ਕੋਰੋਨਾ ਦੇ ਨਵੇਂ ਵੇਰੀਏਂਟ ਨੇ ਭਾਰਤ ਵਿੱਚ ਵੀ ਦਹਿਸ਼ਤ ਵਧਾ ਦਿੱਤੀ ਹੈ। ਬੀਤੇ ਦਿਨ ਹੀ ਹਵਾਬਾਜ਼ੀ ਮੰਤਰਾਲੇ ਨੇ 15 ਦਸੰਬਰ ਤੋਂ ਰੈਗੂਲਰ ਅੰਤਰਰਾਸ਼ਟਰੀ ਫਲਾਈਟਾਂ ਦੀ ਇਜ਼ਾਜ਼ਤ ਦਿੱਤੀ ਸੀ। ਪਰ ਇਨ੍ਹਾਂ ਯਾਤਰਾਵਾਂ ‘ਤੇ ਮੁੜ ਪਾਬੰਦੀ ਲੱਗ ਸਕਦੀ ਹੈ।
ਅੱਜ ਨਵੇਂ ਵੇਰੀਏਂਟ ਨੂੰ ਲੈ ਕੇ ਹੋਈ ਸਮੀਖਿਆ ਮੀਟਿੰਗ ਵਿੱਚ ਪ੍ਰਧਾਨ ਮੰਤਰੀ ਨੇ ਹਵਾਬਾਜ਼ੀ ਮੰਤਰਾਲੇ ਨੂੰ ਇਸ ਫੈਸਲੇ ‘ਤੇ ਮੁੜ ਵਿਚਾਰ ਕਰਨ ਲਈ ਕਿਹਾ। ਇਸ ਦੇ ਨਾਲ ਹੀ PM ਨੇ ਸਾਰੇ ਕੌਮਾਂਤਰੀ ਯਾਤਰੀਆਂ ਦੀ ਟੈਸਟਿੰਗ ‘ਤੇ ਨਿਗਰਾਨੀ ਰੱਖਣ ਦੀ ਲੋੜ ‘ਤੇ ਜ਼ੋਰ ਦਿੱਤਾ।
ਪ੍ਰਧਾਨ ਮੰਤਰੀ ਨੇ ਸਾਰੇ ਸੂਬਿਆਂ ਨੂੰ ਚੌਕਸ ਰਹਿਣ ਲਈ ਕਿਹਾ। ਉਨ੍ਹਾਂ ਕਿਹਾ ਕਿ ਜਿਥੇ ਜ਼ਿਆਦਾ ਕੇਸ ਹੋਣ ਉਥੇ ਸਖਤ ਨਿਗਰਾਨੀ ਰੱਖੀ ਜਾਵੇ। ਕੋਰੋਨਾ ਤੋਂ ਬਚਾਅ ਲਈ ਅਹਿਤਿਆਤ ਜ਼ਰੂਰੀ ਹੈ। ਉੱਚ ਅਧਿਕਾਰੀਆਂ ਨਾਲ ਪ੍ਰਧਾਨ ਮੰਤਰੀ ਦੀ ਇਹ ਮੀਟਿੰਗ ਕਰੀਬ ਦੋ ਘੰਟੇ ਚੱਲੀ।
ਵੀਡੀਓ ਲਈ ਕਲਿੱਕ ਕਰੋ -:
Vegetable Soup Recipe | ਵੈਜ਼ੀਟੇਬਲ ਸੂਪ ਬਨਾਉਣ ਦਾ ਆਸਾਨ ਤਰੀਕਾ | Healthy Veg Soup | Health Diet
ਜ਼ਿਕਰਯੋਗ ਹੈ ਕਿ ਦੱਖਣੀ ਅਫਰੀਕਾ ਵਿੱਚ ਮਿਲੇ ਕੋਰੋਨਾ ਵਾਇਰਸ ਦੇ ਇੱਕ ਨਵੇਂ ਰੂਪ ਨੇ ਇੱਕ ਵਾਰ ਫਿਰ ਦੁਨੀਆ ਭਰ ਵਿੱਚ ਦਹਿਸ਼ਤ ਫੈਲਾ ਦਿੱਤੀ ਹੈ। ਇਸ ਨਵੇਂ ਰੂਪ ਅਤੇ ਇਸ ਦੇ ਖਤਰੇ ਨੂੰ ਦੇਖਦੇ ਹੋਏ ਕਈ ਦੇਸ਼ਾਂ ਨੇ ਯਾਤਰਾ ‘ਤੇ ਪਾਬੰਦੀਆਂ ਲਗਾਈਆਂ ਹਨ।
ਇਹ ਵੀ ਪੜ੍ਹੋ : Covid-19: ਕੈਨੇਡਾ ਨੇ ਫਲਾਈਟਾਂ ‘ਤੇ ਲਾਈ ਪਾਬੰਦੀ, ਇਨ੍ਹਾਂ 7 ਦੇਸ਼ਾਂ ਤੋਂ ਹੋ ਕੇ ਜਾਣ ਵਾਲੇ ਲੋਕਾਂ ਨੂੰ ਨਹੀਂ ਮਿਲੇਗੀ ਐਂਟਰੀ
ਕੋਰੋਨਾ ਦੇ ਨਵੇਂ ਰੂਪਾਂ ਵਾਲੇ ਦੇਸ਼ਾਂ – ਦੱਖਣੀ ਅਫਰੀਕਾ, ਯੂਰਪ, ਹਾਂਗਕਾਂਗ ਤੋਂ ਉਡਾਣਾਂ ਲਗਾਤਾਰ ਭਾਰਤ ਆ ਰਹੀਆਂ ਹਨ। ਇਸ ਸਬੰਧ ਵਿੱਚ ਡੀਜੀਸੀਏ ਅੱਜ ਇੱਕ ਮੀਟਿੰਗ ਕਰੇਗਾ ਅਤੇ ਫੈਸਲਾ ਕਰੇਗਾ ਕਿ ਇਨ੍ਹਾਂ ਦੇਸ਼ਾਂ ‘ਤੇ ਯਾਤਰਾ ਪਾਬੰਦੀ ਲਗਾਈ ਜਾਵੇ ਜਾਂ ਯਾਤਰੀਆਂ ਨੂੰ 14 ਦਿਨਾਂ ਲਈ ਕੁਆਰੰਟੀਨ ਕੀਤਾ ਜਾਵੇ।