ਭਾਰਤ ਦੇ ਚੰਦਰਯਾਨ-3 ਚੰਦਰਮਾ ਦੇ ਦੱਖਣੀ ਧਰੁਵ ‘ਤੇ ਸਫਲਤਾਪੂਰਵਕ ਲੈਂਡਿੰਗ ਕਰਕੇ ਇਤਿਹਾਸ ਰਚ ਦਿੱਤਾ ਹੈ। ਭਾਰਤ ਅਜਿਹਾ ਕਰਨ ਵਾਲਾ ਪਹਿਲਾ ਦੇਸ਼ ਬਣ ਗਿਆ ਹੈ। ਭਾਵੇਂ ਹੀ ਸਾਲ 2019 ਵਿਚ ਭਾਰਤ ਆਪਣੇ ਚੰਦਰ ਮਿਸ਼ਨ-2 ਵਿਚ ਫੇਲ ਹੋ ਗਿਆ ਸੀ।ਇਸ ਦੇ ਬਾਅਦ ਵੀ ਅਸਫਲਤਾ ਤੋਂ ਸਿੱਖਦੇ ਹਏ ਸਾਡੇ ਵਿਗਿਆਨਕਾਂ ਨੇ ਚੰਦਰਯਾਨ-3 ‘ਤੇ ਕੰਮ ਸ਼ੁਰੂ ਕਰ ਦਿੱਤਾ ਸੀ। ਕੋਰੋਨਾ ਕਾਲ ਵਿਚ ਜਦੋਂ ਵਿਸ਼ਵ ਅਤੇ ਦੇਸ਼ ਕੋਰੋਨਾ ਨਾਲ ਜੂਝ ਰਿਹਾ ਸੀ ਉਦੋਂ ਵੀ ਇਸਰੋ ਆਪਣੇ ਤੀਜੇ ਚੰਦਰ ਮਿਸ਼ਨ ‘ਤੇ ਕੰਮ ਕਰ ਰਿਹਾ ਸੀ। ਭਾਰਤ ਦੀ ਇਸ ਸਫਲਤਾ ਵਿਚ ਇਸਰੋ ਤੇ ਉਸ ਦੇ ਵਿਗਿਆਨਕਾਂ ਦੇ ਨਾਲ ਹੀ ਇਸਰੋ ਤੇ ਉਸਦੇ ਵਿਗਿਆਨਕਾਂ ਦੇ ਨਾਲ ਹੀ ਇਸਰੋ ਮੁਖੀ ਐੱਸ ਸੋਮਨਾਥ ਦਾ ਅਹਿਮ ਯੋਗਦਾਨ ਹੈ।ਉਨ੍ਹਾਂ ਦੇ ਇਸ ਯੋਗਦਾਨ ਦੀ ਪੀਐੱਮ ਮੋਦੀ ਨੇ ਦੱਖਣੀ ਅਫਰੀਕਾ ਤੋਂ ਫੋਨ ਕਰਕੇ ਤਾਰੀਫ ਕੀਤੀ ਹੈ।
PM ਮੋਦੀ ਇਨ੍ਹੀਂ ਦਿਨੀਂ 15ਵੇਂ ਬ੍ਰਿਕਸ ਸਿਖਰ ਸੰਮੇਲਨ ਵਿਚ ਹਿੱਸਾ ਲੈਣ ਲਈ ਜੋਹਾਨਸਬਰਗ ਵਿਚ ਹਨ। ਉਹ ਉਥੋਂ ਲਾਈਵ ਸਟ੍ਰੀਮਿੰਗ ਜ਼ਰੀਏ ਇਸ ਇਤਿਹਾਸਕ ਪਲ ਨੂੰ ਦੇਖ ਰਹੇ ਸਨ।ਇਸਰੋ ਦੀ ਸਫਲਤਾ ‘ਤੇ ਉਨ੍ਹਾਂ ਨੇ ਕਿਹਾ ਕਿ ਇਹ ਵਿਕਸਿਤ ਭਾਰਤ ਦਾ ਪਲ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਉਥੋਂ ਇਸਰੋ ਮੁਖੀ ਨੂੰ ਫੋਨ ਕਰਕੇ ਇਸ ਸਫਲਤਾ ਲਈ ਸ਼ੁੱਭਕਾਮਨਾਵਾਂ ਤੇ ਵਧਾਈ ਦਿੱਤੀ। ਨਾਲ ਹੀ ਪੀਐੱਮ ਮੋਦੀ ਨੇ ਇਸਰੋ ਮੁਖੀ ਨੂੰ ਇਹ ਵੀ ਕਿਹਾ ਕਿ ਉਹ ਜਲਦ ਹੀ ਮਿਸ਼ਨ ਨਾਲ ਜੁੜੇ ਵਿਗਿਆਨਕਾਂ ਨੂੰ ਮਿਲ ਕੇ ਸ਼ੁੱਭਕਾਮਨਾਵਾਂ ਦੇਣਗੇ।
ਪੀਐੱਮ ਮੋਦੀ ਨੇ ਇਸਰੋ ਮੁਖੀ ਨੂੰ ਫੋਨ ਕਰਕੇ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਸੋਮਨਾਥ ਜੀ ਤੁਹਾਡਾ ਤਾਂ ਨਾਂ ਹੀ ਸੋਮਨਾਥ ਹੈ ਤੇ ਸੋਮਨਾਥ ਚੰਦਰਮਾ ਨਾਲ ਜੁੜਿਆ ਹੋਇਆ ਹੈ ਤੇ ਇਸ ਲਈ ਤੁਹਾਡੇ ਪਰਿਵਾਰ ਵਾਲੇ ਵੀ ਬਹੁਤ ਆਨੰਦਿਤ ਹੋਣਗੇ। ਮੇਰੇ ਵੱਲੋਂ ਤੁਹਾਨੂੰ ਤੇ ਤੁਹਾਡੀ ਪੂਰੀ ਟੀਮ ਨੂੰ ਬਹੁਤ-ਬਹੁਤ ਵਧਾਈਤੇ ਜਿੰਨਾ ਜਲਦੀ ਹੋ ਸਕੇ ਮੈਂ ਤੁਹਾਨੂੰ ਸਾਰਿਆਂ ਨੂੰ ਵਧਾਈ ਦੇਵਾਂਗਾ ਬਹੁਤ-ਬਹੁਤ ਸ਼ੁੱਭਕਾਮਨਾਵਾਂ ਤੇ ਵਧਾਈ।
ਵੀਡੀਓ ਲਈ ਕਲਿੱਕ ਕਰੋ -: