ਲੁਧਿਆਣਾ ਦੇ ਪਿੰਡ ਅਕਾਲਗੜ੍ਹ ਖੁਰਦ ਵਿਚ ਕਾਰ ਵਿਚ ਬੈਠੇ 9 ਸਾਲ ਦੇ ਬੱਚੇ ਤੋਂ ਗੋਲੀ ਚੱਲਣ ਦੇ ਮਾਮਲੇ ਵਿਚ ਪਿਤਾ ਦੀ ਮੌਤ ਹੋ ਗਈ ਹੈ। ਵਿਅਕਤੀ ਦਾ ਡੀਐੱਮਸੀ ਹਸਪਤਾਲ ਵਿਚ ਇਲਾਜ ਚੱਲ ਰਿਹਾ ਸੀ। ਮਰਨ ਵਾਲੇ ਦੀ ਪਛਾਣ ਕਿਸਾਨ ਦਲਜੀਤ ਸਿੰਘ ਉਰਫ ਜੀਤਾ ਵਜੋਂ ਹੋਈ ਹੈ। ਜੀਤਾ ਦੀ ਪਿੱਠ ‘ਤੇ ਗੋਲੀ ਲੱਗੀ ਸੀ ਜੋ ਉਸ ਦੀ ਨਾਭੀ ਵਿਚ ਫਸ ਗਈ ਸੀ।
ਪੁਲਿਸ ਦੀ ਸ਼ੁਰੂਆਤੀ ਜਾਂਚ ਮੁਤਾਬਕ ਐਤਵਾਰ ਸਵੇਰੇ ਦਲਜੀਤ ਸਿੰਘ ਜੀਤਾ ਪਤਨੀ ਤੇ ਬੇਟੇ ਨਾਲ ਆਪਣੇ ਪਿੰਡ ਅਕਾਲਗੜ੍ਹ ਖੁਰਦ ਤੋਂ ਸਾਵਣ ਦੇ ਮਹੀਨੇ ਵਿਚ ਸੰਧਾਰਾ ਦੇਣ ਸਹੁਰੇ ਜਾ ਰਹੇ ਸਨ। ਉਹ ਕਾਰ ਤੋਂ ਘਰ ਤੋਂ ਕੁਝ ਦੂਰੀ ਉਤੇ ਪਹੁੰਚੇ ਕਿ ਅਚਾਨਕ ਗੋਲੀ ਚੱਲ ਗਈ। ਉਦੋਂ ਉਨ੍ਹਾਂ ਨੇ ਦੇਖਿਆ ਕਿ ਉਨ੍ਹਾਂ ਦੀ ਪਿਸਤੌਲ ਪਿਛਲੀ ਸੀਟ ‘ਤੇ ਬੈਠੇ ਮੁੰਡੇ ਦੇ ਹੱਥ ਵਿਚ ਸੀ।
ਇਹ ਵੀ ਪੜ੍ਹੋ : Honda ਨੇ ਭਾਰਤ ‘ਚ ਸ਼ੁਰੂ ਕੀਤਾ ਆਪਣਾ ਪਹਿਲਾ SUV Honda Elevate ਦਾ ਉਤਪਾਦਨ, ਜਾਣੋ ਫੀਚਰਸ
ਪੁਲਿਸ ਜਾਂਚ ਵਿਚ ਇਹ ਵੀ ਸ਼ੰਕਾ ਜਤਾਈ ਜਾ ਰਹੀ ਹੈ ਕਿ ਕਿਤੇ ਬੱਚੇ ਨਾਲ ਖੇਡਦੇ ਸਮੇਂ ਪਿਸਤੌਲ ਦਾ ਲੌਕ ਤਾਂ ਨਹੀਂ ਖੁੱਲ੍ਹ ਗਿਆ। ਇਹ ਵੀ ਦੇਖਿਆ ਜਾ ਰਿਹਾ ਹੈ ਕਿ ਪਿਸਤੌਲ ਕਾਰ ਵਿਚ ਕਿਤੇ ਰੱਖੀ ਸੀ। ਅਜੇ ਇਸ ਬਾਰੇ ਪੁਲਿਸ ਨੂੰ ਰਸਮੀ ਸ਼ਿਕਾਇਤ ਨਹੀਂ ਦਿੱਤੀ ਗਈ ਹੈ ਪਰ ਘਟਨਾ ਦਾ ਪਤਾ ਲੱਗਦੇ ਹੀ ਇਸ ਦੀ ਜਾਂਚ ਕੀਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: