਂ ਦੇਵੀਗੜ੍ਹ ਵਿੱਚ ਬੱਸ ਅੱਡੇ ‘ਤੇ ਬੈਠਾ ਚਾਹ ਪੀ ਰਿਹਾ ਸੀ। ਇਥੇ ਉਕਤ ਦੁਕਾਨ ‘ਤੇ ਦੋਸ਼ੀ ਵੀ ਸਨ, ਜੋ ਵਿਆਹ ਦੀਆਂ ਗੱਲਾਂ ਕਰ ਰਹੇ ਸਨ। ਨਵੀਨ ਕੁਮਾਰ ਨੇ ਆਪਣੇ ਵਿਆਹ ਦੀ ਗੱਲ ਕੀਤੀ ਤਾਂ ਦੋਸ਼ੀ ਨੇ ਕਿਹਾ ਕਿ ਵੀਰਪਾਲ ਕੌਰ ਦੀ ਡੇਢ ਲੱਖ ਰੁਪਏ ਦੀ ਮਦਦ ਕਰਨ ਤੋਂ ਬਾਅਦ ਉਹ ਦੇਵੀਗੜ੍ਹ ਵਿੱਚ ਵਿਆਹ ਕਰ ਸਕਦਾ ਹੈ।
29 ਜੁਲਾਈ 2021 ਨੂੰ ਵੀਰਪਾਲ ਕੌਰ ਨੇ ਪੈਸੇ ਲੈ ਕੇ ਵਿਆਹ ਕਰਵਾ ਲਿਆ, ਜਿਸ ਤੋਂ ਬਾਅਦ ਉਹ ਕੁਝ ਦਿਨਾਂ ਬਾਅਦ ਆਪਣੀ ਮਾਂ ਦੇ ਬੀਮਾਰ ਹੋਣ ਦਾ ਬਹਾਨਾ ਬਣਾ ਕੇ ਘਰ ਛੱਡ ਕੇ ਚਲੀ ਗਈ, ਪਰ ਵਾਪਸ ਨਹੀਂ ਆਈ। ਬਾਅਦ ਵਿੱਚ ਉਸ ਨੇ ਫਿਰ ਝੂਠਾ ਕੇਸ ਦਰਜ ਕਰਨ ਦੀ ਧਮਕੀ ਦੇ ਕੇ ਪੈਸੇ ਲਏ। ਹੁਣ ਤੱਕ ਨਵੀਨ ਕੁਮਾਰ ਨਾਲ ਉਸ ਨੇ ਢਾਈ ਲੱਖ ਰੁਪਏ ਦੀ ਠੱਗੀ ਮਾਰੀ ਸੀ।
ਇਹ ਵੀ ਪੜ੍ਹੋ : ਹੁਸ਼ਿਆਰਪੁਰ : ਕੁਵੈਤ ਭੇਜਣ ਦੇ ਨਾਂ ‘ਤੇ ਲੱਖਾਂ ਦੀ ਠੱਗੀ- ਟਿਕਟਾਂ ਕਨਫਰਮ ਕਰਨ ਏਜੰਟ ਦੇ ਦਫਤਰ ਪਹੁੰਚੇ 15 ਨੌਜਵਾਨ ਤਾਂ ਉੱਡੇ ਹੋਸ਼
ਜੁਲਕਾ ਪੁਲਿਸ ਨੇ ਇਸ ਮਾਮਲੇ ਵਿੱਚ ਅੱਠ ਵਿਆਹ ਕਰਨ ਵਾਲੀ ਤੀਹ ਸਾਲਾ ਦੋਸ਼ੀ ਤੋਂ ਇਲਾਵਾ ਮਾਸਟਰਮਾਈਂਡ ਰਣਵੀਰ ਸਿੰਘ ਰਾਣਾ ਵਾਸੀ ਪਿੰਡ ਢਡਰੀਆਂ ਪਟਿਆਲਾ, ਲਾੜੀ ਦੀ ਮਾਂ ਪਰਮਜੀਤ ਕੌਰ ਅਤੇ ਉਮਾ ਵਾਸੀ ਪਾਵਲਾ ਥਾਣਾ ਡਾਂਡ, ਜ਼ਿਲ੍ਹਾ ਕੈਥਲ, ਹਰਿਆਣਾ ਤੋਂ ਇਲਾਵਾ ਨਾਭਾ, ਨੂੰ ਗ੍ਰਿਫਤਾਰ ਕੀਤਾ ਹੈ। ਕਿਰਨ ਬਾਲਾ ਨੇ ਛੇ ਵਿਆਹ ਅਤੇ 10 ਗਰਭਪਾਤ ਕਰਵਾਏ ਹਨ।